24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਮੁੱਖ ਮੰਤਰੀ ਨੇ ਅਹਿਮਦਗੜ੍ਹ ਤਹਿਸੀਲ ਕੰਪਲੈਕਸ ਦਾ ਕੀਤਾ ਉਦਘਾਟਨ <br/>

ਅਜੀਤ ਡੈਸਕ 19-07-2025
ਅਹਿਮਦਗੜ੍ਹ, 18 ਜੁਲਾਈ (ਰਵਿੰਦਰ ਪੁਰੀ)-ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਅਤੇ ਕੈਬਨਿਟ ਮੰਤਰੀ ਹਰਦੀਪ ਮੁੰਡੀਆ ਨੇ ਅੱਜ ਅਹਿਮਦਗੜ੍ਹ ਵਿਖੇ ਸਰਕਾਰ ਵਲੋਂ ਬਣਾਏ ਗਏ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਕੀਤਾ ਗਿਆ¢ ਜਗੇੜਾ ਰੋਡ ਵਿਖੇ ਕਰੀਬ 7 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਗਏ ਇਸ ਮਾਡਰਨ ਕੰਪਲੈਕਸ ਅੰਦਰ ਲੋੜੀਂਦੀਆਂ ਹਰ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ¢ ਇਸ ਮੌਕੇ 'ਤੇ ਪਹੁੰਚੇ ਮੁੱਖ ਮੰਤਰੀ ਦਾ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਸਮੂਹ ਸੰਸਥਾਵਾਂ ਦੇ ਆਗੂਆਂ ਨਾਲ ਸਵਾਗਤ ਕੀਤਾ ਅਤੇ ਸ਼ਹਿਰ ਦੇ ਲੋਕਾਂ ਦੀ ਚਿਰਾਂ ਤੋਂ ਲਟਕਦੀ ਇਸ ਮੰਗ ਨੂੰ ਪੂਰਾ ਕੀਤੇ ਜਾਣ 'ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਕਰ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ¢ ਭਾਵੇਂ ਮੁੱਖ ਮੰਤਰੀ ਵਲੋਂ ਇੱਥੇ ਜਨਤਕ ਸੰਬੋਧਨ ਨਹੀਂ ਕੀਤਾ ਗਿਆ¢ ਪਰ ਸ਼ਹਿਰ ਦੀਆਂ ਵੱਡੀ ਗਿਣਤੀ 'ਚ ਪਹੰੁਚੀਆਂ ਸਮੂਹ ਸੰਸਥਾਵਾਂ ਦੇ ਆਗੂਆਂ ਦੀ ਵਧਾਈ ਕਬੂਲ ਕੀਤੀ¢ ਕੁੱਝ ਸਮੇਂ ਹੀ ਰੁਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਾਰੇ ਹਾਜ਼ਰ ਅਧਿਕਾਰੀਆਂ ਨਾਲ ਕੰਪਲੈਕਸ ਦਾ ਮੁਆਇਨਾ ਵੀ ਕੀਤਾ¢ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿਚ ਇੰਡਸਟਰੀ ਨੂੰ ਵਿਕਸਤ ਕਰਨ ਲਈ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ¢ ਪੰਜਾਬ ਦੇ ਛੋਟੇ ਵੱਡੇ ਕਾਰਖ਼ਾਨੇਦਾਰਾਂ ਅਤੇ ਵਪਾਰੀਆਂ ਨਾਲ ਤਾਲਮੇਲ ਕਰ ਕੇ ਜਲਦ ਹੀ ਖਰੜਾ ਤਿਆਰ ਕੀਤਾ ਜਾਵੇਗਾ¢ ਪੰਜਾਬ ਵਿਚ ਵੱਧ ਰਹੇ ਗੈਂਗਸਟਰਾਂ ਦੀਆਂ ਘਟਨਾ ਬਾਰੇ ਪੁੱਛੇ ਸਵਾਲ 'ਤੇ ਜਵਾਬ ਦਿੰਦਿਆਂ ਕਿਹਾ ਕਿ ਵੱਡੇ ਪੱਧਰ 'ਤੇ ਪੰਜਾਬ ਪੁਲਿਸ ਵਲੋਂ ਸਰਚ ਅਪਰੇਸ਼ਨ ਚੱਲ ਰਹੇ ਹਨ¢ ਆਉਣ ਵਾਲੇ ਥੋੜੇ ਸਮੇਂ ਦੌਰਾਨ ਹੀ ਸਾਰਥਿਕ ਨਤੀਜੇ ਨਿਕਲਣਗੇ¢ ਇਸ ਬਾਅਦ ਪੰਜਾਬ ਅੰਦਰ ਅਮਨ ਸ਼ਾਂਤੀ ਪੂਰੀ ਤਰ੍ਹਾਂ ਬਹਾਲ ਹੋਵੇਗੀ¢ ਅਹਿਮਦਗੜ੍ਹ ਤਹਿਸੀਲ ਕੰਪਲੈਕਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹਰ ਤਹਿਸੀਲ ਅੰਦਰ ਇਸ ਤਰ੍ਹਾਂ ਦੇ ਸ਼ਾਨਦਾਰ ਕੰਪਲੈਕਸ ਬਨਾਏ ਜਾ ਰਹੇ ਹਨ, ਜਿਸ ਨਾਲ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ¢ ਇਸ ਮੌਕੇ ਤੇ ਨਗਰ ਕੌਂਸਲ ਪ੍ਰਧਾਨ ਵਿਕੀ ਸ਼ਰਮਾ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਉਭੀ, ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ ਅਤੇ ਜਤਿੰਦਰ ਭੋਲਾ, ਟਰੱਕ ਯੂਨੀਅਨ ਪ੍ਰਧਾਨ ਮਨਿੰਦਰ ਪਾਲ ਸਿੰਘ, ਆਮ ਆਦਮੀ ਪਾਰਟੀ ਦੀ ਇਸਤਰੀ ਵਿੰਗ ਦੀ ਪ੍ਰਧਾਨ ਰਿੰਕੂ ਗਰਗ, ਸ਼ਹਿਰੀ ਪ੍ਰਧਾਨ ਕਮਲ ਸੰਧੂ ਆਦਿ ਨੇ ਹੈਲੀਪੈਡ ਤੇ ਮੁੱਖ ਮੰਤਰੀ ਨੂੰ ਗੁਲਦਸਤੇ ਭੇਂਟ ਕਰਦਿਆਂ ਸਵਾਗਤ ਕੀਤਾ¢ ਉਦਘਾਟਨ ਮੌਕੇ ਵਿਸ਼ੇਸ਼ ਕਰ ਕੇ ਕੌਂਸਲਰ ਸੰਜੇ ਸੂਦ, ਆਨੰਦੀ ਦੇਵੀ, ਰਿਸ਼ੀ ਜੋਸ਼ੀ, ਆੜ੍ਹਤੀ ਐਸੋ. ਦੇ ਪ੍ਰਧਾਨ ਸੁਰਿੰਦਰ ਕੁਮਾਰ, ਸੋਨੂੰ ਰਾਮਾਨੰਦ, ਆਨੰਦ ਮਿੱਤਲ, ਤਰਸੇਮ ਗਰਗ, ਅਸ਼ੋਕ ਡੱਬੀ, ਆਤਮਾ ਭੁੱਟਾ, ਨਰੇਸ਼ ਭੁੱਟਾ, ਹੈਪੀ ਜਿੰਦਲ, ਅਨਿਲ ਪੱਖੋਵਾਲ, ਬਲਦੇਵ ਮਲੌਦੀਏ, ਮਹੇਸ਼ ਸ਼ਰਮਾ, ਰਾਜੀਵ ਘਲੋਟੀ, ਸੰਜੇ ਮਿੱਤਲ, ਪ੍ਰਵੇਜ਼ ਫ਼ੈਸ਼ਨ, ਅਮਰੀਕ ਸਿੰਘ ਫਰਵਾਹਾ, ਡਾ. ਰੁਪਿੰਦਰ ਰੂਪੀ, ਸਾਬਕਾ ਕੌਂਸਲਰ ਜੀਵਨ, ਗੋਪਾਲ ਕਿ੍ਸ਼ਨ ਟੋਨੀ, ਪ੍ਰੋ ਐੱਸ.ਪੀ. ਸੋਫਤ, ਸੰਜੇ ਵਿਸ਼ਾਲ, ਪ੍ਰਵੀਨ ਜੈਨ ਬਿੱਕਾ, ਰਾਜ ਹਿੰਦ, ਯਸ਼ ਪੇਂਟਰ, ਰਾਕੇਸ਼ ਗਰਗ, ਅਮਰਜੀਤ ਸਿੰਘ ਉੱਭੀ, ਕੁਲਦੀਪ ਸਿੰਘ ਖਾਲਸਾ, ਸੋਨੀ ਸੋਲੰਕੀ ਆਦਿ ਹਾਜਿਰ ਸਨ¢

ਪਿਛਲੀ ਖ਼ਬਰ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਡੇਹਲੋਂ, ਗੋਪਾਲਪੁਰ, ਰੰਗੀਆਂ ਸਮੇਤ ਪਿੰਡਾਂ ਅੰਦਰ ਸਹੁੰ ਚੁੱਕ ਸਮਾਗਮ <br/> ਅਗਲੀ ਖ਼ਬਰ ਡੋਪ ਟੈੱਸਟ ਪਾਜੇਟਿਵ ਆਉਣ 'ਤੇ ਵਿਅਕਤੀ ਖ਼ਿਲਾਫ਼ ਕੇਸ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।