ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਇੱਥੇ ਚੱਲ ਰਹੀਆਂ 69ਵੀਆਂ ਰਾਜ ਪੱਧਰੀ ਖੇਡਾਂ (ਪਾਵਰ ਲਿਫ਼ਟਿੰਗ ਅੰਡਰ 17, 19 ਲੜਕੇ) ਵਿਚ ਖਿਡਾਰੀਆਂ ਨੇ ਦਮਦਾਰ ਪ੍ਰਦਰਸ਼ਨ ਕਰਦਿਆਂ ਆਪੋ ਆਪਣੇ ਜ਼ਿਲਿ੍ਹਆਂ ਲਈ ਤਗਮੇ ਜਿੱਤੇ ਹਨ | ਖਿਡਾਰੀਆਂ ਨੂੰ ਅਸ਼ੀਰਵਾਦ ਦੇਣ ਲਈ ਜ਼ਿਲ੍ਹਾ ਗਾਇਡੈਂਸ ਕੌਂਸਲਰ ਰਾਜਵੀਰ ਸਿੰਘ ਔਲਖ ਵਿਸ਼ੇਸ਼ ਤੌਰ 'ਤੇ ਪਹੁੰਚੇ | ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਖੇਡ ਮੁਕਾਬਲਿਆਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ-17 ਸਾਲ ਉਮਰ ਵਰਗ ਦੇ 59 ਕਿੱਲੋ ਭਾਰ ਵਿਚ ਪ੍ਰਭਜੋਤ ਸਿੰਘ ਮੋਗਾ ਨੇ ਕੁਲ 432.5 ਕਿੱਲੋ ਭਾਰ ਚੁੱਕ ਕੇ ਪਹਿਲਾ, ਅਮਨ ਸਿੰਘ ਲੁਧਿਆਣਾ ਨੇ ਕੁੱਲ 402.5 ਭਾਰ ਚੁੱਕ ਕੇ ਦੂਜਾ, ਨਿਤੀਸ਼ ਬੰਗੜ ਜਲੰਧਰ ਨੇ ਕੁਲ 360 ਕਿੱਲੋ ਭਾਰ ਕਲੀਅਰ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ 66 ਕਿੱਲੋ ਭਾਰ ਵਿਚ ਪੈਰਯ ਭੱਲਾ ਹੁਸ਼ਿਆਰਪੁਰ ਨੇ ਕੁੱਲ 437.5 ਕਿੱਲੋ ਭਾਰ ਕਲੀਅਰ ਕਰਕੇ ਪਹਿਲਾ, ਆਕਾਸ਼ਦੀਪ ਸਿੰਘ ਫ਼ਰੀਦਕੋਟ ਨੇ ਕੁਲ 410 ਕਿੱਲੋ ਭਾਰ ਕਲੀਅਰ ਕਰਕੇ ਦੂਜਾ, ਸੰਦੀਪ ਸਿੰਘ ਬਠਿੰਡਾ ਨੇ ਕੁੱਲ 375 ਕਿੱਲੋ ਭਾਰ ਕਲੀਅਰ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-19 ਸਾਲ ਦੇ 53 ਕਿੱਲੋ ਭਾਰ ਵਰਗ ਵਿਚ ਰਾਹੁਲ ਹੁਸ਼ਿਆਰਪੁਰ ਨੇ ਕੁੱਲ 305 ਕਿੱਲੋ ਭਾਰ, ਵਿੱਕੀ ਕੁਮਾਰ ਜਲੰਧਰ ਨੇ ਕੁਲ 277.5 ਕਿੱਲੋ ਭਾਰ ਅਤੇ ਲਵਪ੍ਰੀਤ ਸਿੰਘ ਸੰਗਰੂਰ ਨੇ ਕੁੱਲ 250 ਕਿੱਲੋ ਭਾਰ, 59 ਕਿੱਲੋ ਭਾਰ ਵਿਚੋਂ ਲੋਨਿਕ ਹੰਸ ਸ਼ਹੀਦ ਭਗਤ ਸਿੰਘ ਨਗਰ ਨੇ ਕੁਲ 417.5 ਕਿੱਲੋ ਭਾਰ, ਕਰਨ ਸ਼ਾਸਕੀ ਸੰਗਰੂਰ ਨੇ ਕੁਲ 410 ਕਿੱਲੋ ਭਾਰ ਅਤੇ ਅਰਨਵ ਬਠਿੰਡਾ ਨੇ ਕੁੱਲ 397.5 ਕਿੱਲੋ ਭਾਰ ਕਲੀਅਰ ਕਰਦੇ ਹੋਏ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਿੰਦਰ ਸਿੰਘ ਲੱਭੀ ਡੀ.ਪੀ.ਈ ਪਰਸਰਾਮ ਨਗਰ, ਸੁਰਜੀਤ ਸਿੰਘ ਡੀ.ਪੀ.ਈ ਬੁਲਾਡੇਵਾਲਾ, ਸੁਖਮੰਦਰ ਸਿੰਘ ਖ਼ਾਲਸਾ ਡੀ.ਪੀ.ਈ ਸੰਜੇ ਨਗਰ, ਇਕਬਾਲ ਸਿੰਘ ਡੀ.ਪੀ.ਈ ਜੇਠੂਕੇ, ਡਾ. ਰਵਨੀਤ ਲੈਕਚਰਾਰ ਫਿਜ਼ੀਕਲ, ਰਾਜੇਸ਼ ਲੈਕਚਰਾਰ, ਗੁਰਿੰਦਰਜੀਤ ਸਿੰਘ ਡੀ.ਪੀ.ਈ ਘੁੱਦਾ, ਇਸ਼ਟਪਾਲ ਸਿੰਘ ਡੀ.ਪੀ.ਈ ਸੰਗਤ, ਰੇਸ਼ਮ ਸਿੰਘ ਡੀ.ਪੀ.ਈ ਮੰਡੀ ਫੂਲ, ਸੁਖਪ੍ਰੀਤ ਸਿੰਘ ਡੀ.ਪੀ.ਈ ਕੋਟਬਖਤੂ, ਨਿਰਮਲ ਸਿੰਘ ਡੀ.ਪੀ.ਈ ਪੂਹਲੀ, ਗੁਰਲਾਲ ਸਿੰਘ ਡੀ.ਪੀ.ਈ, ਹਰਭਗਵਾਨ ਦਾਸ ਪੀ.ਟੀ.ਆਈ ਹਾਜ਼ਰ ਸਨ |
ਰਾਜ ਪੱਧਰੀ ਖੇਡਾਂ : ਖਿਡਾਰੀਆਂ ਨੇ ਪਾਵਰ ਲਿਫ਼ਟਿੰਗ ਵਿਚ ਦਮਦਾਰ ਪ੍ਰਦਰਸ਼ਨ ਕਰਦਿਆਂ ਜਿੱਤੇ ਤਗਮੇ <br/>
ਅਜੀਤ ਡੈਸਕ
21-11-2025