ਅਪਰਾਧ ਦੀ ਅੱਗ ਵਿਚ ਸੜ ਰਿਹਾ ਹੈ ਪੰਜਾਬ ਤੇ ਸਰਕਾਰ ਚੁੱਪ ਹੈ- ਦਿਲਬਰ ਮੁਹੰਮਦ ਖਾਨ <br/>
ਅਜੀਤ ਡੈਸਕ
17-07-2025
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਏ ਦਿਨ ਹੋ ਰਹੇ ਕਤਲਾਂ, ਡਾਕਿਆਂ, ਲੁੱਟਾਂ-ਖੋਹਾਂ ਜਿਨ੍ਹਾਂ ਵਿਚ ਅਬੋਹਰ ਵਿਚ ਦਿਨ-ਦਿਹਾੜੇ ਕਾਰੋਬਾਰੀ ਸੰਜੇ ਵਰਮਾ ਦੀ ਹੱਤਿਆ ਅਤੇ ਮੋਗਾ ਦੇ ਇੱਕ ਕਲੀਨਿਕ ਵਿਚ ਅਦਾਕਾਰਾ ਤਾਨੀਆ ਦੇ ਪਿਤਾ ਦੀ ਗੋਲੀ ਮਾਰ ਕੇ ਹੱਤਿਆ ਵੀ ਸ਼ਾਮਿਲ ਹੈ, ਨੇ ਸਪਸ਼ਟ ਕਰ ਦਿੱਤਾ ਹੈ ਕਿ ਸੂਬੇ ਵਿਚ ਸੰਗਠਿਤ ਅਪਰਾਧ ਬੇਲਗ਼ਾਮ ਹੋ ਗਿਆ ਹੈ | ਹਮਲਾਵਰਾਂ ਦਾ ਮਰੀਜ਼ਾਂ ਦੇ ਭੇਸ ਵਿਚ ਕਲੀਨਿਕ ਵਿਚ ਦਾਖਲ ਹੋਣਾ ਅਤੇ ਖੁੱਲ੍ਹੇਆਮ ਗੋਲਾਬਾਰੀ ਕਰਨਾ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ |
ਚੇਅਰਮੈਨ ਖਾਨ ਨੇ ਕਿਹਾ ਕਿ ਬੇਰੁਜ਼ਗਾਰੀ, ਨਸ਼ੇ ਦੀ ਲਤ ਅਤੇ ਜਲਦੀ ਪੈਸੇ ਕਮਾਉਣ ਦੀ ਇੱਛਾ ਨੇ ਨੌਜਵਾਨਾਂ ਨੂੰ ਅਪਰਾਧ ਵੱਲ ਧੱਕ ਦਿੱਤਾ ਹੈ | ਸੋਸ਼ਲ ਮੀਡੀਆ 'ਤੇ ਗੈਂਗਸਟਰਾਂ ਦੀ ਵਡਿਆਈ ਕਰਨਾ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਇਸ ਅੱਗ ਵਿਚ ਤੇਲ ਪਾਉਣ ਵਾਂਗ ਹੈ | ਉਨ੍ਹਾਂ ਚੇਤਾਵਨੀ ਦਿੱਤੀ ਕਿ ਇਕ ਵਾਰ ਜਦੋਂ ਕੋਈ ਨੌਜਵਾਨ ਅਪਰਾਧ ਦਾ ਰਸਤਾ ਅਪਣਾ ਲੈਂਦਾ ਹੈ, ਤਾਂ ਉਸ ਲਈ ਮੁੱਖ ਧਾਰਾ ਵਿਚ ਵਾਪਸ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈੈ | ਦਿਲਬਰ ਮੁਹੰਮਦ ਖਾਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਦੇ ਅਪਰਾਧ ਨੈੱਟਵਰਕ ਵਿਰੁੱਧ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਨਹੀਂ ਕੀਤੀ ਗਈ, ਤਾਂ ਪੰਜਾਬ ਦਾ ਭਵਿੱਖ ਡੂੰਘੇ ਸੰਕਟ ਵਿਚ ਪੈ ਸਕਦਾ ਹੈ, ਜਿਸ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ |