ਬੀਜਾ 16 ਜੁਲਾਈ (ਕਸ਼ਮੀਰਾ ਸਿੰਘ ਬਗਲੀ)- ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਵਲੋਂ ਲੋਕ ਭਲਾਈ ਸਕੀਮਾਂ ਨੂੰ ਅਮਲੀ ਜਾਮਾ ਪਹਿਨਾਉਣ ਨਾਲ ਸੂਬੇ ਦੇ ਹਰ ਵਰਗ ਦੇ ਲੋਕ ਖ਼ੁਸ਼ ਦਿਖਾਈ ਦੇ ਰਹੇ ਹਨ | ਮੁੱਖ ਮੰਤਰੀ ਭਗਵੰਤ ਮਾਨ ਜੋ ਕਹਿੰਦੇ ਹਨ ਉਸ ਨੂੰ ਪੂਰਾ ਕਰਨ ਨੂੰ ਅਪਣਾ ਫ਼ਰਜ਼ ਸਮਝਦੇ ਹਨ | ਜਿਸ ਤਹਿਤ ਉਨ੍ਹਾਂ ਨੇ 10 ਲੱਖ ਦੀ ਸਿਹਤ ਬੀਮਾ ਯੋਜਨਾ ਨੇ ਲੋਕਾਂ ਦਾ ਮਨ ਜਿੱਤ ਕੇ ਇੱਕ ਵੱਖਰੀ ਹੀ ਮਿਸਾਲ ਪੇਸ਼ ਕੀਤੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅਵਤਾਰ ਸਿੰਘ ਦਹੇੜੂ ਇੰਚਾਰਜ ਖੰਨਾ, ਰਾਜਿੰਦਰ ਸਿੰਘ ਕਾਹਲੋਂ ਪ੍ਰਧਾਨ ਸਹਿਕਾਰੀ ਸਭਾਵਾਂ ਘੁੰਗਰਾਲੀ, ਸੁਖਜੀਤ ਸਿੰਘ ਕਾਹਲੋਂ, ਸਰਪੰਚ ਸਰਜੀਤ ਸਿੰਘ ਮਹਿੰਦੀਪੁਰ ਬਲਾਕ ਪ੍ਰਧਾਨ ਨੇ ਕਿਹਾ ਕਿ ਇਹ ਮਾਨ ਸਰਕਾਰ ਦੀ ਪਹਿਲਕਦਮੀ ਹੈ ਕਿ ਸਾਰੇ ਲੋਕਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਤੋਂ ਬਾਅਦ ਹੁਣ ਮੁਫ਼ਤ 10 ਲੱਖ ਰੁਪਏ ਤੱਕ ਫ਼ਰੀ ਇਲਾਜ ਕਰਵਾਉਣ ਦੀ ਸਹੂਲਤ ਵੀ ਲਾਗੂ ਹੋਣ ਜਾ ਰਹੀ ਹੈ | ਜਿਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਸ਼ਰਤ ਨਹੀ ਰੱਖੀ ਗਈ |