19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਸ਼ਹੀਦ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੇ ਛੋਟੇ ਭਰਾ ਦਾ ਦਿਹਾਂਤ

ਅਜੀਤ ਡੈਸਕ 16-07-2025
ਮਲੌਦ, 15 ਜੁਲਾਈ (ਸਹਾਰਨ ਮਾਜਰਾ)- ਮਲੌਦ ਇਲਾਕੇ ਲਈ ਇਹ ਖ਼ਬਰ ਬਹੁਤ ਹੀ ਦੁਖਦਾਈ ਹੈ ਕਿ ਸ਼ਹੀਦ ਸੁਰਿੰਦਰ ਸਿੰਘ ਗੋਲਡੀ ਰੋੜੀਆਂ ਦੇ ਛੋਟੇ ਭਰਾ ਰਣਜੀਤ ਸਿੰਘ ਦਾ ਕੁੱਝ ਦਿਨ ਬਿਮਾਰ ਰਹਿਣ ਪਿੱਛੋਂ ਦਿਹਾਂਤ ਹੋ ਗਿਆ ਹੈ | ਉਹ ਪਿਛਲੇ ਕੁੱਝ ਦਿਨਾਂ ਤੋਂ ਚੰਡੀਗੜ੍ਹ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਜੇਰੇ ਇਲਾਜ ਸਨ | ਗੁਰਚਰਨ ਸਿੰਘ ਸੋਮਲ ਰੋੜੀਆਂ ਦੇ ਦੋ ਸਪੁੱਤਰ ਸਨ | ਜਿਨ੍ਹਾਂ ਵਿਚੋਂ ਵੱਡਾ ਸਪੁੱਤਰ ਸੁਰਿੰਦਰ ਸਿੰਘ ਗੋਲਡੀ ਸੋਮਲ 19 ਦਸੰਬਰ 2014 ਨੂੰ ਦੇਸ਼ ਦੀਆਂ ਸਰਹੱਦਾਂ ਤੇ ਦੁਸ਼ਮਣਾਂ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ ਸੀ ਅਤੇ ਦੂਸਰਾ ਰਣਜੀਤ ਸਿੰਘ ਜੋ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਚ ਨੌਕਰੀ ਕਰ ਰਿਹਾ ਸੀ | ਉਸ ਦਾ ਵੀ ਪਿਛਲੇ ਕੁੱਝ ਦਿਨਾਂ ਤੋਂ ਬਿਮਾਰ ਰਹਿਣ ਪਿੱਛੋਂ ਅਚਾਨਕ ਦਿਹਾਂਤ ਹੋ ਗਿਆ | ਜਿਉਂ ਹੀ ਇਲਾਕੇ ਵਿਚ ਅਤੇ ਨਗਰ ਰੋੜੀਆਂ ਵਿਚ ਇਹ ਖ਼ਬਰ ਪਤਾ ਲੱਗੀ ਤਾਂ ਹਰ ਇੱਕ ਦਾ ਮਨ ਝੰਜੋੜਿਆ ਗਿਆ | ਅਜਿਹੇ ਬੇਹੱਦ ਦੁਖਦਾਈ ਮੌਕੇ 'ਤੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਮੰਤਰੀ ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਭਾਜਪਾ ਜ਼ਿਲ੍ਹਾ ਪ੍ਰਧਾਨ ਪ੍ਰੋ. ਭੁਪਿੰਦਰ ਸਿੰਘ ਚੀਮਾ, ਭਾਜਪਾ ਸੂਬਾ ਸੀਨੀਅਰ ਮੀਤ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ, ਮਾ. ਮਲਕੀਤ ਸਿੰਘ ਸਹਾਰਨ ਮਾਜਰਾ, ਸੰਜੀਵ ਮੋਦਗਿੱਲ, ਚੇਅਰਮੈਨ ਅਮਰੀਕ ਸਿੰਘ ਰੋੜੀਆਂ, ਆਪ ਆਗੂ ਪਰਮਜੀਤ ਸਿੰਘ ਰੋੜੀਆਂ, ਮਾਲਵਾ ਸੋਸ਼ਲ ਐਂਡ ਵੈਲਫ਼ੇਅਰ ਕਲੱਬ ਮਲੌਦ, ਪ੍ਰਧਾਨ ਸੋਨੀਆ ਗੋਇਲ, ਕੌਂਸਲਰ ਦੀਪਕ ਗੋਇਲ, ਉੱਪ ਪ੍ਰਧਾਨ ਰਛਪਾਲ ਸਿੰਘ ਪਾਲਾ, ਰਛਪਾਲ ਸਿੰਘ ਪੋਲਾ, ਕੌਂਸਲਰ ਪਰਮਜੀਤ ਕੌਰ ਰੋੜੀਆਂ, ਕੌਂਸਲਰ ਜੱਸਾ ਰੋੜੀਆਂ, ਇੰਜ. ਹਰਮਿੰਦਰ ਸਿੰਘ ਸ/ਮਾਜਰਾ ਸਮੇਤ ਵੱਡੀ ਗਿਣਤੀ ਵਿੱਚ ਸਨੇਹੀਆਂ, ਰਾਜਨੀਤਕ ਆਗੂਆਂ, ਨਗਰ ਨਿਵਾਸੀ ਨਗਰ ਰੋੜੀਆਂ, ਮਲੌਦ ਤੇ ਸੋਮਲਖੇੜੀ ਵਲੋਂ ਗੁਰਚਰਨ ਸਿੰਘ ਸੋਮਲ ਨਾਲ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ |
ਪਿਛਲੀ ਖ਼ਬਰ ਸਰਪੰਚ ਤੂਰ ਨੇ ਹੈਲਥ ਕਾਰਡ ਜਾਰੀ ਕਰਨ ਦੇ ਐਲਾਨ ਦਾ ਕੀਤਾ ਸਵਾਗਤ <br/> ਅਗਲੀ ਖ਼ਬਰ 'ਆਪ' ਸਰਕਾਰ ਨੂੰ ਜ਼ਬਰੀ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਨਹੀਂ ਦੇਵਾਂਗੇ-ਗੋਂਦਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।