19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵੂਮੈਨ 'ਚ ਦਾਖਲੇ ਜਾਰੀ

ਅਜੀਤ ਡੈਸਕ 16-07-2025
ਮਾਛੀਵਾੜਾ ਸਾਹਿਬ, 15 ਜੁਲਾਈ (ਰਾਜਦੀਪ ਸਿੰਘ ਅਲਬੇਲਾ)-ਨਵੇਂ ਵਿੱਦਿਅਕ ਵਰ੍ਹੇ 2025-26 ਲਈ ਵੱਖ-ਵੱਖ ਕੋਰਸਾਂ ਵਿਚ ਦਾਖਲਾ ਲੈਣ ਲਈ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ, ਝਾੜ ਸਾਹਿਬ ਵਿਖੇ ਇਲਾਕੇ ਦੀਆਂ ਵਿਦਿਆਰਥਣਾਂ 'ਚ ਭਾਰੀ ਰੁਝਾਨ ਦੇਖਣ ਨੂੰ ਮਿਲ ਰਿਹਾ ਹੈ ¢ ਪਿ੍ੰਸੀਪਲ ਡਾ. ਰਜਿੰਦਰ ਕੌਰ ਨੇ ਕਿਹਾ ਕਿ ਦਾਖਲਾ ਆਨ-ਲਾਈਨ ਪੋਰਟਲ 'ਤੇ ਸ਼ੁਰੂ ਹੋ ਚੁੱਕਿਆ ਹੈ ¢ ਕਾਲਜ 'ਚ 11ਵੀਂ, 12ਵੀਂ (ਮੈਡੀਕਲ, ਨਾਨ-ਮੈਡੀਕਲ, ਕਾਮਰਸ ਅਤੇ ਆਰਟਸ), ਬੀ. ਏ., ਬੀ. ਕਾਮ, ਬੀ. ਐੈੱਸ. ਸੀ.(ਐੱਫ. ਡੀ.), ਐੱਮ. ਏ. ਪੰਜਾਬੀ, ਐੱਮ. ਐੱਸ. ਸੀ. (ਆਈ. ਟੀ), ਪੀ. ਜੀ. ਡੀ. ਸੀ. ਏ. ਕੋਰਸ ਕਾਲਜ ਸਟਾਫ਼ ਦੇ ਕੁਸ਼ਲ ਦਿਸ਼ਾ ਨਿਰਦੇਸ਼ ਅਧੀਨ ਸਫਲਤਾਪੂਰਵਕ ਚੱਲ ਰਹੇ ਹਨ ¢ ਕਾਲਜ ਵਿਖੇ ਵੱਖ-ਵੱਖ ਵਜ਼ੀਫ਼ਿਆਂ (ਐੱਸ. ਸੀ./ਬੀ. ਸੀ, ਘੱਟ ਗਿਣਤੀ, ਨਿਸ਼ਕਾਮ, ਐੱਲ. ਆਈ. ਸੀ.) ਦੀ ਸਹੂਲਤ ਦਿੱਤੀ ਜਾਂਦੀ ਹੈ¢ ਅੰਮਿ੍ਤਧਾਰੀ ਵਿਦਿਆਰਥਣਾਂ ਨੂੰ 5000 ਰੁਪਏ, ਗੈ੍ਰਜੂਏਟ ਕਲਾਸਾਂ ਵਿਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ 8000 ਰੁਪਏ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਵਿਚ ਦਾਖਲਾ ਲੈਣ ਵਾਲੀਆਂ ਵਿਦਿਆਰਥਣਾਂ ਨੂੰ 10,000 ਰੁਪਏ ਤੱਕ ਦੇ ਵਜ਼ੀਫ਼ੇ ਦਿੱਤੇ ਜਾ ਰਹੇ ਹਨ¢ ਇਹ ਸੰਸਥਾ ਵਿਚ ਸੈਲਫ ਡਿਫੈਂਸ, ਸੰਗੀਤ, ਕੰਪਿਊਟਰ, ਬੇਕਰੀ, ਫ਼ੈਸ਼ਨ ਡਿਜ਼ਾਇਨਿੰਗ ਵਰਗੀਆਂ ਸ਼ਖ਼ਸੀਅਤ ਉਸਾਰੂ ਸਰਗਰਮੀਆਂ ਦੀ ਟਰੇਨਿੰਗ ਦਿੱਤੀ ਜਾ ਰਹੀ ਹੈ ¢
ਪਿਛਲੀ ਖ਼ਬਰ ਡੀ. ਪੀ. ਐੱਸ. ਖੰਨਾ ਵਿਖੇ ਰੰਗੀਨ ਫੈਂਸੀ ਡਰੈੱਸ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਲੈਂਡ ਪੂਲਿੰਗ ਨੀਤੀ ਨਾਲ ਕਿਸਾਨਾਂ ਦਾ ਹੋਵੇਗਾ ਉਜਾੜਾ- ਜੱਸੀ ਕਿਸ਼ਨਗੜ੍ਹ, ਕੈਪ. ਬੀਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।