11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਨਗਰ ਕੌਂਸਲ ਅਮਲੇ ਨੇ ਦੁਕਾਨਾਂ ਬਾਹਰ ਰੱਖਿਆ ਸਾਮਾਨ ਕੀਤਾ ਜ਼ਬਤ

ਅਜੀਤ ਡੈਸਕ 18-07-2025
ਮਾਛੀਵਾੜਾ ਸਾਹਿਬ, 17 ਜੁਲਾਈ (ਮਨੋਜ ਕੁਮਾਰ)-ਪਹਿਲਾਂ ਦੀ ਤਰਾਂ ਇੱਕ ਵਾਰ ਫਿਰ ਨਗਰ ਕੌਂਸਲ ਦਾ ਅਮਲਾ ਪੂਰੀ ਤਰਾਂ ਸਖ਼ਤ ਨਜ਼ਰ ਆਇਆ ਤੇ ਕਿਸੇ ਕਿਸਮ ਦੀ ਲਿਹਾਜ਼ ਤੋਂ ਪਰੇ ਦੁਕਾਨਾਂ ਅੱਗੇ ਕਈ ਕਈ ਫੁੱਟ ਪਿਆ ਸਮਾਨ ਜ਼ਬਤ ਕੀਤਾ ਗਿਆ¢ ਇੰਸਪੈਕਟਰ ਸੁਖਦੇਵ ਸਿੰਘ ਬਿੱਟੂ ਦੀ ਅਗਵਾਈ ਵਿਚ ਨਗਰ ਕੌਂਸਲ ਦੀ ਟੀਮ ਨੇ ਸ਼ਹਿਰ ਦੇ ਕਾਲੜਾ ਚੌਂਕ ਤੋਂ ਸ਼ੁਰੂ ਹੋ ਕੇ ਗਾਂਧੀ ਚੌਂਕ ਤੱਕ ਪੀਲ਼ੀ ਪੱਟੀ ਤੋਂ ਬਾਹਰ ਪਿਆ ਸਮਾਨ ਜ਼ਬਤ ਕਰ ਕੇ ਟਰਾਲੀ ਵਿਚ ਸੁੱਟ ਕੇ ਦਫ਼ਤਰ ਲੈ ਗਏ¢ ਹਾਲਾਂਕਿ ਇਸ ਮੌਕੇ ਕੁੱਝ ਦੁਕਾਨਦਾਰਾਂ ਨੇ ਇਸ ਦਾ ਵਿਰੋਧ ਵੀ ਕੀਤਾ | ਪਰ ਅਧਿਕਾਰੀ ਮੁਤਾਬਿਕ ਕਈ ਵਾਰ ਚੇਤਾਵਨੀ ਦੇ ਬਾਵਜੂਦ ਦੁਕਾਨਦਾਰ ਜਾਣ ਬੁੱਝ ਕੇ ਬੇਪ੍ਰਵਾਹ ਸਮਾਨ ਨੂੰ ਪੀਲ਼ੀ ਪੱਟੀ ਤੋਂ ਬਾਹਰ ਰੱਖ ਰਹੇ ਹਨ ਤੇ ਬਾਜ਼ਾਰ ਵਿਚ ਆਮ ਰਾਹਗੀਰ ਨੂੰ ਗੁਜ਼ਰਨ ਵਿਚ ਕਾਫੀ ਮੁਸ਼ਕਿਲ ਹੁੰਦੀ ਹੈ¢ ਫਿਲਹਾਲ ਜ਼ਬਤ ਕੀਤੇ ਸਮਾਨ ਵਿਚ ਕਨਫੈਕਸ਼ਨਰੀ ਦੇ ਸਮਾਨ ਤੋਂ ਇਲਾਵਾ ਜੋ ਵੀ ਬਾਹਰ ਨਜ਼ਰ ਆਇਆ ਉਸ ਨੰੂ ਜ਼ਬਤ ਕਰ ਕੇ ਲੈ ਗਏ¢ ਕਈ ਦੁਕਾਨਦਾਰਾਂ ਨੇ ਦਬੀ ਆਵਾਜ਼ ਵਿਚ ਇਸ ਕਾਰਵਾਈ ਦਾ ਸਮਰਥਨ ਵੀ ਕੀਤਾ ਕਿਉਂਕਿ ਉਹ ਪੀਲ਼ੀ ਲਾਈਨ ਦੀ ਹੱਦਬੰਦੀ ਵਿਚ ਹੀ ਸਮਾਨ ਰੱਖਦੇ ਹਨ¢ ਇੰਸਪੈਕਟਰ ਬਿੱਟੂ ਅਨੁਸਾਰ ਜੇਕਰ ਅਜੇ ਵੀ ਕਾਨੂੰਨ ਦੀ ਉਲ਼ੰਘਣਾ ਹੋਈ ਤਾਂ ਭਵਿੱਖ ਵਿਚ ਵੀ ਇਹ ਸਖ਼ਤ ਕਾਰਵਾਈ ਇਸੇ ਤਰਾਂ ਦੇਖਣ ਨੂੰ ਮਿਲੇਗੀ¢
ਪਿਛਲੀ ਖ਼ਬਰ ਐਂਟੀ ਡਰੱਗ ਫੈਡਰੇਸ਼ਨ ਵਲੋਂ ਸਮਰਾਲਾ 'ਚ ਨਸ਼ਿਆਂ ਵਿਰੁੱਧ ਜਾਗਰੂਕਤਾ ਰੈਲੀ ਅਗਲੀ ਖ਼ਬਰ ਗੁਰਦੁਆਰਾ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਵਿਖੇ ਸਾਵਣ ਦੀ ਮਹੀਨੇ ਸੰਗਰਾਂਦ ਮਨਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।