ਗੁ. ਸ੍ਰੀ ਦਮਦਮਾ ਸਾਹਿਬ ਘੁਡਾਣੀ ਕਲਾਂ ਵਿਖੇ ਸਿੱਖ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਹੋਇਆ ਇਕੱਠ
ਅਜੀਤ ਡੈਸਕ
18-07-2025
ਰਾੜਾ ਸਾਹਿਬ, 17 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਗੁ. ਸ਼੍ਰੀ ਦਮਦਮਾ ਸਾਹਿਬ ਪਿੰਡ ਘੁਡਾਣੀ ਕਲ੍ਹਾਂ ਵਿਖੇ ਅੱਜ ਸੰਤ ਅਵਤਾਰ ਸਿੰਘ ਧੂਲਕੋਟ ਤੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਪ੍ਰਧਾਨ ਹੋਂਦ ਚਿੱਲੜ ਤਾਲਮੇਲ ਕਮੇਟੀ ਦੀ ਸਾਂਝੀ ਅਗਵਾਈ ਹੇਠ ਸੰਤ ਮਹਾਂਪੁਰਸ਼ਾਂ 'ਤੇ ਸਿੱਖ ਜਗਤ ਦੀਆਂ ਉੱਘੀਆਂ ਸ਼ਖ਼ਸੀਅਤਾਂ ਦਾ ਇੱਕ ਸਰਬ ਸਾਂਝਾ ਭਰਵਾਂ ਇਕੱਠ ਹੋਇਆ | ਸੰਤ ਅਵਤਾਰ ਸਿੰਘ ਧੂਲਕੋਟ ਵਾਲਿਆਂ ਤੇ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਦੱਸਿਆ ਕਿ ਇਕੱਠ ਵਿਚ ਸਰਬ ਸਾਂਝਾ ਗੁਰਮਤਾ ਹੋਇਆ ਹੈ ਕਿ ਬੰਦੀ ਛੋੜ ਮਾਰਚ 12 ਅਕਤੂਬਰ 2025 ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਆਰੰਭ ਕਰਕੇ ਵੱਖ-ਵੱਖ ਪੜਾਵਾਂ ਦੀ ਪ੍ਰਕਰਮਾ ਕਰਦਿਆਂ ਗੁ. ਚੋਲਾ ਸਾਹਿਬ ਘੁਡਾਣੀ ਕਲ੍ਹਾਂ ਪੁੱਜੇਗਾ ਉਪਰੰਤ 18 ਅਕਤੂਬਰ 2025 ਨੂੰ ਬੰਦੀ ਛੋੜ ਦਿਵਸ ਦੀਵਾਲੀ ਵਾਲੇ ਦਿਨ ਸ਼੍ਰੀ ਅੰਮਿ੍ਤਸਰ ਸਾਹਿਬ ਵਿਖੇ ਸਮਾਪਤ ਹੋਵੇਗਾ | ਉਨ੍ਹਾਂ ਕਿਹਾ ਇਹ ਵੀ ਗੁਰਮਤਾ ਹੋਇਆ ਕਿ ਪੰਜਾਬ ਭਰ ਦੇ ਹਰ ਜਿਲ੍ਹੇ ਅੰਦਰ ਸੰਗਤਾਂ ਦਾ ਇਕੱਠ ਕੀਤਾ ਜਾਵੇਗਾ ਅਤੇ ਸੰਗਤਾਂ ਨੂੰ ਸਮਾਗਮਾਂ ਸੰਬੰਧੀ ਲਾਮਬੰਦ ਕੀਤਾ ਜਾਵੇਗਾ, ਜਿਸ ਦੇ ਤਹਿਤ ਪਹਿਲੀ ਸੰਗਤ 28 ਜੁਲਾਈ ਨੂੰ ਮੋਗੇ ਜ਼ਿਲੇ੍ਹ ਦੇ ਰੌਲੀ ਵਿਖੇ ਗੁਰੂ ਘਰ ਵਿਚ ਕੀਤੀ ਜਾਵੇਗੀ | ਇੰਜੀ. ਗਿਆਸਪੁਰਾ ਨੇ ਕਿਹਾ ਕਿ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਜਿਸ ਤਰ੍ਹਾਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 52 ਪਹਾੜੀ ਰਾਜਿਆਂ ਨੂੰ ਛੁਡਾ ਕੇ ਲਿਆਏ ਸਨ ਉਸ ਤਰ੍ਹਾਂ ਹੀ ਪ੍ਰਮਾਤਮਾਂ ਮਿਹਰ ਕਰੇ ਕਿ ਜੇਕਰ ਹਾਕਮਾਂ ਦੇ ਮੱਥੇ ਮਿਹਰ ਪੈ ਜਾਵੇ ਜੋ ਸਾਡੇ ਬੰਦੀ ਸਿੰਘ ਸਜਾਵਾਂ ਪੂਰੀਆਂ ਕਰ ਚੁੱਕੇ ਹਨ, ਪਰ ਅੱਜ ਵੀ ਜੇਲ੍ਹਾਂ ਵਿਚ ਬੰਦ ਹਨ, ਉਹ ਵੀ ਆਪਣੇ ਘਰ ਆ ਵਾਪਸ ਆ ਸਕਣ ਉਨ੍ਹਾਂ ਲਈ ਵੀ ਅਰਦਾਸ ਬੇਨਤੀ ਕਰੀਏ | ਉਨ੍ਹਾਂ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂ ਬੰਦੀ ਛੋੜ ਮਾਰਚ ਵਿਚ ਜ਼ਰੂਰ ਆਪਣਾ ਯੋਗਦਾਨ ਪਾਉਣ | ਸਮਾਗਮ ਨੂੰ ਸੰਤ ਧਰਮਪਾਲ ਸਿੰਘ ਧਮੋਟ ਕਲ੍ਹਾਂ ਵਾਲੇ, ਸੰਤ ਕਰਨੈਲ ਸਿੰਘ ਸੰੁਨਾ ਪੁੱਲ ਝੱਮਟ, ਸੰਤ ਵਿਸਾਖਾ ਸਿੰਘ ਕਲਿਆਣ ਵਾਲੇ, ਸੰਤ ਏਕਮ ਸਿੰਘ ਸਿੱਧਸਰ ਸਿਹੋੜਾ ਸਾਹਿਬ, ਸੰਤ ਮਨਜੀਤ ਸਿੰਘ ਲੁਧਿਆਣਾ, ਸੰਤ ਮਨਮੋਹਨ ਸਿੰਘ ਬਾਰਨ ਵਾਲੇ, ਸੰਤ ਬਲਵੀਰ ਸਿੰਘ ਸੁਰਾਜਪੁਰ, ਸੰਤ ਹਰਪ੍ਰੀਤ ਸਿੰਘ ਚੋਮੋ ਵਾਲੇ, ਸੰਤ ਅਵਤਾਰ ਸਿੰਘ, ਬਾਬਾ ਸੁਰਿੰਦਰਪਾਲ ਸਿੰਘ ਮੋਰਿੰਡਾ, ਸੰਤ ਸੀਸਾ ਸਿੰਘ, ਸੰਤ ਅਮਰ ਸਿੰਘ ਕਾਰ ਸੇਵਾ ਪਟਿਆਲਾ ਵਾਲੇ, ਬਾਬਾ ਮਨਪ੍ਰੀਤ ਸਿੰਘ ਅਲੀਪੁਰ ਵਾਲੇ, ਸੰਤ ਨਛੱਤਰ ਸਿੰਘ, ਬਾਬਾ ਬਲਵਿੰਦਰ ਸਿੰਘ, ਸੰਤ ਸਾਧੂ ਸਿੰਘ, ਬਾਬਾ ਜੁਗਿੰਦਰ ਸਿੰਘ ਦਾ ਜੱਥਾ, ਸੰਤ ਉਂਕਾਰ ਸਿੰਘ ਬੇਰਖੁਰਦ, ਬਾਬਾ ਬੱਗਾ ਸਿੰਘ ਬਿਰਕਾ ਵਾਲੇ, ਬਾਬਾ ਹਰਵਿੰਦਰ ਸਿੰਘ ਸ਼ੰਕਰ, ਬਾਬਾ ਰਘਵੀਰ ਸਿੰਘ, ਬਾਬਾ ਸੁਖਪਾਲ ਸਿੰਘ ਦਰੋਗੇਵਾਲ, ਸੰਤ ਹਰਨੇਕ ਸਿੰਘ ਲੋਹਗੜ੍ਹ ਆਦਿ ਤੋਂ ਇਲਾਵਾ ਰਮਨਦੀਪ ਕੌਰ ਗਿਆਸਪੁਰਾ, ਚੇਅਰਮੈਨ ਤਰਲੋਚਨ ਸਿੰਘ ਬੁਆਣੀ, ਚੇਅਰਮੈਨ ਬੂਟਾ ਸਿੰਘ ਗਿੱਲ, ਸਰਪੰਚ ਬਲਦੇਵ ਸਿੰਘ ਨਾਨਕਪੁਰ ਜਗੇੜਾ, ਸਰਪੰਚ ਦਵਿੰਦਰ ਸਿੰਘ ਗਰਚਾ ਰਾੜਾ ਪਿੰਡ, ਸਰਪੰਚ ਪਲਵਿੰਦਰ ਸਿੰਘ ਬਿੱਟੂ ਲੰਢਾ, ਸਰਪੰਚ ਗੁਰਿੰਦਰ ਸਿੰਘ ਬੋਪਾਰਾਏ ਘੁਡਾਣੀ ਕਲ੍ਹਾਂ, ਸਰਪੰਚ ਲੱਖਾ ਗਿੱਦੜੀ, ਸਰਪੰਚ ਕਰਮਜੀਤ ਸਿੰਘ ਤੂਰ ਬਰਮਾਲੀਪੁਰ, ਜੱਥੇਦਾਰ ਦੀਦਾਰ ਸਿੰਘ ਘੁਡਾਣੀ, ਹਰਜਿੰਦਰ ਸਿੰਘ ਚਣਕੋਈਆਂ ਕਲ੍ਹਾਂ, ਹਰਜੀਤ ਸਿੰਘ ਮਕਸੂਦੜਾ ਆਦਿ ਸਨ | ਸਮਾਗਮ ਵਿਚ ਸਟੇਜ ਸਕੱਤਰ ਦੀ ਭੂਮਿਕਾ ਪ੍ਰਧਾਨ ਸੁਖਜਿੰਦਰ ਸਿੰਘ ਆਲਮਗੀਰ ਨੇ ਬਾਖ਼ੂਬੀ ਨਾਲ ਨਿਭਾਈ |