ਕਿਹਾ, 'ਆਪ' ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ, ਸਿਰਫ਼ ਅਕਾਲੀਆਂ ਨੂੰ ਦਬਾਉਣ ਦੀ ਕੋਸ਼ਿਸ਼ 'ਚ
ਖੰਨਾ, 17 ਜੁਲਾਈ (ਹਰਜਿੰਦਰ ਸਿੰਘ ਲਾਲ)-ਅੱਜ ਅਕਾਲੀ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਮੈਂਬਰ ਵਰਕਿੰਗ ਕਮੇਟੀ ਅਤੇ ਸੀਨੀਅਰ ਯੂਥ ਆਗੂ ਨਵਤੇਜ ਸਿੰਘ ਖੱਟੜਾ ਡੈਲੀਗੇਟ ਇਫਕੋ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸਾਰੇ ਧਰਮਾਂ ਦੇ ਸਾਂਝੇ ਪਵਿੱਤਰ ਸਥਾਨ ਤਖਤ ਸ੍ਰੀ ਹਰਿਮੰਦਰ ਸਾਹਿਬ ਨੂੰ ਕਿਸੇ ਸ਼ਰਾਰਤੀ ਵੱਲੋਂ ਬੰਬ ਨਾਲ ਉਡਾਉਣ ਦੀ ਧਮਕੀ ਦੇਣੀ ਅਤਿ ਨਿੰਦਣਯੋਗ ਹੈ | ਇਸ ਬਿਆਨ ਵਿਚ ਉਨ੍ਹਾਂ ਕਿਹਾ ਕਿ ਤਖਤ ਸ੍ਰੀ ਹਰਿਮੰਦਰ ਸਾਹਿਬ ਉੱਪਰ ਹਮਲਾ ਮੁਗ਼ਲਾਂ ਅਤੇ ਕਾਂਗਰਸ ਸਰਕਾਰਾਂ ਵੱਲੋਂ ਅਨੇਕਾਂ ਵਾਰ ਕੀਤਾ ਗਿਆ ਹੈ | ਉਨ੍ਹਾਂ ਕਿਹਾ ਕਿ ਸਿੱਖ ਕੌਮ ਹਮੇਸ਼ਾ ਚੜ੍ਹਦੀ ਕਲਾਂ ਵਿਚ ਰਹਿੰਦੀ ਹੈ | ਸ਼ਰਾਰਤੀ ਅਨਸਰਾਂ ਨੂੰ ਹਮੇਸ਼ਾ ਮੂੰਹ ਦੀ ਖਾਣੀ ਪੈਂਦੀ ਹੈ | ਉਨ੍ਹਾਂ ਕਿਹਾ ਕਿ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਇਹ ਸਭ ਕੁੱਝ ਹੋ ਰਿਹਾ ਹੈ | ਸਰਕਾਰ ਕਿਹੜੀ ਗੂੜੀ ਨੀਂਦ ਵਿਚ ਸੁੱਤੀ ਪਈ ਹੈ | ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਉੱਪਰ ਵੀ ਸ੍ਰੀ ਅਕਾਲ ਤਖਤ ਦੇ ਦੀ ਹਦੂਦ ਅੰਦਰ ਹਮਲਾ ਹੋਇਆ ਸੀ | ਸਭ ਕੁੱਝ ਦੇਖਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਪਰ ਅੱਜ ਪੰਜਾਬ ਸਰਕਾਰ ਹਰ ਫ਼ਰੰਟ 'ਤੇ ਫ਼ੇਲ੍ਹ ਹੋ ਚੁੱਕੀ ਹੈ | ਸਰਕਾਰ ਦਾ ਕੰਮ ਸਿਰਫ਼ ਤੇ ਸਿਰਫ਼ ਅਕਾਲੀ ਦਲ ਦੀ ਆਵਾਜ਼ ਨੂੰ ਦਬਾਉਣਾ ਅਤੇ ਆਪਣੇ ਵਿਰੋਧੀਆਂ ਉੱਪਰ ਝੂਠੇ ਪਰਚੇ ਦਰਜ ਕਰਾਉਣਾ ਹੀ ਰਹਿ ਗਿਆ ਹੈ | ਇਸ ਮੌਕੇ ਜਗਦੀਪ ਸਿੰਘ ਦੀਪੀ, ਤੇਜਿੰਦਰ ਸਿੰਘ ਇਕੋਲਾਹਾ, ਜਸਪਾਲ ਸਿੰਘ ਕੰਗ, ਮਨਜੋਤ ਸਿੰਘ ਮੋਨੂੰ ਆਦਿ ਹਾਜ਼ਰ ਸਨ |
ਦਰਬਾਰ ਸਾਹਿਬ 'ਤੇ ਹਮਲੇ ਦੀਆਂ ਧਮਕੀਆਂ ਨਿੰਦਣਯੋਗ- ਯਾਦੂ, ਖੱਟੜਾ
ਅਜੀਤ ਡੈਸਕ
18-07-2025