24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡੇਹਲੋਂ, ਗੋਪਾਲਪੁਰ, ਰੰਗੀਆਂ ਸਮੇਤ ਪਿੰਡਾਂ ਅੰਦਰ ਸਹੁੰ ਚੁੱਕ ਸਮਾਗਮ <br/>

ਅਜੀਤ ਡੈਸਕ 19-07-2025
ਡੇਹਲੋਂ, 18 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਸ਼ੁਰੂ ਕੀਤੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਅੱਜ ਹਲਕਾ ਗਿੱਲ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਸਾਇਆਂ ਕਲਾਂ, ਸਾਇਆਂ ਖ਼ੁਰਦ, ਗੋਪਾਲਪੁਰ, ਰੰਗੀਆਂ ਅਤੇ ਡੇਹਲੋਂ, ਸਮੇਤ ਇਲਾਕੇ ਦੇ ਦਰਜਨ ਤੋਂ ਪਿੰਡਾਂ ਅੰਦਰ ਭਰਵੇਂ ਇਕੱਠਾਂ ਦੌਰਾਨ ਨਸ਼ਾ ਮੁਕਤੀ ਲਈ ਸਹੁੰ ਚੁਕਾਈ ਗਈ | ਜਿਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਤੁਰੰਤ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਵੇ, ਜਦਕਿ ਜਾਣਕਾਰੀ ਦੇਣ ਵਾਲਿਆਂ ਦਾ ਨਾਮ ਵੀ ਗੁਪਤ ਰੱਖਿਆ ਜਾਵੇਗਾ¢ ਵਿਧਾਇਕ ਜੀਵਨ ਸਿੰਘ ਸੰਗੋਵਾਲ ਨੇ ਕਿਹਾ ਕਿ ਹੁਣ ਫੈਸਲਾਕੁੰਨ ਲੜਾਈ ਲੜਨ ਦਾ ਸਮਾਂ ਆ ਗਿਆ ਹੈ, ਕਿਉਂਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਸੂਬੇ ਦੀ ਜਵਾਨੀ ਨੂੰ ਮਾੜੀਆਂ ਅਲਾਮਤਾਂ ਤੋਂ ਬਚਾਉਣਾ ਹੈ¢ ਵਿਧਾਇਕ ਜੀਵਨ ਸਿੰਘ ਸੰਗੋਵਾਲ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਿੰਡਾਂ ਅੰਦਰ ਵਿੱਢੀ ਮੁਹਿੰਮ ਤਹਿਤ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਸਮੇਤ ਨਸ਼ਾ ਤਸਕਰਾਂ ਨੂੰ ਜੇਲ੍ਹੀਂ ਡੱਕਣ ਸਮੇਤ ਦੇ ਕਾਰਜਾਂ ਲਈ ਆਮ ਲੋਕਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਬਣ ਗਿਆ ਹੈ ਤਾਂ ਕਿ ਪੰਜਾਬ ਸਰਕਾਰ ਵਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਨੂੰ ਸਫਲ ਕੀਤਾ ਜਾ ਸਕੇ¢ ਇਸ ਸਮੇਂ ਪੀ. ਏ. ਜਸਵਿੰਦਰ ਸਿੰਘ ਜੱਸੀ, ਜ਼ਿਲ੍ਹਾ ਲੁਧਿਆਣਾ ਦਿਹਾਤੀ ਯੂਥ ਵਿੰਗ ਪ੍ਰਧਾਨ ਸੁਖਮਿੰਦਰ ਸਿੰਘ ਸੋਨੀ ਗਿੱਲ ਜਸਪਾਲਬਾਂਗਰ, ਮੀਡੀਆ ਇੰਚਾਰਜ ਬਲਰਾਜ ਸਿੰਘ ਸੋਨੂੰ ਗਿੱਲ, ਐਡਵੋਕੇਟ ਦਵਿੰਦਰਪਾਲ ਸਿੰਘ ਲਾਡੀ ਸੰਗੋਵਾਲ, ਸੋਨੀ ਗਿੱਲ, ਚੇਅਰਮੈਨ ਜਗਦੀਪ ਸਿੰਘ ਜੱਗੀ ਦਿਓਲ ਗੁਰਮ, ਪ੍ਰਧਾਨ ਸਾਹਿਬਜੀਤ ਸਿੰਘ ਸਾਬੀ ਜਰਖੜ, ਸੁਖਵਿੰਦਰ ਸਿੰਘ ਸਿੰਦਾ ਲਹਿਰਾ, ਮਨਦੀਪ ਸਿੰਘ ਰਵੀ ਝੰਮਟ, ਪ੍ਰਧਾਨ ਬਲਜਿੰਦਰ ਸਿੰਘ ਗੋਪਾਲਪੁਰ, ਜਸਵੰਤ ਕੌਰ ਪੰਚ, ਜਗਦੇਵ ਸਿੰਘ ਪੰਚ, ਬਲਦੇਵ ਸਿੰਘ ਪੰਚ, ਸਤਪਾਲ ਸਿੰਘ ਪੰਚ, ਮਲਕੀਤ ਕੌਰ ਪੰਚ, ਹਰਮੇਲ ਸਿੰਘ ਪੰਚ, ਜਗਤਾਰ ਸਿੰਘ ਸਾਬਕਾ ਪੰਚ, ਮੱਖਣ ਸਿੰਘ ਸਾਬਕਾ ਪੰਚ, ਬਲਵੀਰ ਸਿੰਘ ਧੀਰਾ, ਗੋਲਾ ਗੋਪਾਲਪੁਰ, ਗੁਰਮੀਤ ਬਰਾੜ, ਬਲਜਿੰਦਰ ਸਿੰਘ ਨੰਬਰਦਾਰ, ਸੁਖਵਿੰਦਰ ਸਿੰਘ ਪੁਰੇਵਾਲ, ਸੰਦੀਪ ਸਿੰਘ, ਸ਼ਰਨਪ੍ਰੀਤ ਸਿੰਘ, ਸੁਖਚੰਦ ਸਿੰਘ, ਚਰਨਪਾਲ ਸਿੰਘ ਸਾਬਕਾ ਪੰਚ, ਮਨਜੀਤ ਸਿੰਘ ਬਾਦਲ, ਅਮਨਦੀਪ ਸ਼ਰਮਾ, ਮਨਦੀਪ ਸਿੰਘ, ਸੁਖਦੇਵ ਸਿੰਘ, ਮਨਦੀਪ ਸਿੰਘ ਰੰਗੀ, ਕਾਕਾ, ਬਲਵਿੰਦਰ ਸਿੰਘ, ਗਿਆਨੀ ਗੁਰਬਚਨ ਸਿੰਘ, ਮੌਲਾ, ਜੱਸੂ ਆਦਿ ਹਾਜ਼ਰ ਸਨ | ਜਦਕਿ ਡੇਹਲੋਂ ਵਿਖੇ ਜਗਰੂਪ ਸਿੰਘ ਡੇਹਲੋਂ, ਪੰਚ ਗੁਰਮੇਲ ਸਿੰਘ, ਪੰਚ ਜਸਵੀਰ ਸਿੰਘ ਸੋਨੀ, ਪੰਚ ਅੰਕੁਸ਼ ਗੋਇਲ, ਪੰਚ ਰਮਨਜੋਤ ਸਿੰਘ, ਪੰਚ ਰਵਿੰਦਰ ਸਿੰਘ ਰਵੀ, ਪੰਚ ਸੰਜੀਵ ਗੋਇਲ, ਪੰਚ ਕਮਲ, ਪੰਚ ਰਛਪਾਲ ਸਿੰਘ, ਪੰਚ ਦਰਸ਼ਨ ਸਿੰਘ, ਪੰਚ ਜਸਵੀਰ ਸਿੰਘ ਜੱਸੀ, ਸੁਖਦੇਵ ਸਿੰਘ, ਲਾਡੀ, ਭੁਪਿੰਦਰ ਸਿੰਘ ਭਿੰਦਾ ਦਿਓਲ, ਰਾਜਿੰਦਰ ਸਿੰਘ, ਲਵੀ ਸਮੇਤ ਵੱਡੀ ਗਿਣਤੀ ਵਿਚ ਹਾਜ਼ਰ ਸਨ¢

ਪਿਛਲੀ ਖ਼ਬਰ ਕਿਸਾਨਾਂ ਨੂੰ ਫਲਦਾਰ ਤੇ ਛਾਂਦਾਰ ਬੂਟੇ ਵੰਡੇ ਅਗਲੀ ਖ਼ਬਰ ਮੁੱਖ ਮੰਤਰੀ ਨੇ ਅਹਿਮਦਗੜ੍ਹ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।