04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਨਾਜਾਇਜ਼ ਝੁੱਗੀਆਂ 'ਤੇ ਵਣ ਵਿਭਾਗ ਨੇ ਚਲਾਇਆ 'ਪੀਲਾ ਪੰਜਾ'

ਅਜੀਤ ਡੈਸਕ 17-07-2025
ਨੋਟਿਸ ਦੇਣ ਦੇ ਬਾਵਜੂਦ ਵੀ ਨਹੀਂ ਛੱਡਿਆ ਕਬਜ਼ਾ-ਪ੍ਰਵਾਸੀਆਂ ਨੇ ਰੋਹ 'ਚ ਆ ਕੇ ਸੜਕ ਕੀਤੀ ਜਾਮ
ਮਾਛੀਵਾੜਾ ਸਾਹਿਬ, 16 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਸਰਹਿੰਦ ਨਹਿਰ ਕਿਨਾਰੇ ਵੱਸਦੇ ਪਿੰਡ ਗੜੀ ਤਰਖਾਣਾ ਵਿਖੇ ਬਣੀਆਂ ਨਾਜਾਇਜ਼ ਝੁੱਗੀਆਂ ਉੱਪਰ ਵਣ ਵਿਭਾਗ ਵਲੋਂ 'ਪੀਲਾ ਪੰਜਾ' ਚਲਾਇਆ ਗਿਆ | ਜਿਸ ਤੋਂ ਬਾਅਦ ਰੋਹ 'ਚ ਆਏ ਪ੍ਰਵਾਸੀ ਮਜ਼ਦੂਰਾਂ ਵਲੋਂ ਖੰਨਾ-ਮਾਛੀਵਾੜਾ ਮਾਰਗ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਗਿਆ¢ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਵਾਸੀ ਮਜ਼ਦੂਰਾਂ ਮਹੇਸ਼ ਦਾਸ, ਇੰਦੂ ਦੇਵੀ ਆਦਿ ਨੇ ਦੱਸਿਆ ਕਿ ਉਹ ਪਿਛਲੇ 15-20 ਸਾਲ ਤੋਂ ਇਸ ਜਗ੍ਹਾ ਉੱਪਰ ਰਹਿ ਰਹੇ ਹਨ | ਪਰ ਅੱਜ ਵਣ ਵਿਭਾਗ ਵਲੋਂ ਸਾਨੂੰ ਬਿਨਾਂ ਦੱਸੇ ਝੁੱਗੀਆਂ ਨੂੰ ਜੇ. ਸੀ. ਬੀ. ਮਸ਼ੀਨ ਲਿਆ ਕੇ ਢਾਹ ਦਿੱਤਾ ਜੋ ਕਿ ਸਾਡੇ ਨਾਲ ਸ਼ਰੇਆਮ ਧੱਕਾ ਹੈ ਕਿਉਂਕਿ ਅਸੀਂ ਇਸ ਬਾਰਸ਼ ਦੇ ਮੌਸਮ ਵਿਚ ਬੇਘਰ ਹੋਏ ਕਿੱਧਰ ਜਾਵਾਂਗੇ¢ ਉਨ੍ਹਾਂ ਦੱਸਿਆ ਕਿ ਸਾਡੇ ਆਧਾਰ ਕਾਰਡ ਅਤੇ ਵੋਟਰ ਕਾਰਡ ਵੀ ਇਸੇ ਪਿੰਡ ਦੇ ਬਣੇ ਹੋਏ ਹਨ ਅਤੇ ਜਦੋਂ ਵੀ ਵੋਟਾਂ ਦਾ ਸਮਾਂ ਆਉਂਦਾ ਹੈ ਤਾਂ ਲੀਡਰ ਸਾਡੇ ਇੱਥੇ ਵੋਟਾਂ ਮੰਗਣ ਵੀ ਆਉਂਦੇ ਹਨ | ਪ੍ਰੰਤੂ ਅੱਜ ਸਾਨੂੰ ਲੋੜ ਪਈ ਤਾਂ ਇੱਥੇ ਕੋਈ ਵੀ ਨਹੀਂ ਪੁੱਜਾ¢ ਉਨ੍ਹਾਂ ਵਲੋਂ ਕਿਹਾ ਗਿਆ ਵਾਰ-ਵਾਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਕਿ ਸੂਬੇ 'ਚੋਂ ਪ੍ਰਵਾਸੀ ਮਜ਼ਦੂਰਾਂ ਨੂੰ ਬਾਹਰ ਕੱਢਿਆ ਜਾਵੇ | ਪਰ ਅਸੀਂ ਹਰ ਕਿਸੇ ਲਈ ਮਿਹਨਤ ਨਾਲ ਕੰਮ ਕਰਦੇ ਹਾਂ ਤਾਂ ਫਿਰ ਸਾਡੇ ਨਾਲ ਇਹੋ ਜਿਹਾ ਵਤੀਰਾ ਕਿਉਂ ਕੀਤਾ ਜਾਂਦਾ ਹੈ¢ ਮਾਛੀਵਾੜਾ-ਖੰਨਾ ਮਾਰਗ ਜਾਮ ਹੋਣ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਮਾਛੀਵਾੜਾ ਵੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਮਝਾ ਕੇ ਜਾਮ ਖੁਲ੍ਹਵਾਇਆ ਗਿਆ¢
• ਕੀ ਕਹਿਣਾ ਹੈ ਵਣ ਵਿਭਾਗ ਦੇ ਅਫ਼ਸਰ ਦਾ-ਜਦੋਂ ਵਣ ਵਿਭਾਗ ਦੇ ਅਫ਼ਸਰ ਸ਼ਮਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੀ ਜਗ੍ਹਾ ਖਾਲੀ ਕਰਵਾਈ ਹੈ, ਜਿਸ ਉੱਪਰ ਪ੍ਰਵਾਸੀ ਮਜ਼ਦੂਰਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਨਜਾਇਜ਼ ਤੌਰ 'ਤੇ ਕਬਜ਼ਾ ਕੀਤਾ ਹੋਇਆ ਸੀ¢ ਉਨ੍ਹਾਂ ਕਿਹਾ ਗਿਆ ਕਿ ਪ੍ਰਵਾਸੀ ਮਜ਼ਦੂਰਾਂ ਨੂੰ ਇਹ ਜਗ੍ਹਾ ਖਾਲੀ ਕਰਨ ਸਬੰਧੀ ਕਈ ਵਾਰੀ ਨੋਟਿਸ ਵੀ ਦਿੱਤਾ ਗਿਆ | ਪ੍ਰੰਤੂ ਉਨ੍ਹਾਂ ਵਲੋਂ ਅਣਸੁਣੀ ਕੀਤੀ ਗਈ, ਜਿਸ ਤੋਂ ਬਾਅਦ ਕਾਰਵਾਈ ਨੂੰ ਅਮਲ ਵਿਚ ਲਿਆਂਦਾ¢
• ਮਾਮਲਾ ਵਣ ਵਿਭਾਗ ਨਾਲ ਸਬੰਧਿਤ ਹੈ-ਥਾਣਾ ਮੁਖੀ-ਇਸ ਸਬੰਧੀ ਥਾਣਾ ਮੁਖੀ ਮਾਛੀਵਾੜਾ ਹਰਵਿੰਦਰ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਵਲੋਂ ਜਾਮ ਖੁਲ੍ਹਵਾ ਕੇ ਆਵਾਜਾਈ ਨੂੰ ਬਹਾਲ ਕਰ ਦਿੱਤਾ ਗਿਆ ਹੈ¢ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਸਮਝਾਇਆ ਕਿ ਇਹ ਮਾਮਲਾ ਵਣ ਵਿਭਾਗ ਦਾ ਹੈ ਜਿਸ ਲਈ ਉਹ ਉੱਚ ਅਧਿਕਾਰੀਆਂ ਨੂੰ ਮਿਲਣ¢

ਪਿਛਲੀ ਖ਼ਬਰ ਮੁੱਖ ਮੰਤਰੀ 18 ਨੂੰ ਅਹਿਮਦਗੜ੍ਹ ਤਹਿਸੀਲ ਕੰਪਲੈਕਸ ਦਾ ਉਦਘਾਟਨ ਕਰਨਗੇ-ਗੱਜਣਮਾਜਰਾ ਅਗਲੀ ਖ਼ਬਰ ਗੁਰਦੁਆਰਾ ਰਾੜਾ ਸਾਹਿਬ ਵਿਖੇ ਸਾਵਣ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।