12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਗੁੱਗਾ ਮੈੜੀ ਦੀ ਗੋਲਕ ਤੇ ਸੈਨੇਟਰੀ ਦੀ ਦੁਕਾਨ ਤੋਂ ਸਾਮਾਨ ਤੇ ਨਕਦੀ ਚੋਰੀ

ਅਜੀਤ ਡੈਸਕ 18-07-2025
ਸਮਰਾਲਾ, 17 ਜੁਲਾਈ (ਗੋਪਾਲ ਸੋਫਤ)-ਚੋਰ ਬੀਤੀ ਰਾਤ ਇੱਥੋਂ ਨੇੜਲੇ ਪਿੰਡ ਸਿਹਾਲਾ ਦੀ ਗੁੱਗਾ ਮੈੜੀ ਦੀ ਗੋਲਕ ਪੁੱਟ ਕੇ ਲੈ ਗਏ ਹਨ¢ ਇਸ ਗੋਲਕ ਵਿਚ ਲਗਭਗ 15 ਹਜਾਰ ਰੁਪਏ ਦੀ ਨਗਦੀ ਸੀ¢ ਇਕ ਦਿਨ ਪਹਿਲਾਂ ਹੀ ਬਿਲਕੁਲ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਵੀ ਰਾਤ ਦੇ ਸਮੇਂ ਚੋਰਾਂ ਵਲੋਂ ਇੱਕ ਸੈਨੇਟਰੀ ਦੀ ਦੁਕਾਨ ਅੰਦਰੋਂ ਕਈ ਸਬਮਰਸੀਬਲ ਮੋਟਰਾਂ, ਸੈਨੇਟਰੀ ਸਾਮਾਨ, ਐੱਲ.ਸੀ.ਡੀ. ਅਤੇ ਲਗਭਗ 18 ਹਜ਼ਾਰ ਰੁਪਏ ਦੀ ਨਗਦੀ ਚੋਰੀ ਕੀਤੀ ਗਈ ਹੈ¢ ਸਿਹਾਲਾ ਦੇ ਨੀਰਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੁੱਗਾ ਅਸਥਾਨ ਦੀ ਪੂਰੇ ਇਲਾਕੇ ਵਿਚ ਬਹੁਤ ਮਾਨਤਾ ਹੈ ਅਤੇ ਇੱਥੇ ਵੱਡੀ ਗਿਣਤੀ 'ਚ ਸ਼ਰਧਾਲੂ ਮੱਥਾ ਟੇਕਣ ਲਈ ਆਉਂਦੇ ਹਨ¢ ਉਨ੍ਹਾਂ ਦੱਸਿਆ ਕਿ ਇੱਥੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਤੋਂ ਸਾਫ਼ ਪਤਾ ਚਲਦਾ ਹੈ ਕਿ ਰਾਤੀਂ ਡੇਢ ਕੁ ਵਜੇ ਦੋ ਚੋਰ ਗੁੱਗਾ ਮੈੜੀ ਅੰਦਰ ਆਏ ਅਤੇ ਉਨ੍ਹਾਂ ਨੇ ਉੱਥੇ ਲੱਗੇ ਹੋਏ ਕੈਮਰੇ ਦੂਸਰੀ ਦਿਸ਼ਾ ਵੱਲ ਘੁਮਾ ਦਿੱਤੇ ਤੇ ਇੱਥੇ ਪਈ 40 ਕਿੱਲੋ ਵਜ਼ਨ ਦੀ ਗੋਲਕ ਨੂੰ ਚੋਰ ਪੁੱਟ ਕੇ ਲੈ ਗਏ, ਜਿਸ ਵਿਚ ਸ਼ਰਧਾਲੂਆਂ ਵਲੋਂ ਚੜ੍ਹਾਈ ਗਈ 18 ਹਜ਼ਾਰ ਦੀ ਰਕਮ ਸੀ¢ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਇਸ ਅਸਥਾਨ ਦੇ ਸੇਵਾਦਾਰ ਵਲੋਂ ਕੈਮਰੇ ਵੇਖੇ ਗਏ ਤਾਂ ਇਸ ਸਾਰੀ ਘਟਨਾ ਦਾ ਪਤਾ ਲੱਗਿਆ ਅਤੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ¢ ਇਸੇ ਤਰ੍ਹਾਂ ਚੋਰਾਂ ਵਲੋਂ ਬਿਲਕੁਲ ਨਾਲ ਲੱਗਦੇ ਪਿੰਡ ਕੋਟਲਾ ਵਿਖੇ ਵੀ ਇੱਕ ਸੈਨੇਟਰੀ ਦੁਕਾਨ ਦੀਆਂ ਗਰਿੱਲਾਂ ਤੋੜ ਕੇ ਨਗਦੀ ਸਮੇਤ ਲਗਭਗ ਇਕ ਲੱਖ ਰੁਪਏ ਦਾ ਸਮਾਨ ਚੋਰੀ ਕਰ ਕੇ ਲੈ ਗਏ ਸਨ¢ ਸਥਾਨਕ ਐੱਸ. ਐੱਚ. ਓ. ਨਿਤੀਸ਼ ਚੌਧਰੀ ਨੇ ਦੱਸਿਆ ਕਿ ਗੁੱਗਾ ਮੈੜੀ ਦੀ ਚੋਰੀ ਕੀਤੀ ਗੋਲਕ ਨੂੰ ਨੇੜਲੇ ਪਿੰਡ ਖੀਰਨੀਆਂ ਦੇ ਸੂਏ ਕੋਲੋਂ ਬਰਾਮਦ ਕਰ ਲਿਆ ਹੈ ਅਤੇ ਦੋ ਦਿਨ ਪਹਿਲਾਂ ਕੋਟਾਲਾ ਪਿੰਡ ਦੀ ਸੈਨੇਟਰੀ ਦੁਕਾਨ 'ਚ ਹੋਈ ਚੋਰੀ ਦੇ ਸੰਬੰਧ ਵਿਚ ਵੀ ਪੁਲਸ ਵਲੋਂ ਮਾਮਲਾ ਦਰਜ਼ ਕਰ ਲਿਆ ਗਿਆ ਹੈ
ਪਿਛਲੀ ਖ਼ਬਰ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਪੰਜਾਬੀਅਤ ਲਈ ਅਹਿਮ ਫ਼ੈਸਲੇ ਲਏ - ਚੇਅਰਮੈਨ ਬੁਆਣੀ, ਸਰਪੰਚ ਬਿੱਟੂ ਅਗਲੀ ਖ਼ਬਰ ਫੌਜਾ ਸਿੰਘ ਸਿੱਖ ਦਿੱਖ ਅਤੇ ਪੰਜਾਬੀ ਸੱਭਿਆਚਾਰ ਦੇ ਅੰਤਰਰਾਸ਼ਟਰੀ ਦੂਤ ਸਨ- ਇੰਜੀਨੀਅਰ ਬੋਪਾਰਾਏ/ਜਥੇਦਾਰ ਸਹਾਰਨ ਮਾਜਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।