ਮਾਛੀਵਾੜਾ ਸਾਹਿਬ, 17 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਮਾਈਨਿੰਗ ਵਿਭਾਗ ਨੇ ਹਿਮਾਚਲ ਤੋਂ ਪੰਜਾਬ ਵਿਚ ਨਾਜਾਇਜ਼ ਮਾਈਨਿੰਗ ਕਰ ਕੇ ਆ ਰਹੇ 6 ਟਿੱਪਰਾਂ ਨੂੰ ਕਾਬੂ ਕਰ ਥਾਣੇ ਬੰਦ ਕਰ ਦਿੱਤਾ ਗਿਆ¢ ਜਾਣਕਾਰੀ ਅਨੁਸਾਰ ਇਨ੍ਹਾਂ ਨੂੰ ਮੋਟਾ ਜੁਰਮਾਨਾ ਵੀ ਕੀਤਾ ਗਿਆ ਅਤੇ ਨਾਲ ਹੀ ਚਿਤਾਵਨੀ ਵੀ ਦਿੱਤੀ ਗਈ ਹੈ ਕਿ ਉਹ ਮੁੜ ਤੋਂ ਅਜਿਹਾ ਨਾ ਕਰਨ ਜਿਸ ਨਾਲ ਆਰਥਿਕ ਅਤੇ ਸੜਕਾਂ ਦਾ ਨੁਕਸਾਨ ਹੁੰਦਾ ਹੈ¢ ਟਿੱਪਰ ਚਾਲਕ ਗੁਆਂਢੀ ਸੂਬੇ ਤੋਂ ਰੋਜ਼ਾਨਾ ਹੀ ਸੈਂਕੜੇ ਨਾਜਾਇਜ਼ ਮਾਈਨਿੰਗ ਨਾਲ ਭਰੇ ਟਿੱਪਰ ਲਿਆ ਰਹੇ ਹਨ, ਜਿਸ ਨਾਲ ਸਰਕਾਰੀ ਖਜਾਨੇ ਨੂੰ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ¢ ਨਾਕਾਬੰਦੀ ਦੀ ਖ਼ਬਰ ਸੁਣਦਿਆਂ ਹੀ ਟਿੱਪਰ ਚਾਲਕਾਂ ਵਿਚ ਹੜਕੰਪ ਮੱਚ ਗਿਆ ਜਿਨ੍ਹਾਂ ਵਿਚ ਨਾਜਾਇਜ਼ ਮਾਈਨਿੰਗ ਕਰ ਪਦਾਰਥ ਭਰੇ ਸਨ ਉਹ ਢਾਬਿਆਂ ਅਤੇ ਹੋਰ ਲਿੰਕ ਸੜਕਾਂ ਰਾਹੀਂ ਆਪਣੇ ਟਿੱਪਰ ਭਜਾ ਕੇ ਲੈ ਗਏ ਤਾਂ ਜੋ ਵਿਭਾਗੀ ਕਾਰਵਾਈ ਤੋਂ ਬਚਿਆ ਜਾ ਸਕੇ¢ ਫਿਲਹਾਲ ਮਾਈਨਿੰਗ ਵਿਭਾਗ ਨੇ ਇਹ 6 ਟਿੱਪਰ ਮਾਛੀਵਾੜਾ ਥਾਣਾ ਵਿਖੇ ਬੰਦ ਕਰ ਦਿੱਤੇ ਹਨ ਅਤੇ ਇਨ੍ਹਾਂ ਦਾ ਚਲਾਨ ਕੱਟ ਦਿੱਤੇ ਹਨ | ਉਨ੍ਹਾਂ ਨੂੰ 2 ਲੱਖ ਰੁਪਏ ਤੱਕ ਜੁਰਮਾਨਾ ਹੋ ਸਕਦਾ ਹੈ¢
•ਚੈੱਕ ਪੋਸਟ ਤੋਂ ਬਿਨਾਂ ਡਰ ਲੰਘ ਰਹੇ ਨੇ ਨਾਜਾਇਜ਼ ਮਾਈਨਿੰਗ ਵਾਲੇ ਟਿੱਪਰ-ਹਿਮਾਚਲ ਪ੍ਰਦੇਸ਼ ਤੋਂ ਆ ਰਹੇ ਖਣਿਜ ਪਦਾਰਥਾਂ ਦੀ ਨਾਜਾਇਜ਼ ਮਾਈਨਿੰਗ ਕਰ ਕੇ ਆ ਰਹੇ ਟਿੱਪਰ ਬਿਨਾਂ ਕਿਸੇ ਡਰ ਤੋਂ ਬਾਰਡਰ 'ਤੇ ਬਣਾਈ ਚੈੱਕ ਪੋਸਟ ਪਾਰ ਕਰਦੇ ਹਨ¢ ਟਰਾਂਸਪੋਰਟਰਾਂ ਨੇ ਇਸ ਚੈੱਕ ਪੋਸਟ 'ਤੇ ਭਿ੍ਸ਼ਟਾਚਾਰ ਦਾ ਮੁੱਦਾ ਵੀ ਉਠਾਇਆ ਸੀ ਕਿ ਇੱਥੇ ਰੋਜ਼ਾਨਾ ਲੱਖਾਂ ਰੁਪਏ ਇਕੱਠਾ ਹੁੰਦਾ ਹੈ | ਟਰਾਂਸਪੋਰਟਰਾਂ ਬਲਵਿੰਦਰ ਸਿੰਘ, ਰਵਨੀਤ ਸਿੰਘ, ਦਲਜੀਤ ਸਿੰਘ, ਗਗਨਦੀਪ ਸਿੰਘ, ਸਤਨਾਮ ਸਿੰਘ, ਕਿਰਪਾਲ ਸਿੰਘ, ਸੁਰਿੰਦਰ ਸਿੰਘ, ਨਰੇਸ਼ ਕੁਮਾਰ, ਸੁਭਾਸ਼ ਕੁਮਾਰ, ਬਹਾਦਰ ਸਿੰਘ, ਸੁਖਵਿੰਦਰ ਸਿੰਘ, ਅਮਨਦੀਪ ਸਿੰਘ ਨੇ 1 ਜਨਵਰੀ 2025 ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਐਕਸੀਅਨ, ਪੁਲਿਸ ਜ਼ਿਲ੍ਹਾ ਹੁਸ਼ਿਆਰਪੁਰ ਦੇ ਐੱਸ. ਐੱਸ. ਪੀ. ਕੋਲ ਖ਼ੁਦ ਪੇਸ਼ ਹੋ ਕੇ ਇੱਕ ਨੰਬਰੀ ਸ਼ਿਕਾਇਤ ਦਿੱਤੀ ਸੀ, ਪਰ ਕੋਈ ਕਾਰਵਾਈ ਨਹੀਂ ਹੋਈ¢
ਮਾਈਨਿੰਗ ਵਿਭਾਗ ਨੇ ਹਿਮਾਚਲ ਤੋਂ ਪੰਜਾਬ ਵਿਚ ਨਾਜਾਇਜ਼ ਮਾਈਨਿੰਗ ਕਰ ਕੇ ਆਉਣ ਵਾਲੇ 6 ਟਿੱਪਰ ਕੀਤੇ ਬੰਦ
ਅਜੀਤ ਡੈਸਕ
18-07-2025