25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਭਾਕਿਯੂ ਡਕੌਂਦਾ ਨੇ ਬਿਜਲੀ ਬਿੱਲ ਅਤੇ ਸੀਡ ਬਿੱਲ ਵਿਰੁੱਧ ਕਮਰ ਕਸੀ <br/>

ਅਜੀਤ ਡੈਸਕ 08-12-2025
ਰਾਮਪੁਰਾ ਫੂਲ, 7 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਡਕੌਂਦਾ ਫੂਲ ਬਲਾਕ ਦੀ ਮੀਟਿੰਗ ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਦਿਆਲਪੁਰਾ ਦੀ ਅਗਵਾਈ ਹੇਠ ਕੀਤੀ ਗਈ ਅਤੇ ਇਸ ਤੋਂ ਇਲਾਵਾ ਬਲਾਕ ਫੂਲ ਦੀ ਚੋਣ ਕੀਤੀ ਗਈ¢ ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਪਹੁੰਚੇ ਜਥੇਬੰਦੀ ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਅਤੇ ਬਲਾਕ ਪ੍ਰਧਾਨ ਅਮਨਦੀਪ ਸਿੰਘ ਗੱਗੀ ਦਿਆਲਪੁਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਸੀਡ ਬਿੱਲ 2025 ਪਾਸ ਕਰਨ ਜਾ ਰਹੀ ਹੈ ਅਤੇ ਬਿਜਲੀ ਬਿੱਲ 2025 ਪਾਸ ਕਰ ਕੇ ਪ੍ਰਾਈਵੇਟ ਕੰਪਨੀਆਂ ਨੂੰ ਦੇਣ ਜਾ ਰਹੀ ਹੈ ਅਤੇ ਜੋ ਚਿੱਪ ਵਾਲੇ ਮੀਟਰ ਲਾ ਕੇ ਇਕੋ ਰੇਟ 'ਤੇ ਬਿਜਲੀ ਦੇਣਗੇ, ਜਿਸ ਨਾਲ ਬਿਜਲੀ ਸਬਸਿਡੀ ਖ਼ਤਮ ਹੋ ਜਾਵੇਗੀ ਤੇ ਇਸ ਦਾ ਸਾਰੇ ਹੀ ਗਰੀਬ ਵਰਗ ਅਤੇ ਵਰਕਰਾਂ ਅਤੇ ਕਿਸਾਨਾਂ ਉੱਪਰ ਮਾੜਾ ਅਸਰ ਪਵੇਗਾ ਨਾਲ ਹੀ ਸੀਡ ਬਿੱਲ ਲਿਆ ਕੇ ਬੀਜ ਅਤੇ ਸਬਸਿਡੀ ਖ਼ਤਮ ਕਰ ਕੇ ਸਾਰਾ ਕੁਝ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕਰਨ ਜਾ ਰਹੀ ਹੈ ਜਿਸ ਦਾ ਸੰਯੁਕਤ ਕਿਸਾਨ ਮੋਰਚਾ ਡਟ ਕੇ ਵਿਰੋਧ ਕਰੇਗਾ¢ ਉਨ੍ਹਾਂ ਕਿਹਾ ਕਿ ਇਸ ਦੇ ਸੰਬੰਧ ਵਿੱਚ 8 ਦਸੰਬਰ ਨੂੰ ਬਿਜਲੀ ਮਹਿਕਮੇ ਦੀਆਂ ਸਬ ਡਵੀਜ਼ਨਾਂ ਤੇ ਧਰਨਾ ਲਾ ਕੇ ਬਿਜਲੀ ਬਿੱਲ 2025 ਅਤੇ ਸੀਡ ਬਿੱਲ ਦੀਆਂ ਕਾਪੀਆਂ ਸਾੜੀਆਂ ਜਾਣਗੀਆਂ ਮੀਟਿੰਗ ਦÏਰਾਨ ਅੱਜ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਅਤੇ ਜ਼ਿਲ੍ਹਾ ਜਰਨਲ ਸਕੱਤਰ ਕਰਮ ਸਿੰਘ ਦੀ ਅਗਵਾਈ ਵਿਚ ਬਲਾਕ ਫੂਲ ਦੀ ਚੋਣ ਕੀਤੀ ਗਈ ਜਿਸ ਵਿਚ ਅਮਨਦੀਪ ਸਿੰਘ ਗੱਗੀ ਦਿਆਲਪੁਰਾ ਬਲਾਕ ਪ੍ਰਧਾਨ, ਬਿੱਕਰ ਸਿੰਘ ਘੰਡਾਬੰਨਾ ਸੀਨੀਅਰ ਮੀਤ ਪ੍ਰਧਾਨ, ਸੁਖਪਾਲ ਸਿੰਘ ਪਾਲੀ ਬੁਰਜ ਗਿੱਲ ਮੀਤ ਪ੍ਰਧਾਨ, ਕੇਵਲ ਕਿਸ਼ਨ ਕਾਂਗੜ ਪ੍ਰੈਸ ਸਕੱਤਰ, ਰਣਜੀਤ ਸਿੰਘ ਢਪਾਲੀ ਜਰਨਲ ਸਕੱਤਰ, ਮਨਦੀਪ ਸਿੰਘ ਘੰਡਾਬੰਨਾ ਖ਼ਜ਼ਾਨਚੀ, ਸਵਰਨ ਸਿੰਘ ਭਾਈਰੂਪਾ ਸਹਾਇਕ ਸਕੱਤਰ, ਕਮੇਟੀ ਮੈਂਬਰ ਸੁਖਬਿੰਦਰ ਸਿੰਘ ਭਾਈਰੂਪਾ, ਮੰਦਰ ਢਪਾਲੀ, ਗੋਪੀ ਦਿਆਲਪੁਰਾ ਆਦਿ ਹਾਜ਼ਰ ਸਨ¢

ਪਿਛਲੀ ਖ਼ਬਰ ਪਿੰਡ ਮਹਿਰਾਜ ਵਿਖੇ ਸ਼ਹੀਦ ਮੱਖਣ ਸਿੰਘ ਦੀ ਬਰਸੀ ਮਨਾਈ <br/> ਅਗਲੀ ਖ਼ਬਰ ਅਧਿਆਪਕਾਂ ਦੀਆਂ ਤਨਖ਼ਾਹਾਂ ਡੀ.ਸੀ. ਰੇਟ ਤੋਂ ਘੱਟ ਕਰਨ ਦੀ ਈ.ਟੀ.ਟੀ. ਅਧਿਆਪਕ ਯੂਨੀਅਨ ਵਲੋਂ ਨਿਖੇਧੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।