ਪਾਇਲ, 16 ਜੁਲਾਈ ( ਰਜਿੰਦਰ ਸਿੰਘ, ਨਿਜ਼ਾਮਪੁਰ)- ਵਿਧਾਨ ਸਭਾ ਵਿਚ ਕਾਂਗਰਸ ਪਾਰਟੀ ਦੇ ਨੇਤਾ ਜੂਨੀਅਰ ਹੈਨਰੀ ਵੱਲੋਂ ਐਮ. ਐਲ. ਏ. ਮਨਵਿੰਦਰ ਸਿੰਘ ਗਿਆਸਪੁਰਾ ਨਾਲ ਕੀਤੀ ਗਈ ਗਾਲੀ-ਗਲੋਚ ਅਤੇ ਅਪਮਾਨਜਨਕ ਟਿੱਪਣੀਆਂ ਦੇ ਖ਼ਿਲਾਫ਼ ਅੱਜ ਪਾਇਲ 'ਚ ਦਲਿਤ ਸਮਾਜ ਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕਰਨ ਉਪਰੰਤ ਹੈਨਰੀ ਦਾ ਪਾਇਲ ਚੌਕ 'ਚ ਪੁਤਲਾ ਫੂਕਿਆ ਗਿਆ | ਇਸ ਸਮੇਂ ਹਾਜ਼ਰ ਆਗੂ ਦਵਿੰਦਰ ਸਿੰਘ ਸਰਪੰਚ ਰਾੜਾ ਸਾਹਿਬ, ਜਸਵੀਰ ਸਿੰਘ ਖ਼ਾਲਸਾ ਪਾਇਲ, ਗੁਰਪ੍ਰੀਤ ਸਿੰਘ ਜਰਗੜੀ ਨੇ ਦੋਸ਼ ਲਾਇਆ ਕਿ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਨੇਤਾ ਵੱਲੋਂ ਕਦੇ ਦਲਿਤਾਂ ਨੂੰ 'ਮਟੀਰਲ' ਆਖ ਕੇ ਬੇਇੱਜ਼ਤ ਕੀਤਾ ਜਾਂਦਾ ਹੈ, ਤਾਂ ਕਦੇ ਸਿੱਖ ਕੌਮ ਦਾ ਮਜ਼ਾਕ ਉਡਾਇਆ ਜਾਂਦਾ ਹੈ ਕਿ ਉਨ੍ਹਾਂ ਦੇ ਬਾਰਾਂ ਵੱਜ ਗਏ | ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮਾਫ਼ੀ ਨਾ ਮੰਗੀ ਗਈ, ਤਾਂ ਅਗਲੇ ਦਿਨਾਂ ਵਿੱਚ ਰੋਸ ਪ੍ਰਦਰਸ਼ਨ ਹੋਰ ਤਿੱਖਾ ਕੀਤਾ ਜਾਵੇਗਾ | ਇਸ ਪ੍ਰਦਰਸ਼ਨ ਵਿਚ ਸੈਂਕੜੇ ਵਰਕਰਾਂ ਅਤੇ ਆਗੂਆਂ ਨੇ ਹਿੱਸਾ ਲੈ ਕੇ ਨਾਅਰੇਬਾਜ਼ੀ ਕੀਤੀ ਤੇ ਆਪਣਾ ਗ਼ੁੱਸਾ ਪ੍ਰਗਟ ਕੀਤਾ | ਇਸ ਮੌਕੇ ਚੇਅਰਮੈਨ ਬੂਟਾ ਸਿੰਘ, ਏ. ਪੀ. ਜੱਲ੍ਹਾ, ਪ੍ਰਗਟ ਸਿੰਘ ਸਿਆੜ, ਰਾਜਿੰਦਰ ਕੁਮਾਰ ਰਾਜੂ, ਸਰਪੰਚ ਗੁਰਿੰਦਰ ਘੁਡਾਣੀ ਕਲਾਂ, ਸਰਪੰਚ ਸੁਖਵਿੰਦਰ ਸਿੰਘ ਗੋਵਿਦਪੁਰਾ, ਸੁੱਖੀ ਚੀਮਾ, ਸਰਪੰਚ ਯਾਦਵਿੰਦਰ ਧਮੋਟ, ਸਰਪੰਚ ਕਰਮਜੀਤ ਸਿੰਘ ਬਰਮਾਲੀਪੁਰ, ਸਰਪੰਚ ਦਵਿੰਦਰ ਚਣਕੋਈਆਂ, ਸਰੂਪ ਸਿੰਘ ਪਾਇਲ, ਅਵਤਾਰ ਸਿੰਘ ਬੋਪਾਰਾਏ, ਸਰਪੰਚ ਹਰਵਿੰਦਰ ਸਿੰਘ ਝੱਜ, ਸਰਪੰਚ ਮਲਦੀਪ ਸਿੰਘ ਸ਼ਾਹਪੁਰ, ਦਲਜੀਤ ਸਿੰਘ, ਸਿਰਾਜ ਖਾਨ ਬਿਸ਼ਨਪੁਰਾ, ਸਰਪੰਚ ਮਨਦੀਪ ਸਿੰਘ ਕਟਾਹਰੀ, ਸੁਖਪ੍ਰੀਤ ਸਿੰਘ ਸੋਹੀ ਪਾਇਲ, ਸਰਪੰਚ ਗੁਰਚਰਨ ਸਿੰਘ ਗੁਰਦਿਤਪੁਰਾ, ਗੋਗੀ ਬਿਲਾਸਪੁਰ ਅਤੇ ਵੱਡੀ ਗਿਣਤੀ ਵਿਚ ਪਾਰਟੀ ਦੇ ਵਰਕਰ ਤੇ ਆਗੂ ਹਾਜ਼ਰ ਸਨ |