11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਟਰੈਫ਼ਿਕ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ

ਅਜੀਤ ਡੈਸਕ 27-12-2025
ਸਰਦੂਲਗੜ੍ਹ, 26 ਦਸੰਬਰ (ਅਰੋੜਾ)-ਸਥਾਨਕ ਸ਼ਹਿਰ ਦੀ ਰੋੜਕੀ ਅਤੇ ਹਸਪਤਾਲ ਰੋਡ 'ਤੇ ਸਾਰਾ ਦਿਨ ਟਰੈਫ਼ਿਕ ਦੇ ਜਾਮ ਲੱਗਣ ਕਾਰਨ ਲੋਕ ਪ੍ਰੇਸ਼ਾਨ ਹਨ ਪਰ ਇਸ ਸਮੱਸਿਆ ਦਾ ਹੱਲ ਨਾ ਤਾਂ ਪੁਲਿਸ ਵਿਭਾਗ ਕਰ ਰਿਹਾ ਹੈ ਤੇ ਨਾ ਹੀ ਕੋਈ ਪ੍ਰਸ਼ਾਸਨ | ਦੱਸਣਯੋਗ ਹੈ ਕਿ ਸ਼ਹਿਰ 'ਚ ਪਹਿਲਾਂ ਟਰੈਫ਼ਿਕ ਪੁਲਿਸ ਦੇ ਮੁਲਾਜ਼ਮ ਲਗਾਏ ਹੋਏ ਸਨ, ਜੋ ਪਿਛਲੇ ਕਈ ਮਹੀਨਿਆਂ ਤੋਂ ਹਟਾ ਲਏ ਗਏ ਹਨ, ਜਿਸ ਕਾਰਨ ਟਰੈਫ਼ਿਕ 'ਚ ਵਿਘਨ ਪੈ ਰਿਹਾ ਹੈ | ਪੁਲਿਸ ਵਿਭਾਗ ਵਲੋਂ ਆਪਣੀ ਖਾਨਾ ਪੂਰਤੀ ਲਈ ਚਲਾਨ ਤਾਂ ਕਰ ਦਿੱਤੇ ਜਾਂਦੇ ਹਨ ਪਰ ਲੋਕਾਂ ਦੀ ਸੁਵਿਧਾ ਲਈ ਟਰੈਫ਼ਿਕ ਨੂੰ ਕੰਟਰੋਲ ਕਰਨ ਲਈ ਕੋਈ ਪੁਲਿਸ ਮੁਲਾਜ਼ਮ ਨਹੀਂ ਲਗਾਏ ਜਾਂਦੇ | ਸ਼ਹਿਰੀ ਲੋਕਾਂ ਦੀ ਜ਼ਿਲ੍ਹਾ ਪੁਲਿਸ ਮੁਖੀ ਤੋਂ ਮੰਗ ਹੈ ਕਿ ਰੋੜਕੀ ਤੇ ਹਸਪਤਾਲ ਰੋਡ ਤੋਂ ਇਲਾਵਾ ਬੱਸ ਸਟੈਂਡ ਨੇੜੇ ਟਰੈਫ਼ਿਕ ਕਰਮਚਾਰੀ ਪੱਕੇ ਤੌਰ 'ਤੇ ਲਗਾਏ ਜਾਣ ਤਾਂ ਜੋ ਟਰੈਫ਼ਿਕ ਸਮੱਸਿਆ ਦਾ ਹੱਲ ਹੋ ਸਕੇ |


ਪਿਛਲੀ ਖ਼ਬਰ ਉੱਭਾ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ <br/> ਅਗਲੀ ਖ਼ਬਰ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਸਜਾਇਆ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।