28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਠਿੰਡਾ ਬਲਾਕ ਵਲੋਂ ਚਲੰਤ ਮਾਮਲਿਆਂ ਦੇ ਸਬੰਧ 'ਚ ਮੀਟਿੰਗ

ਅਜੀਤ ਡੈਸਕ 21-11-2025
ਬਠਿੰਡਾ, 20 ਨਵੰਬਰ (ਵੀਰਪਾਲ ਸਿੰਘ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦੀ ਬਲਾਕ ਪ੍ਰਧਾਨ ਡਾ: ਰੇਸ਼ਮ ਸੰਧੂ ਨੇ ਅਗਵਾਈ ਵਿਚ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਰੇਸ਼ਮ ਸੰਧੂ ਨੇ ਦੱਸਿਆ ਕਿ ਸਾਡੀ ਜਥੇਬੰਦੀ ਵਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਵਿਚ ਮੈਡੀਕਲ ਕੈਂਪ ਦੀਆਂ ਸੇਵਾਵਾਂ ਲਗਾਤਾਰ ਜਾਰੀ ਹਨ | ਉਨ੍ਹਾਂ ਦੱਸਿਆ ਕਿ ਸਾਡੀ ਜਥੇਬੰਦੀ ਵਲੋਂ ਪਿੰਡਾਂ ਵਿਚ ਮੁਫ਼ਤ ਮੈਡੀਕਲ ਕੈਂਪ ਲਗਾਕੇ ਲੋਕਾਂ ਦੀ ਮੱਦਦ ਕੀਤੀ ਹੀ ਜਾ ਰਹੀ ਹੈ | ਇਸ ਤੋਂ ਇਲਾਵਾ ਵੀ ਸਾਡੀਆਂ ਵੱਖਰੀਆਂ ਟੀਮਾਂ ਉਗਰਾਹਾਂ ਕਿਸਾਨ ਯੂਨੀਅਨ ਵਲੋਂ ਉਨ੍ਹਾਂ ਇਲਾਕਿਆਂ ਵਿਚ ਚਲਾਏ ਜਾ ਰਹੇ ਹਨ ਰਾਹਤ ਕਾਰਜਾਂ ਵਿਚ ਵੀ ਮੈਡੀਕਲ ਸੇਵਾਵਾਂ ਦੇ ਰਹੀਆਂ ਹਨ ਤਾਂ ਜੋ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ | ਅੱਜ ਦੀ ਮੀਟਿੰਗ ਵਿਚ ਆਉਣ ਵਾਲੇ ਦਿਨਾਂ ਵਿਚ ਕੈਂਪ ਉਪਰ ਭੇਜਣ ਲਈ ਨਵੀਆਂ ਟੀਮਾਂ ਵੀ ਬਣਾਈਆਂ ਗਈਆਂ | ਅੱਜ ਦੀ ਇਸ ਮੀਟਿੰਗ ਵਿਚ ਸ਼ਹਿਰ ਵਿਚ ਨਵੇਂ ਖੁੱਲ੍ਹੇ ਪਿਤੰਬਰਾ ਸੁਪਰਸਪੈਸ਼ਲਟੀ ਹਸਪਤਾਲ ਬਠਿੰਡਾ ਦੇ ਮੁਖੀ ਡਾਕਟਰ ਐਸ ਕੇ ਬਾਂਸਲ ਨਿਉਰੋ ਸਰਜਰੀ ਦੇ ਮਾਹਿਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਡਾਕਟਰ ਬਾਂਸਲ ਵਲੋਂ ਆਪਣੇ ਹੌਸਪੀਟਲ ਵਿਚ ਮਿਲਣ ਵਾਲੀਆਂ ਸੇਵਾਵਾਂ ਬਾਰੇ ਚਾਨਣਾ ਪਾਇਆ | ਅੱਜ ਦੀ ਮੀਟਿੰਗ ਵਿਚ ਬਲਾਕ ਸੈਕਟਰੀ ਡਾ: ਐਚ ਐਸ ਕਲੇਰ, ਬਲਾਕ ਕੈਸ਼ੀਅਰ ਡਾ: ਯਾਦਵਿੰਦਰ ਗਰੇਵਾਲ, ਬਲਾਕ ਪ੍ਰੈਸ ਸਕੱਤਰ ਡਾ: ਮੁਕੇਸ਼ ਸ਼ਰਮਾ, ਬਲਾਕ ਸਰਪ੍ਰਸਤ ਡਾ: ਅਵਤਾਰ ਬਰਾੜ, ਉਪ ਪ੍ਰਧਾਨ ਡਾ: ਅਵਤਾਰ ਮਾਨ, ਬਲਾਕ ਚੇਅਰਮੈਨ ਡਾ: ਮਨੋਹਰ ਪਵਾਰ, ਬਲਾਕ ਸਹਾਇਕ ਕੈਸ਼ੀਅਰ ਡਾ: ਰਾਜਵਿੰਦਰ ਸਿੰਘ ਅਤੇ ਸਮੂਹ ਬਲਾਕ ਮੈਂਬਰਾਂ ਨੇ ਹਿੱਸਾ ਲਿਆ |


ਪਿਛਲੀ ਖ਼ਬਰ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਬਠਿੰਡਾ ਵਲੋਂ ਨਵੇਂ ਮੰਡਲ ਪ੍ਰਧਾਨਾਂ ਦਾ ਐਲਾਨ <br/> ਅਗਲੀ ਖ਼ਬਰ ਭੁੱਚੋ ਮੰਡੀ ਪੁੱਜਣ 'ਤੇ ਮਹਾਨ ਨਗਰ ਕੀਰਤਨ ਦਾ ਵਿਧਾਇਕ ਮਾ. ਜਗਸੀਰ ਸਿੰਘ ਵਲੋਂ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।