ਰਾੜਾ ਸਾਹਿਬ, 17 ਜੁਲਾਈ (ਸੁਖਵੀਰ ਸਿੰਘ ਚਣਕੋਈਆਂ)-ਖੰਡ ਮਿੱਲ ਬੁੱਢੇਵਾਲ ਦੇ ਉਪ ਚੇਅਰਮੈਨ ਤਰਲੋਚਨ ਸਿੰਘ ਬੁਆਣੀ ਤੇ ਸਰਪੰਚ ਪਲਵਿੰਦਰ ਸਿੰਘ ਬਿੱਟੂ ਲੰਢਾ ਨੇ ਪਿੰਡ ਘੁਡਾਣੀ ਕਲ੍ਹਾਂ ਵਿਖੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਹਮੇਸ਼ਾ ਪੰਜਾਬ ਤੇ ਪੰਜਾਬੀਅਤ ਦੇ ਹਿੱਤਾਂ ਲਈ ਅਹਿਮ ਫ਼ੈਸਲੇ ਲਏ ਹਨ | ਉਨ੍ਹਾਂ ਹਲਕਾ ਪਾਇਲ ਦੀ ਗੱਲ ਕਰਦਿਆਂ ਕਿਹਾ ਕਿ ਹਲਕਾ ਵਿਧਾਇਕ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਦੀ ਅਗਵਾਈ ਹੇਠ ਹਲਕਾ ਪਾਇਲ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਦੀ ਜਿੱਥੇ ਵਿਕਾਸ ਕਾਰਜਾਂ ਦੁਆਰਾ ਨੁਹਾਰ ਬਦਲੀ ਜਾ ਰਹੀ ਹੈ, ਉੱਥੇ ਹੀ ਪਿੰਡਾਂ ਅੰਦਰ ਖੇਡ ਗਰਾਊਾਡਾਂ ਨੂੰ ਇੱਕ ਨਵੀਂ ਦਿੱਖ ਦਿੱਤੀ ਜਾ ਰਹੀ ਤਾਂ ਜੋ ਨੌਜਵਾਨ ਪੀੜ੍ਹੀ ਖੇਡਾਂ ਵੱਲ ਉਤਸ਼ਾਹਿਤ ਹੋ ਸਕੇ | ਉਨ੍ਹਾਂ ਕਿਹਾ ਕਿ ਪੰਜਾਬ ਦੀ ਜਵਾਨੀ ਤੇ ਕਿਸਾਨੀ ਲਈ ਆਮ ਆਦਮੀ ਪਾਰਟੀ ਹੀ ਸੁਰੱਖਿਅਤ ਹੈ, ਜਿਸ ਦੇ ਚੱਲਦਿਆਂ ਜਿੱਥੇ ਕਿਸਾਨ ਵਰਗ ਖ਼ੁਸ਼ ਹੈ, ਉੱਥੇ ਹੀ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ | ਇਸ ਮੌਕੇ ਨੰਬਰਦਾਰ ਜਗਦੀਪ ਸਿੰਘ ਪਿੰਡ ਲੰਢਾ, ਰਛਪਾਲ ਸਿੰਘ ਪਿੰਡ ਲੰਢਾ, ਹਰਜਿੰਦਰ ਸਿੰਘ ਬਿੱਟੂ ਚਣਕੋਈਆਂ ਆਦਿ ਸਨ |