ਸਮਰਾਲਾ, 16 ਜੁਲਾਈ (ਗੋਪਾਲ ਸੋਫਤ)-ਸੈਂਟੀਨਲ ਇੰਟਰਨੈਸ਼ਨਲ ਸਕੂਲ ਸਮਰਾਲਾ ਦੇ ਵਿਦਿਆਰਥੀਆਂ ਵਿਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਅਤੇ ਉਨ੍ਹਾਂ ਨੂੰ ਪ੍ਰਬੰਧਕੀ ਬਾਡੀ ਦੇ ਕੰਮਕਾਜ ਦਾ ਅਹਿਸਾਸ ਦਿਵਾਉਣ ਲਈ ਵੱਖ-ਵੱਖ ਨਿਯੁਕਤੀਆਂ ਲਈ ਵਿਦਿਆਰਥੀਆਂ ਨੂੰ ਨਾਮਜ਼ਦ ਕਰਨ ਲਈ ਸਕੂਲ ਕੈਬਨਿਟ ਦਾ ਗਠਨ ਕੀਤਾ ਗਿਆ | ਪਿ੍ੰਸੀਪਲ ਡਾ. ਪੂਨਮ ਸ਼ਰਮਾ ਨੇ ਦੱਸਿਆ ਇਸ ਮੰਤਵ ਲਈ ਇੱਕ ਸਨਮਾਨ ਸਮਾਰੋਹ ਕਰਵਾਇਆ ਗਿਆ¢ ਸੈਂਟੀਨਲ ਇੰਟਰਨੈਸ਼ਨਲ ਸਕੂਲ ਦੇ ਮੈਨੇਜਮੈਂਟ ਵਲੋਂ ਪ੍ਰਧਾਨ ਕਰਨਵੀਰ ਸਿੰਘ ਢਿੱਲੋਂ ਅਤੇ ਐੱਮ. ਡੀ. ਅੰਮਿ੍ਤਪਾਲ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ¢ ਸਭਾ ਦੇ ਨਵੇਂ ਚੁਣੇ ਗਏ ਮੈਂਬਰਾਂ ਨੂੰ ਮੁੱਖ ਮਹਿਮਾਨ ਵਲੋਂ ਬੈਜ ਅਤੇ ਝੰਡੇ ਦੇ ਕੇ ਸਨਮਾਨਿਤ ਕੀਤਾ ਗਿਆ¢ ਹੈੱਡ ਗਰਲ ਰਿਮਲਜੋਤ ਕੌਰ ਨੇ ਸ਼ਾਮਲ ਹੋਏ ਮੈਂਬਰਾਂ ਨੂੰ ਸਹੁੰ ਚੁਕਾਈ¢ ਮੈਂਬਰਾਂ ਨੇ ਫ਼ਰਜ਼ਾਂ ਅਤੇ ਚੁਨੌਤੀਆਂ ਨੂੰ ਸਵੀਕਾਰ ਕਰਨ ਲਈ ਤਿਆਰ ਬਰ ਤਿਆਰ ਕੀਤਾ¢ ਦਰਸ਼ਕਾਂ ਨੇ ਹੈੱਡ ਬੁਆਏ ਅਤੇ ਹੈੱਡ ਗਰਲ, ਖੇਡ ਕਪਤਾਨਾਂ ਅਤੇ ਹਾਊਸ ਕਪਤਾਨਾਂ ਦੇ ਭਾਸ਼ਣਾਂ ਨੂੰ ਸੁਣਿਆ ¢ ਰਿਪਨਜੋਤ ਕੌਰ ਨੂੰ ਹੈੱਡ ਗਰਲ ਅਤੇ ਹਰਨੂਰ ਸਿੰਘ ਨੂੰ ਹੈੱਡ ਬੁਆਏ ਨਿਯੁਕਤ ਕੀਤਾ ਗਿਆ | ਜਦਕਿ ਮਨਰਾਜਵੀਰ ਸਿੰਘ ਅਤੇ ਕਿਰਨਪ੍ੀਤ ਕੌਰ, ਡਿੰਪਲਪ੍ੀਤ ਕੌਰ ਨੂੰ ਸਪੋਰਟਸ ਕਪਤਾਨ ਨਿਯੁਕਤ ਕੀਤਾ ਗਿਆ¢ ਅਭੈ ਪ੍ਰਤਾਪ ਸਿੰਘ ਨੂੰ ਰਣਜੀਤ ਹਾਊਸ ਕੈਪਟਨ, ਕਰਨਦੀਪ ਸਿੰਘ ਪ੍ਰਤਾਪ ਹਾਊਸ, ਜਸਜੋਤ ਸਿੰਘ ਭਗਤ ਹਾਊਸ ਅਤੇ ਅਰਸ਼ਦੀਪ ਸਿੰਘ ਨੂੰ ਆਜ਼ਾਦ ਹਾਊਸ ਦੇ ਕਪਤਾਨ ਵਜੋਂ ਨਿਯੁਕਤ ਕੀਤਾ ਗਿਆ ਹੈ¢ ਮੁੱਖ ਮਹਿਮਾਨ ਕਰਨਵੀਰ ਸਿੰਘ ਢਿੱਲੋਂ ਨੇ ਵਿਦਿਆਰਥੀਆਂ ਨੂੰ ਆਪਣੀ ਜ਼ਿੰਦਗੀ ਵਿਚ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ¢ ਸਕੂਲ ਦੇ ਪਿ੍ੰਸੀਪਲ ਡਾ. ਪੂਨਮ ਸ਼ਰਮਾ ਨੇ ਕਿਹਾ ਕਿ ਸਕੂਲ ਵਲੋਂ ਚੁਣੇ ਹੋਏ ਵਿਦਿਆਰਥੀਆਂ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ ਉਨ੍ਹਾਂ ਨੂੰ ਆਪਣੀ ਡਿਊਟੀ ਇਸ ਤਰ੍ਹਾਂ ਨਿਭਾਉਣੀ ਚਾਹੀਦੀ ਹੈ ਕਿ ਉਹ ਪੂਰੇ ਸਕੂਲ ਲਈ ਇੱਕ ਮਿਸਾਲ ਬਣੇ¢ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਜ਼ਿੰਮੇਵਾਰੀ ਨਿਭਾਉਣ ਅਤੇ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਦੀ ਲੋੜ ਬਾਰੇ ਦੱਸਿਆ¢ ਸਕੂਲ ਕੌਂਸਲ ਦੇ ਮੈਂਬਰਾਂ ਨੇ ਹਰ ਕੋਸ਼ਿਸ਼ ਵਿਚ ਸੰਪੂਰਨਤਾ ਲਈ ਯਤਨ ਕਰਨ ਅਤੇ ਆਪਣੇ ਸਕੂਲ ਨੂੰ ਸ਼ਾਨ ਦੀਆਂ ਹੋਰ ਉਚਾਈਆਂ ਤੱਕ ਲਿਜਾਣ ਦਾ ਵਾਅਦਾ ਕੀਤਾ¢ ਇਸ ਮੌਕੇ ਸਕੂਲ ਦਾ ਸਮੂਹ ਸਟਾਫ਼ ਸ਼ਾਮਿਲ ਸੀ¢