05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਵਿਧਾਇਕ ਗਿਆਸਪੁਰਾ ਨੂੰ ਵਿਧਾਨ ਸਭਾ ਵਿਚ ਭੱਦੀ ਸ਼ਬਦਾਵਲੀ ਬੋਲਣ ਵਾਲੇ ਵਿਧਾਇਕ ਹੈਨਰੀ ਦਾ ਪੁਤਲਾ ਫੂਕਿਆ

ਅਜੀਤ ਡੈਸਕ 17-07-2025
ਦੋਰਾਹਾ, 16 ਜੁਲਾਈ (ਮਨਜੀਤ ਸਿੰਘ ਗਿੱਲ)-ਬੀਤੇ ਕੱਲ੍ਹ ਪੰਜਾਬ ਵਿਧਾਨ ਸਭਾ ਸਦਨ ਵਿਚ ਵਿਧਾਇਕ ਹੈਨਰੀ ਵੱਲੋਂ ਹਲਕਾ ਪਾਇਲ ਦੇ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਭੱਦੀ ਸ਼ਬਦਾਵਲੀ ਬੋਲੀ ਗਈ, ਜਿਸ ਨੂੰ ਲੈ ਕੇ ਅੱਜ ਦੋਰਾਹਾ ਵਿਖੇ ਨਗਰ ਕੌਂਸਲ ਦੋਰਾਹਾ ਦੇ ਪ੍ਰਧਾਨ ਸੁਦਰਸ਼ਨ ਕੁਮਾਰ ਪੱਪੂ ਦੀ ਅਗਵਾਈ ਹੇਠ ਵਿਧਾਇਕ ਹੈਨਰੀ ਖ਼ਿਲਾਫ਼ ਜਿੱਥੇ ਨਾਅਰੇਬਾਜ਼ੀ ਕੀਤੀ ਗਈ, ਉੱਥੇ ਹੀ ਉਸ ਦਾ ਪੁਤਲਾ ਫੂਕਿਆ ਗਿਆ | ਇਸ ਸਮੇਂ ਪ੍ਰਧਾਨ ਪੱਪੂ ਨੇ ਕਿਹਾ ਕਿ ਪਵਿੱਤਰ ਸਦਨ ਵਿਚ ਕਾਂਗਰਸੀਆਂ ਵੱਲੋਂ ਅਜਿਹੀਆਂ ਕੀਤੀਆਂ ਜਾ ਰਹੀਆਂ ਹਰਕਤਾਂ ਬਰਦਾਸ਼ਤ ਤੋਂ ਬਾਹਰ ਹਨ | ਇਸ ਮੌਕੇ 'ਤੇ ਹਰਪ੍ਰੀਤ ਸਿੰਘ ਗਿੱਲ, ਡਾਇਰੈਕਟਰ ਤਰਲੋਚਨ ਸਿੰਘ ਬੁਆਣੀ, ਸੁਖਵਿੰਦਰ ਸਿੰਘ ਨੋਨਾ ਡਾਇਰੈਕਟਰ ਮੰਡੀ ਬੋਰਡ, ਪ੍ਰਧਾਨ ਬੌਬੀ ਤਿਵਾੜੀ, ਕੌਂਸਲਰ ਕੁਲਵੰਤ ਸਿੰਘ ਕਾਲੂ, ਗੁਰਵਿੰਦਰ ਸਿੰਘ, ਕੌਂਸਲਰ ਹਰਨੇਕ ਸਿੰਘ ਨੇਕੀ, ਕੌਂਸਲਰ ਕੰਵਲਜੀਤ ਸਿੰਘ ਬਿੱਟੂ, ਰਿਕੀ ਬੈਕਟਰ, ਨੰਬਰਦਾਰ ਰਣਜੀਤ ਸਿੰਘ ਕੌਂਸਲਰ, ਜੁਗਰਾਜ ਸਿੰਘ ਬੇਗੋਵਾਲ, ਆਪ ਆਗੂ ਪੰਮੀ ਬੇਗੋਵਾਲ, ਜਰਨੈਲ ਸਿੰਘ ਮਲੀਪੁਰ, ਮਨਵੀਰ ਸਿੰਘ ਬੇਗੋਵਾਲ, ਮੁਨੀਸ਼ ਕੁਮਾਰ ਅਰੋੜਾ ਯੂਥ ਆਗੂ, ਆਪ ਆਗੂ ਗੁਰੀ ਮਾਂਗਟ, ਪ੍ਰਧਾਨ ਸੁਖਜੀਤ ਸਿੰਘ ਤਲਵਾੜਾ, ਪ੍ਰਧਾਨ ਮੰਗਾ ਜਰਮਨ, ਸਰਪੰਚ ਪਲਵਿੰਦਰ ਸਿੰਘ ਲੰਢਾ, ਰਛਪਾਲ ਸਿੰਘ ਪਾਲਾ ਮੀਤ ਪ੍ਰਧਾਨ ਮਲੌਦ, ਕਾਕਾ ਬਾਜਵਾ ਕੌਂਸਲਰ, ਧਾਮੀ ਦੋਰਾਹਾ, ਫ਼ੌਜੀ ਇੰਦਰਜੀਤ ਸਿੰਘ, ਸਰਪੰਚ ਬਲਜਿੰਦਰ ਸਿੰਘ ਕਾਲਾ ਜੈਪੁਰਾ, ਸਰਪੰਚ ਜਸਵੰਤ ਸਿੰਘ ਕਾਲਾ ਰਾਮਪੁਰ, ਕੌਂਸਲਰ ਦੀਪਕ ਗੋਇਲ ਮਲੌਦ, ਚੇਅਰਮੈਨ ਸ਼ਿਰਾਜ ਖ਼ਾਨ, ਬੌਵੀ ਕਪਿਲਾ, ਬਲਵਿੰਦਰ ਸਿੰਘ ਬੈਂਸ, ਸਰਪੰਚ ਮਨਦੀਪ ਸਿੰਘ ਕਟਾਹਰੀ, ਸਰਪੰਚ ਜੱਸੀ ਮਲੀਪੁਰ, ਸਰਪੰਚ ਗੁਰਿੰਦਰ ਸਿੰਘ ਬੋਪਾਰਾਏ ਘੁਡਾਣੀ ਕਲਾਂ, ਸਰਪੰਚ ਕਰਮਜੀਤ ਸਿੰਘ ਤੂਰ ਬਰਮਾਲੀਪੁਰ, ਸਰਪੰਚ ਲੱਖਾ ਗਿਦੜੀ, ਸਰਪੰਚ ਪ੍ਰਗਟ ਸਿੰਘ ਸਿਆੜ, ਸਰਪੰਚ ਹਰਨੂਰ ਸਿੰਘ ਅੜੈਚਾ, ਅਵਤਾਰ ਸਿੰਘ ਘੁਡਾਣੀ, ਸਰਪੰਚ ਹਰਵਿੰਦਰ ਸਿੰਘ ਦੀਪ ਨਗਰ ਗੁਰਥਲੀ, ਸਰਪੰਚ ਕਰਨੈਲ ਸਿੰਘ ਬੁਆਣੀ, ਸਰਪੰਚ ਦਵਿੰਦਰ ਸਿੰਘ ਗਰਚਾ ਰਾੜਾ, ਸਰਪੰਚ ਹਰਵਿੰਦਰ ਸਿੰਘ ਘਣਗਸ, ਸਰਪੰਚ ਯਾਦਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 10 ਲੱਖ ਦਾ ਸਿਹਤ ਬੀਮਾ ਯੋਜਨਾ ਸਕੀਮ ਨਾਲ ਮੁੱਖ ਮੰਤਰੀ ਨੇ ਸੂਬੇ ਦੇ ਹਰ ਵਰਗ ਦੇ ਲੋਕਾਂ ਦਾ ਜਿੱਤਿਆ ਮਨ - ਦਹੇੜੂ, ਕਾਹਲ... ਅਗਲੀ ਖ਼ਬਰ ਸੁਖਮਿੰਦਰ ਸਿੰਘ ਸੋਨੀ ਗਿੱਲ ਜਸਪਾਲਬਾਂਗਰ ਲੁਧਿਆਣਾ ਦਿਹਾਤੀ ਯੂਥ ਵਿੰਗ ਦੇ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।