ਮੁੱਲਾਂਪੁਰ-ਦਾਖਾ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ 1 ਸਾਲ ਜਾਂ 200 ਯਾਤਰਾਵਾਂ ਲਈ 3 ਹਜ਼ਾਰ ਰੁਪਏ ਦੇ ਸਾਲਾਨਾ ਪਾਸ ਨੂੰ ਨਵੀਆਂ ਸਹੂਲਤਾਂ 'ਚ ਗਿਣ ਰਿਹਾ, ਜਦਕਿ ਨੈਸ਼ਨਲ ਹਾਈਵੇ ਅਥਾਰਿਟੀ ਅਧੀਨ ਲੁਧਿਆਣਾ (ਗਹੌਰ) ਤੋਂ ਤਲਵੰਡੀ ਭਾਈ 78 ਕਿਲੋਮੀਟਰ 4 ਲੇਨ ਸੜਕ 'ਤੇ ਸ਼ੇਖੂਪੁਰਾ ਨਜ਼ਦੀਕ ਟੋਲ ਸਾਲ 2018-19 ਵਿਚ ਚਾਲੂ ਹੋ ਗਿਆ, ਪਰ ਜਗਰਾਉਂ, ਮੁੱਲਾਂਪੁਰ ਦਾਖਾ ਸ਼ਹਿਰਾਂ ਅੰਦਰ ਨੈਸ਼ਨਲ ਹਾਈਵੇ 'ਤੇ ਫਲਾਈਓਵਰਾਂ ਹੇਠਾਂ ਸ਼ਹਿਰੀ ਸੜਕਾਂ (ਸਰਵਿਸ ਲੇਨ) ਬਦ ਤੋਂ ਬਦਤਰ ਹੋਈਆਂ ਪਈਆਂ ਹਨ | ਉਸ ਵਕਤ ਨੈਸ਼ਨਲ ਹਾਈਵੇ ਅਥਾਰਿਟੀ ਆਫ ਇੰਡੀਆ ਦੇ ਵਿੱਤੀ ਮੈਂਬਰ ਸਤੀਸ਼ ਚੰਦਰਾ ਨੇ ਇਹ ਸਪੱਸ਼ਟ ਕੀਤਾ ਸੀ ਕਿ ਲੁਧਿਆਣਾ-ਤਲਵੰਡੀ ਭਾਈ ਵਾਇਆ ਮੋਗਾ ਅਤੇ ਲੁਧਿਆਣਾ-ਚੰਡੀਗੜ੍ਹ ਮਾਰਗਾਂ ਦਾ ਬਕਾਇਆ ਹਿੱਸਾ ਸੜਕਾਂ ਤਿਆਰ ਕਰਨ ਵਾਲੀ ਕੰਪਨੀ ਦੇ ਠੇਕੇਦਾਰ ਵਲੋਂ ਕੰਮ ਪੂਰਾ ਹੋਣ ਬਾਅਦ ਹੀ ਟੋਲ ਚਾਲੂ ਕੀਤਾ ਜਾਵੇਗਾ, ਅਜਿਹਾ ਨਹੀਂ ਹੋਇਆ, ਕਿਉਂ! ਕੋਈ ਸਮਾਂ ਸੀ, ਜਦ ਲੋਕ ਨਿਰਮਾਣ ਵਿਭਾਗ ਆਪਣੀਆਂ ਇਨ੍ਹਾਂ ਸੜਕਾਂ ਦੀ 4-5 ਸਾਲ ਬਾਅਦ ਮੁਰੰਮਤ ਕਰਿਆ ਕਰਦਾ ਸੀ, ਹੋਰ ਨਹੀਂ ਤਾਂ ਸੜਕ 'ਤੇ ਟੋਇਆਂ ਵਿਚਕਾਰ (ਪੈਚ-ਵਰਕ) ਪੱਚ ਹੀ ਲਗਾ ਛੱਡਦਾ ਸੀ, ਪਰ ਹੁਣ ਇਹ ਪ੍ਰਕਿਰਿਆ ਵੀ ਬੰਦ ਹੋ ਗਈ | ਮੁੱਲਾਂਪੁਰ-ਦਾਖਾ ਸ਼ਹਿਰੀ ਆਬਾਦੀ ਦੀਆਂ ਨੈਸ਼ਨਲ ਹਾਈਵੇ ਕਿਨਾਰੇ ਸਰਵਿਸ ਲੇਨ 'ਤੇ ਪਾਣੀ ਦੀ ਉੱਕਾ ਨਿਕਾਸੀ ਨਹੀਂ, ਕਿਉਂਕਿ ਬਰਸਾਤੀ ਪਾਣੀ ਲਈ ਸਰਵਿਸ ਲੇਨ ਸੜਕ ਕਿਨਾਰੇ ਬਰਸਾਤੀ ਨਾਲੇ ਅਜੇ ਪੂਰੀ ਤਰ੍ਹਾਂ ਤਿਆਰ ਹੀ ਨਹੀਂ ਹੋਏ, ਹੈਰਾਨ ਹੋਣ ਵਾਲੀ ਗੱਲ ਹੈ ਕਿ ਸ਼ਹਿਰ 'ਚ ਨੈਸ਼ਨਲ ਹਾਈਵੇ ਦੇ ਬਰਸਾਤੀ ਨਾਲੇ ਕਿਤੇ ਬਣੇ, ਕਿਤੇ ਬਣੇ ਨਹੀਂ, ਕਿਤੇ ਹੈ ਹੀ ਨਹੀਂ | ਅਜਿਹੇ ਵਿਚ ਮੀਂਹ ਦੇ ਪਾਣੀ ਦੀ ਨਿਕਾਸੀ ਦਾ ਹੋਣਾ ਸੰਭਵ ਹੀ ਨਹੀਂ | ਬਰਸਾਤੀ ਪਾਣੀ ਦੇ ਨਾਲਿਆਂ ਲਈ ਛੱਡੀ ਗਈ ਥਾਂ ਵਿਚਕਾਰ ਮੀਂਹ ਦਾ ਪਾਣੀ ਜ਼ਮੀਨਦੋਜ਼ ਕਰਨ ਲਈ ਕੁਝ ਕੁ ਥਾਵਾਂ 'ਤੇ ਬੋਰ (ਖੂਹ) ਤਾਂ ਮਿਲੇਗਾ, ਪਰ ਜਦ ਬਰਸਾਤੀ ਨਾਲਾ ਹੀ ਨਹੀਂ, ਇਸ ਖੂਹ ਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ | ਕੇਂਦਰ ਸਰਕਾਰ ਅਧੀਨ ਨੈਸ਼ਨਲ ਹਾਈਵੇ ਲੋਕਾਂ ਦੀ ਸੁਵਿਧਾ ਲਈ ਬਣੀ ਹੋਵੇਗੀ, ਮੁੱਲਾਂਪੁਰ 'ਚ ਤਾਂ ਮੁਸ਼ਕਿਲਾਂ ਖੜ੍ਹੀਆਂ ਕਰ ਰਹੀ ਹੈ | ਸਰਵਿਸ ਲੇਨ, ਬਰਸਾਤੀ ਨਾਲਿਆਂ ਵਾਂਗ ਸੜਕ ਵਿਚਕਾਰ ਡਿਵਾਈਡਰ ਦਾ ਵੀ ਕੋਈ ਮੂੰਹ ਸਿਰਾ ਨਹੀਂ | ਨੈਸ਼ਨਲ ਹਾਈਵੇ ਛੱਡ ਕੇ ਸਰਵਿਸ ਲੇਨ ਸੜਕ ਵਿਚ ਪੈਣ ਵਾਲੇ ਵਾਹਨਾਂ ਲਈ ਕੋਈ (ਇਸ਼ਾਰਾ) ਸਾਈਨ ਬੋਰਡ ਨਹੀਂ, ਮੁੱਲਾਂਪੁਰ ਤੋਂ ਜਗਰਾਉਂ ਸੜਕ 'ਤੇ ਕਿਤੇ ਕੋਈ ਪੀਲੀ ਬੱਤੀ ਨਹੀਂ, ਹੋਰ ਤਾਂ ਹੋਰ ਸਾਲ 2012 ਵਿਚ ਬਣਨੀ ਸ਼ੁਰੂ ਹੋਈ ਇਸ ਸੜਕ ਦਾ ਬਹੁਤਾ ਹਿੱਸਾ ਅਜੇ ਵੀ ਬਣਨਾ ਬਾਕੀ ਹੈ | ਜ਼ਿਕਰਯੋਗ ਹੈ ਕਿ ਲੁਧਿਆਣਾ (ਗਹੌਰ)-ਤਲਵੰਡੀ ਭਾਈ ਵਾਂਗ ਪੰਜਾਬ ਵਿਚ ਬਹੁਤੀਆਂ ਸੜਕਾਂ ਬੀ.ਓ.ਟੀ (ਬਿਲਟ ੳਪਰੇਟ ਟਰਾਂਸਫ਼ਰ) ਯੋਜਨਾ ਅਧੀਨ ਨਿੱਜੀ ਕੰਪਨੀਆਂ ਵਲੋਂ ਬਣਾਈਆਂ ਗਈਆਂ ਹੋਣ