12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਜ਼ਿੰਦਾ ਸ਼ਹੀਦ ਕਾਮਰੇਡ ਹਰਪਾਲ ਸਿੰਘ ਮੰਜਾਲੀਆਂ ਸੰਬੰਧੀ ਯਾਦਗਾਰੀ ਸਮਾਗਮ

ਅਜੀਤ ਡੈਸਕ 18-07-2025
ਦੋਰਾਹਾ, 13 ਜੁਲਾਈ (ਪੱਤਰ ਪ੍ਰੇਰਕ)-ਦੇਸ਼ ਦੀ ਏਕਤਾ-ਅਖੰਡਤਾ ਅਤੇ ਸਮਾਜਿਕ-ਆਰਥਿਕ ਨਿਆਂ ਦੀ ਰਾਖੀ ਲਈ ਸੰਘਰਸ਼ਸ਼ੀਲ ਰਹੇ ਕਾਮਰੇਡ ਹਰਪਾਲ ਸਿੰਘ ਮੰਜਾਲੀਆਂ ਦੀ 5ਵੀਂ ਬਰਸੀ ਦੇ ਮੌਕੇ ਸਮਾਗਮ ਕੀਤਾ ਗਿਆ | ਸੀ. ਪੀ. ਆਈ. ਪੰਜਾਬ ਸੂਬਾ ਸਕੱਤਰ ਬੰਤ ਬਰਾੜ ਨੇ ਕਿਹਾ ਕਿ ਮੰਜਾਲੀਆਂ ਵਿਦਿਆਰਥੀ ਘੋਲਾਂ ਵਿਚ ਸ਼ਾਮਿਲ ਰਹੇ | ਉਹ ਬਹੁਤ ਮਿਹਨਤੀ ਤੇ ਸਿਰੜੀ ਆਗੂ ਸਨ | ਹਰਪਾਲ ਮੰਜਾਲੀਆਂ ਦੇ ਸਹਿਯੋਗੀ ਰਹੇ ਉੱਘੇ ਚਿੰਤਕ ਸਤਨਾਮ ਸਿੰਘ ਚਾਨਾ ਨੇ ਕਿਹਾ ਕਿ ਹਰਪਾਲ ਸਿੰਘ ਨੇ ਕਦੇ ਵੀ ਸੰਘਰਸ਼ ਤੋਂ ਮੂੰਹ ਪਿੱਛੇ ਨਹੀਂ ਮੋੜਿਆ | ਜ਼ਿਲ੍ਹਾ ਲੁਧਿਆਣਾ ਸਕੱਤਰ ਕਾਮਰੇਡ ਡੀ. ਪੀ. ਮੌੜ, ਮੈਂਬਰ ਕੌਮੀ ਕਾਰਜਕਾਰਨੀ ਸੀ. ਪੀ. ਆਈ. ਗੁਲਜਾਰ ਗੋਰੀਆ ਨੇ ਕਿਹਾ ਕਿ ਦੇਸ਼ ਵਿੱਚ ਖੇਤ ਮਜ਼ਦੂਰ ਮਨਰੇਗਾ ਮਜ਼ਦੂਰ ਤੇ ਹੋਰ ਕਾਮਿਆਂ ਦੇ ਸੰਘਰਸ਼ ਬੜੇ ਜ਼ੋਰ ਸ਼ੋਰ ਨਾਲ ਅੱਗੇ ਵਧਾਉਣ ਦੀ ਲੋੜ ਹੈ | ਡਾਕਟਰ ਅਰੁਣ ਮਿੱਤਰਾਂ ਨੇ ਕਿਹਾ ਕਿ ਸਰਕਾਰ ਫ਼ਿਰਕੂ ਲੀਹਾਂ 'ਤੇ ਵੰਡੀਆਂ ਪਾ ਕੇ ਰਾਜ ਕਰਨਾ ਚਾਹੁੰਦੀ ਹੈ | ਇਸ ਮੌਕੇ ਕੌਮੀ ਕੌਂਸਲ ਮੈਂਬਰ ਰਮੇਸ਼ ਕੁਮਾਰ ਰਤਨ, ਜਸਵੀਰ ਝੱਜ, ਡਾ. ਰਜਿੰਦਰਪਾਲ ਸਿੰਘ ਔਲਖ, ਸੁਦਰਸ਼ਨ ਪੱਪੂ, ਚੰਨਪ੍ਰੀਤ, ਮਨਮੋਹਣ ਸਿੰਘ, ਜੋਗਾ ਸਿੰਘ, ਐਡਵੋ. ਸਰਿਦਿਰਪਾਲ ਸੂਦ, ਨਰੰਜਣ ਸਿੰਘ ਧੀਰ, ਭਗਵਾਨ ਸਿੰਘ ਸੋਮਲਖੇੜ੍ਹੀ, ਜਗਦੀਸ਼ ਬੌਬੀ, ਐਂਡਵੋਕੇਟ ਪਰਮਜੀਤ ਸਿੰਘ, ਮਨੂੰ ਬੁਆਣੀ, ਸ਼ਿਵਕਰਨ ਸਿੰਘ ਗਰੇਵਾਲ, ਹਰਭੂਲ ਸਿੰਘ, ਬਚਿੱਤਰ ਸਿੰਘ ਕਨੇਚ, ਜੰਗ ਸਿੰਘ ਸਿਰਥਲਾ, ਨਛੱਤਰ ਸਿੰਘ ਪੰਧੇਰ, ਪਿੰ੍ਰਸੀਪਲ ਜਗਜੀਤ ਸਿੰਘ, ਪਿ੍ੰਸੀਪਲ ਵਰਿੰਦਰ ਸਿੰਘ, ਆਸ਼ਾ ਵਰਕਰ ਹਰਪ੍ਰੀਤ ਕੌਰ, ਸਵਰਨ ਸਿੰਘ, ਦਰਬਾਰਾ ਸਿੰਘ, ਅਮਰਜੀਤ ਸਿੰਘ, ਕਰਮ ਸਿੰਘ, ਹਰਮਿੰਦਰ ਸੇਠ, ਗੁਰਮੀਤ ਸਿੰਘ ਘਲੋਟੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਤਿੰਦਰ ਸਿੰਘ ਜਟਾਣਾ ਕਾਂਗਰਸ ਬਲਾਕ ਖੰਨਾ ਦੇ ਜਰਨਲ ਸਕੱਤਰ ਬਣੇ ਕਾਂਗਰਸੀ ਵਰਕਰਾਂ ਨੇ ਕੀਤਾ ਸਵਾਗਤ ਅਗਲੀ ਖ਼ਬਰ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਪੰਜਾਬੀਅਤ ਲਈ ਅਹਿਮ ਫ਼ੈਸਲੇ ਲਏ - ਚੇਅਰਮੈਨ ਬੁਆਣੀ, ਸਰਪੰਚ ਬਿੱਟੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।