04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਸਰਕਾਰੀ ਕਾਲਜ ਰਾੜਾ ਸਾਹਿਬ ਦੇ ਪਿ੍ੰਸੀਪਲ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਬਣੇ <br/>

ਅਜੀਤ ਡੈਸਕ 17-07-2025
ਰਾੜਾ ਸਾਹਿਬ, 16 ਜੁਲਾਈ (ਪ੍ਰੀਤਮ ਸਿੰਘ ਮੁਕੰਦਪੁਰੀ)-ਡਾ. ਮੁਹੰਮਦ ਇਰਫ਼ਾਨ ਪਿ੍ੰਸੀਪਲ ਸਰਕਾਰੀ ਕਾਲਜ ਕਰਮਸਰ ਰਾੜਾ ਸਾਹਿਬ ਯੂਨੀਵਰਸਿਟੀ ਦੇ ਐਕਟ ਅੰਡਰ ਸੈਕਸ਼ਨ 11 (1) ਜਨਰਲ ਫੈਲੋ (3) ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੈਨੇਟ ਮੈਂਬਰ ਬਣੇ ਅਤੇ ਉਹ 30 ਅਪ੍ਰੈਲ 2027 ਤੱਕ ਇਸ ਅਹੁਦੇ ਸੇਵਾਵਾਂ ਨਿਭਾਉਂਦੇ ਰਹਿਣਗੇ | ਯੂਨੀਵਰਸਿਟੀ ਰਜਿਸਟਰਾਰ ਨੇ ਪੱਤਰ ਜਾਰੀ ਕਰਦਿਆਂ ਉਮੀਦ ਪ੍ਰਗਟਾਈ ਕਿ ਡਾ. ਇਰਫ਼ਾਨ ਆਪਣੀ ਵਿਦਵਤਾ, ਅਨੁਭਵ ਅਤੇ ਲੰਮੇ ਤਜਰਬੇ ਨਾਲ ਵਿੱਦਿਅਕ ਅਦਾਰਿਆਂ ਦੇ ਬਹੁਪੱਖੀ ਵਿਕਾਸ ਲਈ ਕਾਰਜ਼ ਕਰਨਗੇ | ਡਾ. ਇਰਫ਼ਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੈਨੇਟ ਦੀ ਮੀਟਿੰਗ 18 ਜੁਲਾਈ ਨੂੰ ਸੈਨੇਟ ਹਾਲ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਹੋ ਰਹੀ ਹੈ ਅਤੇ ਉਹ ਸੌਂਪੇ ਹੋਏ ਅਕਾਦਮਿਕ ਕਾਰਜਾਂ ਅਤੇ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ | ਉਨ੍ਹਾਂ ਦੀ ਇਸ ਨਿਯੁਕਤੀ ਨਾਲ ਕਾਲਜ ਸਟਾਫ, ਵਿਦਿਆਰਥੀਆਂ ਤੋਂ ਇਲਾਵਾ ਵਿੱਦਿਅਕ ਖੇਤਰ ਨਾਲ ਜੁੜੇ ਲੋਕਾਂ ਅਤੇ ਇਲਾਕਾ ਨਿਵਾਸੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ |

ਪਿਛਲੀ ਖ਼ਬਰ ਸੈਂਟੀਨਲ ਇੰਟਰਨੈਸ਼ਨਲ ਸਕੂਲ ਵਲੋਂ ਵੱਖ-ਵੱਖ ਨਿਯੁਕਤੀਆਂ ਲਈ ਨਾਮਜ਼ਦ ਕਰਨ ਸੰਬੰਧੀ ਸਮਾਗਮ ਅਗਲੀ ਖ਼ਬਰ ਅਪਰਾਧ ਦੀ ਅੱਗ ਵਿਚ ਸੜ ਰਿਹਾ ਹੈ ਪੰਜਾਬ ਤੇ ਸਰਕਾਰ ਚੁੱਪ ਹੈ- ਦਿਲਬਰ ਮੁਹੰਮਦ ਖਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।