ਸਮਰਾਲਾ, 17 ਜੁਲਾਈ (ਗੋਪਾਲ ਸੋਫਤ)-ਐਂਟੀ ਡਰੱਗ ਫੈਡਰੇਸ਼ਨ ਪੰਜਾਬ ਵਲੋਂ ਅੱਜ ਇੱਥੇ ਨਸ਼ਿਆਂ ਵਿਰੁੱਧ ਇਕ ਪ੍ਰਭਾਵਸ਼ਾਲੀ ਜਾਗਰੂਕਤਾ ਰੈਲੀ ਕੱਢੀ ਗਈ | ਜਿਸ ਵਿਚ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਸਮੇਤ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਢਿੱਲੋਂ ਅਤੇ ਆਮ ਆਦਮੀ ਪਾਰਟੀ ਦੇ ਤੇਜਿੰਦਰ ਸਿੰਘ ਮਿੰਟੂ ਸਮੇਤ ਸ਼ਹਿਰ ਦੇ ਕੌਂਸਲਰ ਅਤੇ ਪਤਵੰਤ ਵੀ ਸ਼ਾਮਿਲ ਹੋਏ¢ ਇਹ ਜਾਗਰੂਕਤਾ ਰੈਲੀ ਸਥਾਨਕ ਲੜਕੀਆਂ ਦੇ ਸਕੂਲ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿਚ ਦੀ ਹੁੰਦੀ ਹੋਈ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਗਰਾਊਾਡ ਵਿਚ ਸਮਾਪਤ ਹੋਈ¢ ਇਸ ਮੌਕੇ 'ਤੇ ਪਰਮਜੀਤ ਸਿੰਘ ਢਿੱਲੋਂ, ਦਮਦਮੀ ਟਕਸਾਲ ਤੇ ਵਿਦਿਆਰਥੀ ਭਾਈ ਸੁਖਵਿੰਦਰ ਸਿੰਘ ਭਗਵਾਨਪੁਰਾ, ਤਜਿੰਦਰ ਸਿੰਘ ਮਿੰਟੂ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਤੇ ਮਾਲਵਾ ਸੈਂਟਰਲ ਜ਼ੋਨ ਮਹਿਲਾ ਵਿੰਗ (ਆਪ) ਦੀ ਇੰਚਾਰਜ ਅੰਮਿ੍ਤਾ ਪੁਰੀ ਨੇ ਕਿਹਾ ਸੂਬੇ ਵਿਚ ਨਸ਼ਿਆਂ ਵਿਰੁੱਧ ਜਾਗਰੂਕਤਾ ਲਿਆਉਣ ਲਈ ਇਹ ਰੈਲੀ ਸਮਾਜ ਸੇਵੀ ਜਥੇਬੰਦੀਆਂ ਵਲੋਂ ਸ਼ਲਾਘਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸਮੁੱਚੇ ਸਮਾਜ ਨੂੰ ਨਾਲ ਲੈ ਕੇ ਹੀ ਨਸ਼ਿਆਂ ਦੇ ਕੋਹੜ ਨੂੰ ਖ਼ਤਮ ਕੀਤਾ ਜਾ ਸਕਦਾ ਹੈ¢ ਇਸ ਮੌਕੇ ਹੋਰਨਾਂ ਤੋ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮੰਗਤ ਰਾਏ ਮਾਲਵਾ ਕੌਂਸਲਰ ਬਲਵਿੰਦਰ ਕੌਰ, ਸੁਰਿੰਦਰ ਕੌਰ ਅਤੇ ਦਲਜੀਤ ਕੌਰ, ਐਡਵੋਕੇਟ ਗਗਨਦੀਪ ਸ਼ਰਮਾ ਆਦਿ ਨੇ ਵੀ ਸ਼ਮੂਲੀਅਤ ਕੀਤੀ¢