28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਵਲੋਂ ਨਵੇਂ ਮੰਡਲ ਪ੍ਰਧਾਨਾਂ ਦਾ ਐਲਾਨ <br/>

ਅਜੀਤ ਡੈਸਕ 21-11-2025

ਬਠਿੰਡਾ, 20 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਦੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਨੇ ਦੱਖਣੀ ਮੰਡਲ, ਪੱਛਮੀ ਮੰਡਲ, ਨਥਾਣਾ ਮੰਡਲ ਅਤੇ ਜੀਦਾ ਮੰਡਲ ਲਈ ਨਵੇਂ ਮੰਡਲ ਪ੍ਰਧਾਨਾਂ ਦੇ ਨਾਮਾਂ ਦਾ ਐਲਾਨ ਕੀਤਾ ਹੈ¢ ਜਿਸ ਦੇ ਤਹਿਤ ਗੋਵਿੰਦ ਮਸੀਹ ਨੂੰ ਦੱਖਣੀ ਮੰਡਲ ਦਾ ਪ੍ਰਧਾਨ, ਬਲਵੰਤ ਰਾਏ ਸ਼ਰਮਾ ਨੂੰ ਪੱਛਮੀ ਮੰਡਲ ਦਾ ਪ੍ਰਧਾਨ, ਰਾਮ ਲਾਲ ਨੂੰ ਨਥਾਣਾ ਮੰਡਲ ਦਾ ਪ੍ਰਧਾਨ ਅਤੇ ਜਸਵੰਤ ਸਿੰਘ ਨੂੰ ਜੀਦਾ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ¢ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਮੁਬਾਰਕਵਾਦ ਦਿੰਦੇ ਹੋਏ ਸਰੂਪ ਚੰਦ ਸਿੰਗਲਾ ਨੇ ਕਿਹਾ ਕਿ ਭਾਜਪਾ ਹਮੇਸ਼ਾ ਆਪਣੇ ਸੰਗਠਨ ਦੀ ਮਜ਼ਬੂਤੀ 'ਤੇ ਅੱਗੇ ਵਧੀ ਹੈ ਅਤੇ ਹਰੇਕ ਮੰਡਲ ਪਾਰਟੀ ਦੀ ਰੀੜ੍ਹ ਦੀ ਹੱਡੀ ਵਜੋਂ ਕੰਮ ਕਰਦਾ ਹੈ¢ ਸਾਡੇ ਸਾਰੇ ਮੰਡਲ ਪ੍ਰਧਾਨ ਪਾਰਟੀ ਦੇ ਸੱਚੇ ਸਿਪਾਹੀ ਹਨ¢ ਮੈਨੂੰ ਵਿਸ਼ਵਾਸ ਹੈ ਕਿ ਉਹ ਭਾਜਪਾ ਦੀਆਂ ਨੀਤੀਆਂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿ੍ਸ਼ਟੀਕੋਣ ਨੂੰ ਹਰੇਕ ਨਾਗਰਿਕ ਤੱਕ ਪਹੁੰਚਾਉਣਗੇ¢ ਉਨ੍ਹਾਂ ਵਰਕਰਾਂ ਨੂੰ ਭਵਿੱਖ ਦੀਆਂ ਚੁਣੌਤੀਆਂ ਨੂੰ ਮੌਕਿਆਂ ਵਿਚ ਬਦਲਣ, ਜਨਤਾ ਵਿਚ ਇਕ ਮਜ਼ਬੂਤ ਸਮਰਥਨ ਅਧਾਰ ਬਣਾਉਣ ਅਤੇ ਪਾਰਟੀ ਨੂੰ ਨਵੀਆਂ ਉਚਾਈਆਂ 'ਤੇ ਲਿਜਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ¢ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੇ ਜ਼ਿਲ੍ਹਾ ਪ੍ਰਧਾਨ ਦਾ ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਭਾਜਪਾ ਦੀ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਪੂਰੀ ਲਗਨ ਨਾਲ ਕੰਮ ਕਰਨਗੇ |

ਪਿਛਲੀ ਖ਼ਬਰ ਰਾਜ ਪੱਧਰੀ ਖੇਡਾਂ : ਖਿਡਾਰੀਆਂ ਨੇ ਪਾਵਰ ਲਿਫ਼ਟਿੰਗ ਵਿਚ ਦਮਦਾਰ ਪ੍ਰਦਰਸ਼ਨ ਕਰਦਿਆਂ ਜਿੱਤੇ ਤਗਮੇ <br/> ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਠਿੰਡਾ ਬਲਾਕ ਵਲੋਂ ਚਲੰਤ ਮਾਮਲਿਆਂ ਦੇ ਸਬੰਧ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।