ਕੁਹਾੜਾ, 16 ਜੁਲਾਈ (ਸੰਦੀਪ ਸਿੰਘ ਕੁਹਾੜਾ)-ਪੰਜਾਬ ਭਾਜਪਾ ਦੇ ਸਪੋਰਟਸ ਸੈੱਲ ਦੇ ਸਹਿ-ਕਨਵੀਨਰ ਅਤੇ ਭਾਜਪਾ ਦੇ ਸੀਨੀਅਰ ਸੰਦੀਪ ਸਿੰਘ ਰਾਏ ਨੇ ਪਠਾਨਕੋਟ ਤੋਂ ਵਿਧਾਇਕ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕਰਨ 'ਤੇ ਭਾਜਪਾ ਹਾਈਕਮਾਂਡ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਅਸ਼ਵਨੀ ਸ਼ਰਮਾ ਅਣਥੱਕ ਮਿਹਨਤਕਸ਼ ਇਨਸਾਨ, ਦੂਰਅੰਦੇਸ਼ੀ ਸੋਚ ਦੇ ਮਾਲਕ ਅਤੇ ਪਾਰਟੀ ਦੇ ਸਰਗਰਮ ਆਗੂ ਹਨ | ਉਨ੍ਹਾਂ ਨੇ ਕਿਸਾਨੀ ਅੰਦੋਲਨ ਵਿਚ ਭਾਜਪਾ ਦੀ ਵਾਗਡੋਰ ਸਾਂਭ ਕੇ ਭਾਜਪਾ ਨੂੰ ਬੁਲੰਦੀਆਂ 'ਤੇ ਪਹੁੰਚਾਇਆ ¢