16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2025

ਰਾਜ ਪੱਧਰੀ ਬਿਜ਼ਨਸ ਬਲਾਸਟਰ ਪ੍ਰਦਰਸ਼ਨੀ 'ਚ ਇਨਾਮ ਜਿੱਤਣ ਵਾਲੀ ਟੀਮ ਨੂੰ ਸਰਟੀਫਿਕੇਟ ਵੰਡੇ <br/>

ਅਜੀਤ ਡੈਸਕ 18-07-2025
ਬਠਿੰਡਾ, 17 ਜੁਲਾਈ (ਅੰਮਿ੍ਤਪਾਲ ਸਿੰਘ ਵਲ੍ਹਾਣ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਜੈ ਸਿੰਘ ਵਾਲਾ (ਬਠਿੰਡਾ) ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਮਮਤਾ ਸੇਠੀ, ਮਾਨਵ ਨਾਗਪਾਲ ਅਤੇ ਬਿਜ਼ਨਸ ਬਲਾਸਟਰ ਦੇ ਜ਼ਿਲ੍ਹਾ ਨੋਡਲ ਅਫ਼ਸਰਾਂ ਕੁਲਵਿੰਦਰ ਸਿੰਘ ਤੇ ਬਲਰਾਜ ਸਿੰਘ ਨੇ ਸਕੂਲ ਦਾ ਦੌਰਾ ਕੀਤਾ ਅਤੇ ਬਿਜ਼ਨਸ ਬਲਾਸਟਰ ਦੀ ਟੀਮ ਨੂੰ ਸਰਟੀਫਿਕੇਟ ਤਕਸੀਮ ਕੀਤੇ | ਸਕੂਲ ਦੀ ਬਿਜ਼ਨਸ ਬਲਾਸਟਰ ਦੀ ਟੀਮ, ਜਿਸ ਨੇ ਇਕ ਨਵਾਂ ਕੁਦਰਤੀ ਪ੍ਰੋਡਕਟ 'ਸਟਰੋਂਗ ਐਂਡ ਸ਼ਾਈਨ ਹੇਅਰ ਸ਼ੈਮਪੂ' ਤਿਆਰ ਕੀਤਾ | ਇਸ ਟੀਮ ਨੇ ਰਾਜ ਪੱਧਰੀ ਬਿਜ਼ਨਸ ਬਲਾਸਟਰ ਪ੍ਰਦਰਸ਼ਨੀ ਵਿਚ ਹਿੱਸਾ ਲਿਆ ਤੇ 25 ਹਜ਼ਾਰ ਰੁਪਏ ਦਾ ਇਨਾਮ ਜਿੱਤਿਆ, ਜੋ ਬਿਕਰਮਜੀਤ ਸਿੰਘ ਸਾਹਨੀ ਰਾਜ ਸਭਾ ਮੈਂਬਰ ਨੇ ਦਿੱਤਾ | ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਸਿੱਖਿਆ ਵਿਭਾਗ ਰਾਹੀਂ ਹੁਨਰਮੰਦ ਵਿਦਿਆਰਥੀਆਂ ਨੂੰ ਮੌਕੇ ਪ੍ਰਦਾਨ ਕਰ ਰਹੀ ਹੈ, ਜਿਸ ਤਹਿਤ ਭਵਿੱਖ ਵਿਚ ਵਿਦਿਆਰਥੀ ਰੁਜ਼ਗਾਰ ਹਾਸਲ ਕਰਨ ਦੇ ਯੋਗ ਬਣਨਗੇ | ਸਕੂਲ ਦੇ ਪਿ੍ੰਸੀਪਲ ਗੁਰਮੁਖ ਸਿੰਘ ਨੇ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪੰਜਾਬੀ ਅਧਿਆਪਕਾ ਡਾ. ਪ੍ਰਵੀਨ ਕੌਰ ਟਿਵਾਣਾ ਨੇ ਨਿਭਾਈ | ਇਸ ਮੌਕੇ ਪਿੰਡ ਦੇ ਸਰਪੰਚ ਬਲਜੀਤ ਸਿੰਘ, ਐੱਸ.ਐੱਮ.ਸੀ ਚੇਅਰਮੈਨ ਗੁਰਦੀਪ ਸਿੰਘ ਅਤੇ ਕਲੱਬ ਪ੍ਰਧਾਨ ਜਗਤਾਰ ਸਿੰਘ ਸਮੇਤ ਸਮੁੱਚੀ ਪੰਚਾਇਤ, ਸਕੂਲ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ |

ਪਿਛਲੀ ਖ਼ਬਰ ਸੰਤ ਬਾਬਾ ਫ਼ਤਹਿ ਸਿੰਘ ਸਕੂਲ ਵਿਖੇ ਵਣ ਮਹਾਂ-ਉਤਸਵ ਮਨਾਇਆ <br/> ਅਗਲੀ ਖ਼ਬਰ ਇਕਾਈ ਘੰਡਾਬੰਨਾ ਤੇ ਬੁਰਜ ਥਰੋੜ ਨੇ ਮਲੂਕਾ ਦਾ ਕੀਤਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।