ਡੇਹਲੋਂ, 17 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੀ ਹੋਣਹਾਰ ਵਿਦਿਆਰਥਣ ਸਰਬਜੀਤ ਕੌਰ (ਅਲਕਾ ਹਾਂਸ) ਦੇ ਸਮਾਜਿਕ ਕੁਰੀਤੀਆਂ ਵਿਰੁੱਧ ਜ਼ੋਰਦਾਰ ਆਵਾਜ਼ ਉਠਾਉਣ ਵਾਲੇ ਗੀਤ 'ਖ਼ੁਸ਼ਹਾਲੀ' ਦਾ ਸੋਸ਼ਲ ਮੀਡੀਆ 'ਤੇ ਭਰਪੂਰ ਹੁੰਗਾਰਾ ਮਿਲਿਆ ਹੈ | ਜਦਕਿ ਇਸ ਗਾਣੇ ਦਾ ਪੋਸਟਰ ਅੱਜ ਗੁੱਡਅਰਥ ਕਾਨਵੈਂਟ ਸਕੂਲ ਸਿਆੜ ਦੀ ਪ੍ਰਬੰਧਕੀ ਕਮੇਟੀ ਵਲੋਂ ਜਾਰੀ ਕੀਤਾ ਗਿਆ¢ ਸਕੂਲ ਅਧਿਆਪਕਾਂ ਨੇ ਦੱਸਿਆ ਕਿ ਵਿਦਿਆਰਥਣ ਸਰਬਜੀਤ ਕੌਰ ਅਲਕਾ ਹਾਂਸ ਸਪੁੱਤਰੀ ਰਾਮ ਸਿੰਘ ਲਾਗਲੇ ਪਿੰਡ ਕਿਲ੍ਹਾ ਹਾਂਸ ਦੀ ਰਹਿਣ ਵਾਲੀ ਹੈ | ਜਦਕਿ ਉਹ ਸਕੂਲ ਵਿਚ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਹੈ¢ ਜ਼ਿਕਰਯੋਗ ਹੈ ਕਿ ਅਲਕਾ ਹਾਂਸ ਵਲੋਂ ਸਕੂਲ ਦੇ ਵੱਖ-ਵੱਖ ਪ੍ਰੋਗਰਾਮਾਂ ਦੌਰਾਨ ਵੀ ਵਧੀਆ ਗਾਇਕੀ ਦਾ ਹਮੇਸ਼ਾ ਪ੍ਰਦਰਸ਼ਨ ਕੀਤਾ | ਜਦਕਿ ਉਸ ਦਾ ਗੀਤ 'ਖ਼ੁਸ਼ਹਾਲੀ' ਜਿੱਥੇ ਲੋਕਾਂ ਵਲੋਂ ਸੋਸ਼ਲ ਮੀਡੀਆ 'ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ | ਉਸ ਦੇ ਨਾਲ ਹੀ ਗੀਤ ਦਾ ਅੰਤਰਾ 'ਸੇਫ ਨਾ ਰਹਿਣ ਚੁੰਨੀਆਂ' ਖ਼ਾਸ ਕਰ ਕੇ ਪਸੰਦ ਬਣ ਰਿਹਾ ਹੈ ¢ ਆਪਣੀ ਪੜ੍ਹਾਈ ਵਿਚ ਵੀ ਵਧੀਆ ਕਾਰਗੁਜ਼ਾਰੀ ਕਰਨ ਵਾਲੀ ਇਸ ਹੋਣਹਾਰ ਵਿਦਿਆਰਥਣ ਵਿਚ ਅੱਗੇ ਚੱਲ ਕੇ ਸੰਗੀਤ ਦੀ ਦੁਨੀਆਂ ਵਿਚ ਆਪਣਾ ਨਾਮ ਰੌਸ਼ਨ ਕਰਨ ਦੀਆਂ ਸੰਭਾਵਨਾਵਾਂ ਹਨ¢ ਸਕੂਲ ਦੇ ਸੰਗੀਤ ਵਿਭਾਗ ਦੇ ਮੁਖੀ ਵਿਸਕੀ ਸਿੰਘ ਦੀ ਸੁਚੱਜੀ ਅਗਵਾਈ ਅਤੇ ਪ੍ਰੇਰਨਾ ਸਦਕਾ ਇਹ ਬੱਚੀ ਆਪ ਅਤੇ ਸਕੂਲ ਦਾ ਨਾਮ ਹੋਰ ਪ੍ਰਸਿੱਧ ਕਰੇਗੀ¢ ਇਸ ਗਾਣੇ ਦੇ ਪੋਸਟਰ ਜਾਰੀ ਕਰਨ ਉਪਰੰਤ ਸਕੂਲ ਦੇ ਚੇਅਰਮੈਨ ਅਮਰਜੀਤ ਸਿੰਘ, ਵਾਈਸ ਚੇਅਰਮੈਨ ਪ੍ਰੋ. ਗੁਰਮੁਖ ਸਿੰਘ ਗੋਮੀ, ਪਿ੍ੰਸੀਪਲ ਨਵੀਨ ਬਾਂਸਲ ਵਲੋਂ ਬੱਚੀ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਗਈ | ਜਦਕਿ ਇਸ ਮੌਕੇ ਮਿਊਜ਼ਿਕ ਟੀਚਰ ਵਿਸਕੀ ਸਿੰਘ, ਵਾਈਸ ਪਿ੍ੰਸੀਪਲ ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ, ਮਨਪ੍ਰੀਤ ਸਿੰਘ, ਸੁਰਿੰਦਰ ਕੁਮਾਰ, ਮਨਦੀਪ ਪੰਧੇਰ, ਮਨਪ੍ਰੀਤ ਕੌਰ, ਮੀਨਾ ਸ਼ਰਮਾ ਅਤੇ ਰਾਜਵੰਤ ਕੌਰ ਹਾਜ਼ਰ ਸਨ¢