26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

72ਵੇਂ ਸਰਵ ਭਾਰਤੀ ਸਹਿਕਾਰੀ ਹਫ਼ਤੇ ਦੌਰਾਨ ਬੈਂਕ ਦੀਆਂ ਸਕੀਮਾਂ ਬਾਰੇ ਦਿੱਤੀ ਜਾਣਕਾਰੀ

ਅਜੀਤ ਡੈਸਕ 21-11-2025
ਮਾਨਸਾ, 20 ਨਵੰਬਰ (ਗੁਰਚੇਤ ਸਿੰਘ ਫੱਤੇਵਾਲੀਆ)-72ਵੇਂ ਸਰਵ ਭਾਰਤੀ ਸਹਿਕਾਰੀ ਸਪਤਾਹ ਦਾ ਆਖ਼ਰੀ ਦਿਨ ਸਥਾਨਕ ਕੇਂਦਰੀ ਸਹਿਕਾਰੀ ਬੈਂਕ ਮੁੱਖ ਦਫ਼ਤਰ ਵਿਖੇ ਮਨਾਇਆ ਗਿਆ | ਰਵੀ ਕੁਮਾਰ ਗੋਇਲ ਸੀਨੀਅਰ ਮੈਨੇਜਰ ਨੇ ਬੈਂਕ ਦੀਆਂ ਕਰਜ਼ਾ ਯੋਜਨਾਵਾਂ ਅਤੇ ਅਮਾਨਤਾਂ 'ਤੇ ਆਕਰਸ਼ਿਤ ਵਿਆਜ ਦਰਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਬੈਂਕ ਵਲੋਂ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੂੰ ਦਿੱਤੇ ਜਾ ਰਹੇ ਫ਼ਸਲੀ ਕਰਜ਼ਿਆਂ ਨਾਲ ਦੇਸ਼ 'ਚ ਹਰਾ ਇਨਕਲਾਬ ਆਇਆ ਹੈ ਅਤੇ ਬੈਂਕ ਸਹਿਕਾਰੀ ਸਭਾਵਾਂ ਰਾਹੀਂ ਚਿੱਟਾ ਅਤੇ ਨੀਲਾ ਇਨਕਲਾਬ ਲਿਆਉਣ 'ਚ ਮੋਹਰੀ ਰੋਲ ਅਦਾ ਕਰ ਰਿਹਾ ਹੈ | ਹਿਤੇਸ਼ ਗੁਪਤਾ ਫ਼ੀਲਡ ਅਫ਼ਸਰ ਇਫਕੋ ਨੇ ਇਫਕੋ ਦੀਆਂ ਖਾਦਾਂ, ਕੀੜੇਮਾਰ ਦਵਾਈਆਂ ਅਤੇ ਬੀਜਾਂ ਦੀ ਸਪਲਾਈ, ਕੁਲਵੰਤ ਸਿੰਘ ਰਾਮਦਿੱਤੇਵਾਲਾ ਚੇਅਰਮੈਨ, ਸ਼ਮਸ਼ੇਰ ਸਿੰਘ ਉਪ ਚੇਅਰਮੈਨ ਤੇ ਬੇਅੰਤ ਸਿੰਘ ਡਾਇਰੈਕਟਰ ਡੀ.ਸੀ.ਯੂ. ਨੇ ਸਹਿਕਾਰੀ ਹਫ਼ਤੇ ਦੀ ਮਹੱਤਤਾ ਬਾਰੇ ਦੱਸਿਆ | ਇਸ ਮੌਕੇ ਜਗਤਾਰ ਸਿੰਘ ਸਰਪੰਚ ਰਾਮਦਿੱਤੇਵਾਲਾ, ਗੁਰਮੀਤ ਸਿੰਘ ਗਾਗੋਵਾਲ ਮੈਨੇਜਰ ਡੀ.ਸੀ.ਯੂ. ਮਾਨਸਾ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਸਕੂਲ ਮਲੂਕਾ ਦੇ ਬੱਚਿਆਂ ਦਾ ਦੋ ਦਿਨਾਂ ਦਾ ਵਿੱਦਿਅਕ ਟੂਰ <br/> ਅਗਲੀ ਖ਼ਬਰ ਵਿਧਾਇਕ ਵਲੋਂ ਪਿੰਡ ਪੂਹਲੀ ਵਿਖੇ ਬੈਡਮਿੰਟਨ ਹਾਲ ਦਾ ਉਦਘਾਟਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।