ਅਹਿਮਦਗੜ੍ਹ, 16 ਜੁਲਾਈ (ਰਵਿੰਦਰ ਪੁਰੀ)-ਪੰਜਾਬ ਸਰਕਾਰ ਵਲੋਂ ਅਹਿਮਦਗੜ੍ਹ ਵਿਖੇ ਲੋਕਾਂ ਦੀ ਪੁਰਜ਼ੋਰ ਮੰਗ 'ਤੇ ਬਣਾਏ ਗਏ ਨਵੇਂ ਤਹਿਸੀਲ ਕੰਪਲੈਕਸ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ 18 ਜੁਲਾਈ ਨੂੰ ਕਰਨਗੇ¢ ਹਲਕਾ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਅੱਜ ਇੱਥੇ ਦੱਸਿਆ ਕਿ ਜਗੇੜਾ ਰੋਡ ਵਿਖੇ ਕਰੀਬ 6.5 ਕਰੋੜ ਦੀ ਲਾਗਤ ਨਾਲ ਬਣਾਏ ਗਏ ਇਸ ਮਾਡਰਨ ਤਹਿਸੀਲ ਕੰਪਲੈਕਸ ਅੰਦਰ ਤਹਿਸੀਲ ਪੱਧਰ ਦੇ ਸਾਰੇ ਦਫ਼ਤਰਾਂ ਲਈ ਢੁਕਵੀਂ ਥਾਂ ਬਣਾਈ ਗਈ ਹੈ ਅਤੇ ਲੋਕਾਂ ਲਈ ਵੀ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ¢ ਉਨ੍ਹਾਂ ਦੱਸਿਆ 18 ਜੁਲਾਈ ਨੂੰ ਅਹਿਮਦਗੜ੍ਹ ਵਿਖੇ ਬਿਲਕੁਲ ਸਾਦਾ ਸਮਾਰੋਹ ਹੋਵੇਗਾ | ਜਿਸ ਉਪਰੰਤ ਅਮਰਗੜ੍ਹ ਵਿਖੇ ਵਿਸ਼ਾਲ ਰੈਲੀ ਹੋਵੇਗੀ, ਜਿਸ ਨੂੰ ਮੁੱਖ ਮੰਤਰੀ ਸੰਬੋਧਨ ਕਰਨਗੇ¢ ਉਨ੍ਹਾਂ ਹਲਕੇ ਦੇ ਲੋਕਾਂ ਨੂੰ ਅਮਰਗੜ੍ਹ ਪਹੁੰਚਣ ਦੀ ਅਪੀਲ ਕੀਤੀ¢ ਇਸ ਮੌਕੇ ਚੇਅਰਮੈਨ ਕਮਲਜੀਤ ਸਿੰਘ ਉੱਭੀ, ਪ੍ਰਧਾਨ ਵਿੱਕੀ ਸ਼ਰਮਾ, ਮੀਤ ਪ੍ਰਧਾਨ ਜਗਵੰਤ ਸਿੰਘ ਜੱਗੀ, ਸਾਬਕਾ ਪ੍ਰਧਾਨ ਜਤਿੰਦਰ ਭੋਲਾ ਅਤੇ ਰਵਿੰਦਰ ਪੁਰੀ, ਕੌਂਸਲਰ ਸੰਜੇ ਸੂਦ, ਸ਼ੰਕਰ ਪਾਠਕ, ਪ੍ਰਧਾਨ ਟਰੱਕ ਯੂਨੀਅਨ ਮਨਿੰਦਰ ਪਾਲ ਸਿੰਘ, ਪਾਲੀ ਛੰਨਾ, ਲਾਡੂ ਯਾਸੀਨ, ਗੁਰਵਿੰਦਰ ਸਿੰਘ ਗੋਰਖਾ, ਪ੍ਰਧਾਨ ਰਿੰਕੂ ਗਰਗ, ਸਾਬਕਾ ਕੌਂਸਲਰ ਜੀਵਨ ਸਿੰਘ, ਚੌਧਰੀ ਨਿਸਾਰ ਮੁਹੰਮਦ ਆਦਿ ਵਿਸ਼ੇਸ਼ ਕਰ ਕੇ ਹਾਜਿਰ ਸਨ¢