12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗੁਰਦੁਆਰਾ ਮੰਜੀ ਸਾਹਿਬ ਕੋਟਾਂ ਸਮੇਤ ਬੀਜਾ ਇਲਾਕੇ ਦੇ ਗੁਰੂ ਘਰਾਂ ਵਿਚ ਸੰਗਰਾਂਦ ਤੇ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਹੋਏ ਗੁਰਮਤਿ ਸਮਾਗਮ <br/>

ਅਜੀਤ ਡੈਸਕ 18-07-2025
ਬੀਜਾ, 17 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਕੋਟਾ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦਿਆਂ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿੱਥੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਸਵੇਰ ਮੌਕੇ ਕਥਾਵਾਚਕ ਭਾਈ ਗੁਰਪ੍ਰੀਤ ਸਿੰਘ ਨੇ ਹੁਕਮਨਾਮੇ ਦੀ ਵਿਆਖਿਆ ਦੌਰਾਨ ਗੁਰੂ ਲੜ ਲੱਗਣ ਦੀ ਪੇ੍ਰਰਨਾ ਦਿੱਤੀ | ਗੁਰਮਤਿ ਸਮਾਗਮ ਦੀ ਸ਼ੁਰੂਆਤ ਹਜ਼ੂਰੀ ਰਾਗੀ ਜਥੇ ਨੇ ਰਸਭਿੰਨਾ ਕੀਰਤਨ ਕਰਕੇ ਕੀਤੀ | ਇਸ ਤੋਂ ਬਾਅਦ ਕਥਾਵਾਚਕ, ਰਾਗੀ, ਢਾਡੀ ਜਥਿਆਂ ਨੇ ਗੁਰੂ ਜਸ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪੰਜ ਪਿਆਰਿਆਂ ਨੇ ਖੰਡੇ ਬਾਟੇ ਦਾ ਅੰਮਿ੍ਤ ਤਿਆਰ ਕੀਤਾ, ਜਿਸ ਨੂੰ ਅਨੇਕਾਂ ਪ੍ਰਾਣੀਆਂ ਨੇ ਛੱਕ ਕੇ ਗੁਰੂ ਵਾਲੇ ਬਣੇ | ਇਸ ਮੌਕੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇ ਦਵਿੰਦਰ ਸਿੰਘ ਖੱਟੜਾ, ਜਥੇਦਾਰ ਹਰਪਾਲ ਸਿੰਘ ਜੱਲ੍ਹਾ, ਨਵਤੇਜ ਸਿੰਘ ਖੱਟੜਾ, ਮੈਨੇਜਰ ਗੁਰਚਰਨ ਸਿੰਘ ਨੰਦੀ ਕੋਟ ਨੇ ਸੰਗਤਾਂ ਨੂੰ ਸੰਗਰਾਂਦ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੋਂ ਸੇਧ ਲੈ ਕੇ ਅਤੇ ਗੁਰੂਆਂ ਦੇ ਦਰਸਾਏ ਹੋਏ ਮਾਰਗ 'ਤੇ ਚਲਣ ਨਾਲ ਮਨੁੱਖਾਂ ਜੀਵਨ ਸਫਲ ਹੋ ਜਾਂਦਾ ਹੈ | ਇਸ ਮੌਕੇ ਬਾਬਾ ਗੁਰਮੇਲ ਸਿੰਘ ਕਾਰ ਸੇਵਾ ਵਾਲੇ, ਜਥੇਦਾਰ, ਛੱਜੂ ਸਿੰਘ ਸੇਵਾ ਮੁਕਤ ਕਾਨੂੰਗੋ, ਪੁਸ਼ਪਿੰਦਰ ਸਿੰਘ ਦਹੇੜੂ, ਸਾਬਕਾ ਸਰਪੰਚ ਹਰਮਹਿੰਦਰ ਸਿੰਘ ਜਰਗ ਕੈਨੇਡਾ, ਚੇਅਰਮੈਨ ਭਗਵਾਨ ਸਿੰਘ ਰੁਪਾਲੋਂ, ਬੇਅੰਤ ਸਿੰਘ ਜੱਸੀ, ਕੇਵਲ ਸਿੰਘ, ਅਲੀਪੁਰ, ਜਗਜੀਤ ਸਿੰਘ, ਜਸਮੇਲ ਸਿੰਘ ਭੀਖੀ, ਜਸਵੀਰ ਸਿੰਘ ਘੁੰਗਰਾਲੀ, ਗੁਰਦੀਪ ਸਿੰਘ ਈਸੜੂ, ਭਾਈ ਬਲਜੀਤ ਸਿੰਘ ਹੈੱਡ ਗ੍ਰੰਥੀ, ਭਾਈ ਕੁਲਦੀਪ ਸਿੰਘ ਖਾਲਸਾ, ਯੂਥ ਆਗੂ ਰਾਜਿੰਦਰ ਸਿੰਘ ਕੋਟ ਪਨੈਚ, ਸਾਬਕਾ ਸਰਪੰਚ ਕਮਿਕਰ ਸਿੰਘ ਕੋਟ ਸੇਖੋਂ, ਗੁਰਪ੍ਰੀਤ ਸਿੰਘ ਸਿਆਣ ਕੋਟ, ਸੁਖਵਿੰਦਰ ਸਿੰਘ ਸੁੱਖਾ ਮਾਂਗਟ, ਚਰਨਜੀਤ ਸਿੰਘ ਕੋਟ ਪਨੈਚ, ਜਸਵੰਤ ਸਿੰਘ ਸੰਤ ਬੀਜਾ, ਜਸਵੰਤ ਸਿੰਘ ਜੱਸੀ ਦਹੇੜੂ, ਬਲਦੇਵ ਸਿੰਘ ਪਨੈਚ, ਜਥੇਦਾਰ ਮਨਜੀਤ ਸਿੰਘ, ਜਗਰੂਪ ਸਿੰਘ ਮਹਿੰਦੀਪੁਰ, ਜਗਰੂਪ ਸਿੰਘ ਰੂਪੀ, ਤੇਜਾ ਸਿੰਘ ਕੋਟ ਸਮੇਂਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜ਼ਰੀ ਭਰੀ | ਇਸ ਤਰ੍ਹਾਂ ਹੀ ਬੀਜਾ, ਬਗ਼ਲੀ ਕਲਾਂ, ਘੁੰਗਰਾਲੀ, ਗੱਗੜ ਮਾਜਰਾ, ਕਿਸ਼ਨਗੜ੍ਹ, ਕੋਟ, ਹਰਬੰਸਪੁਰਾ, ਦਹੇੜੂ, ਰੂਪਾ, ਬਗ਼ਲੀ ਖ਼ੁਰਦ, ਭੌਰਲਾ, ਚਾਵਾ, ਰੁਪਾਲੋਂ, ਸੁਲਤਾਨਪੁਰ ਆਦਿ ਨਗਰਾਂ ਵਿਚ ਵੀ ਸੰਗਰਾਂਦ ਦੇ ਦਿਹਾੜੇ ਬੜੀ ਸ਼ਰਧਾਪੂਰਵਕ ਨਾਲ ਮਨਾਏ ਗਏ | ਇਸ ਮੌਕੇ ਭਾਈ ਤਾਰੂ ਜੀ ਦੀ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਸਮਾਗਮ ਵੀ ਕਰਵਾਏ ਗਏ |

ਪਿਛਲੀ ਖ਼ਬਰ ਵਿਦਿਆਰਥਣ ਅਲਕਾ ਹਾਂਸ ਵਲੋਂ ਗਾਏ ਗਾਣੇ ਦਾ ਪੋਸਟਰ ਜਾਰੀ ਅਗਲੀ ਖ਼ਬਰ ਡੋਪ ਟੈੱਸਟ ਪਾਜ਼ੀਟਿਵ ਆਉਣ 'ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।