12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਸੇਵਾ ਕਾਰਜਾਂ ਲਈ ਭਾਈ ਘਨੱਈਆ ਸੇਵਾ ਸੁਸਾਇਟੀ ਅਤੇ ਵੈੱਲਫੇਅਰ ਸੰਸਥਾ ਸਨਮਾਨਿਤ <br/>

ਅਜੀਤ ਡੈਸਕ 27-12-2025
ਮਹਿਰਾਜ, 26 ਦਸੰਬਰ (ਸੁਖਪਾਲ ਮਹਿਰਾਜ)- ਭਾਈ ਘਨੱਈਆ ਸੇਵਾ ਸੁਸਾਇਟੀ, ਗੁਰਦੁਆਰਾ ਫਲਾਈਆਂ ਵਾਲਾ ਪੱਤੀ ਸੋਲ ਮਹਿਰਾਜ ਵਲੋਂ ਪਿਛਲੇ ਕਈ ਸਾਲਾਂ ਤੋਂ ਲੋੜਵੰਦ ਲੋਕਾਂ ਦੀ ਭਲਾਈ ਲਈ ਨਿਰੰਤਰ ਕੀਤੀਆਂ ਜਾ ਰਹੀਆਂ ਸਮਾਜਿਕ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਸੁਸਾਇਟੀ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢ ਇਸ ਮੌਕੇ ਸਮਾਜ ਕੀ ਸੇਵਾ ਵੈੱਲਫੇਅਰ (ਪੰਜਾਬ) ਨੂੰ ਵੀ ਲਗਾਤਾਰ ਖ਼ੂਨਦਾਨ ਕੈਂਪ ਲਗਾ ਕੇ ਅਨੇਕਾਂ ਕੀਮਤੀ ਜਾਨਾਂ ਬਚਾਉਣ ਵਿਚ ਪਾਏ ਗਏ ਮਹੱਤਵਪੂਰਨ ਯੋਗਦਾਨ ਲਈ ਸਨਮਾਨ ਨਾਲ ਨਿਵਾਜਿਆ ਗਿਆ¢ ਇਸ ਤੋਂ ਇਲਾਵਾ ਸਮਾਜਿਕ ਤੇ ਧਾਰਮਿਕ ਕਾਰਜਾਂ ਵਿਚ ਸਦਾ ਸਰਗਰਮ ਭੂਮਿਕਾ ਨਿਭਾਉਣ ਲਈ ਹਲਕਾ ਇੰਚਾਰਜ ਹਰਿੰਦਰ ਮਹਿਰਾਜ ਨੂੰ ਵੀ ਸਮਾਗਮ ਦÏਰਾਨ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ¢
ਇਸ ਸਬੰਧੀ ਜਾਣਕਾਰੀ ਦਿੰਦਿਆਂ ਜੀਵਨ ਸ਼ਰਮਾ ਨੇ ਦੱਸਿਆ ਕਿ ਮਹਿਰਾਜ ਦੇ ਮੁੱਖ ਕੋਟਲੀ ਬਾਜ਼ਾਰ ਦੇ ਸਮੂਹ ਦੁਕਾਨਦਾਰਾਂ ਵਲੋਂ ਉਕਤ ਉਪਰਾਲੇ ਦੇ ਨਾਲ-ਨਾਲ ਚਾਰੇ ਸ਼ਹਿਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਿਰ ਝੁਕਾਉਂਦੇ ਹੋਏ ਸ਼ਰਧਾ ਅਤੇ ਸਤਿਕਾਰ ਨਾਲ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ¢ ਇਸ ਮੌਕੇ ਮੋਤੀ ਮਹਿਰਾ ਦੀ ਯਾਦ ਵਿਚ ਸਮੂਹ ਦੁਕਾਨਦਾਰਾਂ ਵਲੋਂ ਦੁੱਧ ਦਾ ਲੰਗਰ ਵੀ ਲਗਾਇਆ ਗਿਆ¢ ਸੰਖੇਪ ਸਮਾਗਮ ਦੌਰਾਨ ਮੰਚ ਦੀ ਜ਼ਿੰਮੇਵਾਰੀ ਦੀਪਾਕੱਪੜੇ ਵਾਲੇ ਵਲੋਂ ਸੁਚੱਜੇ ਢੰਗ ਨਾਲ ਸੰਭਾਲੀ ਗਈ¢

ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਅਕਾਦਮਿਕ, ਸੰਸਕਿ੍ਤਿਕ, ਖੇਡਾਂ ਅਤੇ ਸਮਾਜਿਕ ਸੇਵਾਵਾਂ ਨੂੰ ਦਰਸਾਉਂਦਾ ਪਲੇਠਾ ਨਿਊਜ਼ਲੈ... ਅਗਲੀ ਖ਼ਬਰ ਸੰਮਤੀ ਚੋਣਾਂ ਦੌਰਾਨ ਪਾਰਟੀ ਦੇ ਹਾਰੇ ਉਮੀਦਵਾਰਾਂ ਨੂੰ ਮਿਲ ਕੇ ਕੀਤੀ ਚਰਚਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।