15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਡੀ.ਏ.ਵੀ. ਕਾਲਜ ਬਠਿੰਡਾ ਦੀਆਂ ਲੜਕੀਆਂ ਅਤੇ ਬੇਲਾ ਕਾਲਜ ਦੇ ਲੜਕਿਆਂ ਨੇ ਜਿੱਤਿਆ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ ਹਾਕੀ ਟੂਰਨਾਮੈਂਟ

ਅਜੀਤ ਡੈਸਕ 09-12-2025
ਬਠਿੰਡਾ, 8 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਡੀ.ਏ.ਵੀ. ਕਾਲਜ ਬਠਿੰਡਾ ਦੀਆਂ ਲੜਕੀਆਂ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੰਤਰ ਕਾਲਜ ਹਾਕੀ ਟੂਰਨਾਮੈਂਟ (ਲੜਕੇ-ਲੜਕੀਆਂ) ਜਿੱਤ ਲਿਆ ਹੈ | ਜਦਕਿ ਅਮਰ ਸ਼ਹੀਦ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਮੋਰੀਅਲ ਕਾਲਜ ਬੇਲਾ (ਰੋਪੜ) ਦੀ ਟੀਮ ਉਪ ਜੇਤੂ ਰਹੀ ਹੈ | ਫਿਜ਼ੀਕਲ ਕਾਲਜ ਝੁਨੀਰ ਦੀ ਟੀਮ ਨੂੰ ਤੀਸਰੇ ਸਥਾਨ 'ਤੇ ਸਬਰ ਕਰਨਾ ਪਿਆ ਹੈ | ਇਸੇ ਤਰ੍ਹਾਂ ਬੇਲਾ ਕਾਲਜ ਦੇ ਲੜਕਿਆਂ ਦੀ ਟੀਮ ਨੇ ਮਹਿਲਾ ਵਰਗ ਦੀ ਫਾਈਨਲ 'ਚ ਹੋਈ ਹਾਰ ਦਾ ਹਿਸਾਬ ਬਰਾਬਰ ਕਰਦਿਆਂ ਫਾਈਨਲ ਮੁਕਾਬਲੇ ਵਿਚ ਡੀ.ਏ.ਵੀ. ਕਾਲਜ ਬਠਿੰਡਾ ਨੂੰ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ | ਟੂਰਨਾਮੈਂਟ ਵਿਚ ਡੀ.ਏ.ਵੀ. ਕਾਲਜ ਨੇ ਦੂਜਾ ਅਤੇ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ ਹੈ | ਡੀ.ਏ.ਵੀ. ਕਾਲਜ ਦੀ ਮੇਜ਼ਵਾਨੀ ਵਾਲੇ ਟੂਰਨਾਮੈਂਟ ਦੇ ਸਮਾਪਤੀ ਸਮਾਰੋਹ ਮੌਕੇ ਪਹੁੰਚੇ ਮਹਿਮਾਨਾਂ ਸਾਬਕਾ ਹਾਕੀ ਖਿਡਾਰਨਾਂ ਬੇਅੰਤ ਕੌਰ ਤੇ ਕੁਲਵਿੰਦਰ ਕੌਰ ਕਾਲੀ, ਕਬੱਡੀ ਕੋਚ ਪ੍ਰੋ. ਮਦਨ ਲਾਲ ਡਡਵਿੰਡੀ ਅਤੇ ਰੁਪਿੰਦਰ ਸਿੰਘ ਸਿੱਧੂ ਸੇਵਾਮੁਕਤ ਡੀਐਸਓ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ | ਇਸ ਦੌਰਾਨ ਪ੍ਰੋ. ਕੁਲਦੀਪ ਸਿੰਘ ਮੁਖੀ ਸਰੀਰਕ ਸਿੱਖਿਆ ਵਿਭਾਗ ਡੀਏਵੀ ਕਾਲਜ ਬਠਿੰਡਾ ਅਤੇ ਪ੍ਰੋ. ਨਿਰਮਲ ਸਿੰਘ ਨੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਟੂਰਨਾਮੈਂਟ ਅਬਜ਼ਰਵਰ ਮੈਡਮ ਮੀਨਾਕਸ਼ੀ ਹਾਕੀ ਕੋਚ, ਸਾਰੇ ਕੋਚਾਂ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ | ਉਨ੍ਹਾਂ ਕੋਚ ਰਾਜਵੰਤ ਸਿੰਘ ਮਾਨ ਦੇ ਯਤਨਾਂ ਦੀ ਸ਼ਲਾਘਾ ਕੀਤੀ, ਜਿਨ੍ਹਾਂ ਦੀ ਮਿਹਨਤ ਸਦਕੇ ਕਾਲਜ ਦੀਆਂ ਹਾਕੀ ਟੀਮਾਂ ਹਰ ਸਾਲ ਨਵੇਂ ਰਿਕਾਰਡ ਸਥਾਪਿਤ ਕਰ ਰਹੀਆਂ ਹਨ | ਇਸ ਦੌਰਾਨ ਹਾਕੀ ਕੋਚ ਰਾਜਵੰਤ ਸਿੰਘ ਮਾਨ, ਹਾਕੀ ਕੋਚ ਰਣਧੀਰ ਸਿੰਘ ਧੀਰਾ, ਹਾਕੀ ਕੋਚ ਅਵਤਾਰ ਸਿੰਘ, ਬਲਵਿੰਦਰ ਸਿੰਘ ਮਾਨ ਪੰਜਾਬ ਪੁਲਿਸ, ਰਾਜੀਵ ਮੋਹੰਤੀ ਕ੍ਰਿਕਟ ਕੋਚ ਅਤੇ ਗੁਰਪ੍ਰੀਤ ਸਿੰਘ ਪੰਜਾਬ ਪੁਲਿਸ ਆਦਿ ਵੀ ਮੌਜੂਦ ਰਹੇ |
ਪਿਛਲੀ ਖ਼ਬਰ ਸਾਢੇ 7 ਗ੍ਰਾਮ ਹੈਰੋਇਨ ਸਮੇਤ 4 ਵਿਅਕਤੀ ਕਾਬੂ ਅਗਲੀ ਖ਼ਬਰ ਜਥੇਬੰਦੀਆਂ ਵਲੋਂ ਮਹਿਲ ਕਲਾਂ ਗਰਿੱਡ ਅੱਗੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।