05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2025

ਮਲੌਦ 'ਚ ਆਮ ਆਦਮੀ ਪਾਰਟੀ ਨੇ ਕਾਂਗਰਸੀ ਵਿਧਾਇਕ ਬਾਵਾ ਹੈਨਰੀ ਦਾ ਫੂਕਿਆ ਪੁਤਲਾ

ਅਜੀਤ ਡੈਸਕ 17-07-2025
ਮਲੌਦ, 16 ਜੁਲਾਈ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੌਰਾਨ ਸਾਬਕਾ ਕਾਂਗਰਸੀ ਮੰਤਰੀ ਅਵਤਾਰ ਹੈਨਰੀ ਦੇ ਲੜਕੇ ਜਲੰਧਰ ਤੋਂ ਵਿਧਾਇਕ ਅਵਤਾਰ ਸਿੰਘ ਜੂਨੀਅਰ ਬਾਵਾ ਹੈਨਰੀ ਨੇ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਇਕ ਗੁਰਸਿੱਖ ਵਿਧਾਇਕ ਇੰਜ: ਮਨਵਿੰਦਰ ਸਿੰਘ ਗਿਆਸਪੁਰਾ ਨੂੰ ਗਾਲ ਕੱਢਣ ਦੇ ਮਾਮਲੇ ਨੇ ਇਨ੍ਹਾਂ ਕੁ ਤੂਲ ਫੜ ਲਿਆ ਕਿ ਕਾਂਗਰਸੀ ਵਿਧਾਇਕ ਦਾ ਬਹੁ ਗਿਣਤੀ ਐਸ. ਸੀ. ਭਾਈਚਾਰੇ ਦੇ ਲੋਕਾਂ ਵਲੋਂ ਪੁਤਲਾ ਫੂਕਿਆ ਗਿਆ | ਮਲੌਦ ਦੇ ਮੁੱਖ ਚੌਂਕ ਵਿੱਚ ਪੁਤਲਾ ਫੂਕਣ ਸਮੇਂ ਕਾਂਗਰਸ ਪਾਰਟੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਦੇ ਧਨਾਢ ਆਗੂ ਐਸ. ਸੀ. ਪਰਿਵਾਰਾਂ ਦੇ ਲੋਕਾਂ ਨੂੰ ਆਪਣੀ ਧੌਂਸ ਨਾਲ ਦਬਾਉਣਾ ਚਾਹੁੰਦੇ ਹਨ ਪਰ ਭਾਰਤੀ ਸੰਵਿਧਾਨ ਦੇ ਮੋਢੀ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੇ ਬਰਾਬਰਤਾ ਦੇ ਹੱਕ ਦਿਵਾਉਣ ਲਈ ਦੱਬੇ-ਕੁਚਲੇ ਲੋਕਾਂ ਦੀ ਪਿੱਠ ਥਾਪੜੀ ਸੀ ਪਰ ਘੁਮੰਡੀ ਕਾਂਗਰਸੀ ਕੱੁਝ ਦਿਨ ਪਹਿਲਾਂ ਸੰਵਿਧਾਨ ਬਚਾਓ ਰੈਲੀ ਦਾ ਢੌਂਗ ਰਚ ਕੇ ਆਪਣੀ ਡਿਗ ਚੁੱਕੀ ਸਾਖ ਨੂੰ ਬਚਾਉਣ ਲਈ ਤਰਲੋ ਮੱਛੀ ਹੋਏ ਪਏ ਸਨ | ਮਾਰਕੀਟ ਕਮੇਟੀ ਮਲੌਦ ਦੇ ਚੇਅਰਮੈਨ ਕਰਨ ਸਿਹੌੜਾ, ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਤੇ ਕੌਂਸਲਰ ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਤੋਂ ਸੂਬੇ ਦੇ ਹਰ ਵਰਗ ਨਾਲ ਸਬੰਧਿਤ ਲੋਕਾਂ ਸਮੇਤ ਬੱਚੇ-ਬੱਚੇ ਨੂੰ ਸੁਨੇਹਾ ਪਹੁੰਚਦਾ ਹੈ | ਪਰ ਕਾਂਗਰਸੀ ਮਰਿਆਦਾ ਨੂੰ ਭੁੱਲ ਕੇ ਐਸ.ਸੀ ਵਰਗ ਨਾਲ ਸਬੰਧਿਤ ਚੁਣੇ ਹੋਏ ਨੁਮਾਇੰਦੇ ਨੂੰ ਗਾਲ ਕੱਢ ਕੇ ਐਸ. ਸੀ. ਭਾਈਚਾਰੇ ਉੱਪਰ ਹਮਲਾ ਕਰਨਾ ਅਤੀ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਜਾਤ ਪਾਤ ਦਾ ਵਖਰੇਵਾਂ ਰੱਖਣ ਵਾਲੇ ਕਾਂਗਰਸੀ ਵਿਧਾਇਕ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣੀ ਚਾਹੀਦੀ ਹੈ ਤਾਂ ਜੋ ਭਵਿੱਖ ਵਿਚ ਕੋਈ ਹੋਰ ਇਹੋ ਜਿਹੀ ਹਰਕਤ ਕਰਨ ਦੀ ਜੁਅਰਤ ਨਾ ਕਰ ਸਕੇ | ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ, ਦੀਪਕ ਗੋਇਲ, ਸਰਪੰਚ ਅਮਰਦੀਪ ਸਿੰਘ ਕੂਹਲੀ ਖੁਰਦ, ਸਤਨਾਮ ਸਿੰਘ ਸੱਤਾ ਰੋੜੀਆਂ, ਰਛਪਾਲ ਸਿੰਘ ਪਾਲਾ ਸੋਮਲ ਖੇੜੀ, ਬਹਾਦਰ ਸਿੰਘ ਸੋਮਲ ਖੇੜੀ, ਪਵਨ ਕੁਮਾਰ, ਕੌਂਸਲਰ ਜਸਵਿੰਦਰ ਸਿੰਘ, ਹਰਮੀਤ ਸਿੰਘ, ਮਨਪ੍ਰੀਤ ਸਿੰਘ, ਪਿਯੂਸ਼ ਸਿੰਗਲਾ, ਕਰਨ ਮਲੌਦ, ਬੂਟਾ ਸਿੰਘ ਨਿਜ਼ਾਮਪੁਰ, ਪਰਮਜੀਤ ਕੌਰ ਕੌਂਸਲਰ, ਗੁਰਪ੍ਰੀਤ ਸਿੰਘ, ਧੰਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ. ਟੋਨੀ ਮਲੌਦ, ਪਰਮਿੰਦਰ ਸਿੰਘ ਪੱਪੀ, ਗੁਰਦਿਆਲ ਸਿੰਘ, ਧਰਮਿੰਦਰ ਸਿੰਘ ਨਿਜ਼ਾਮਪੁਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰੀ ਆਈ. ਟੀ. ਆਈਜ਼ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਸਰਕਾਰ ਵਿਰੁੱਧ ਸੂਬੇ ਭਰ ਵਿਚ ਰੈਲੀਆਂ ਅਗਲੀ ਖ਼ਬਰ ਥਾਣਾ ਸਿਟੀ 2 ਖੰਨਾ ਪੁਲਿਸ ਨੇ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਕੀਤਾ ਕਾਬੂ-ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।