ਭਗਤਾ ਭਾਈਕਾ, 8 ਦਸੰਬਰ (ਸੁਖਪਾਲ ਸਿੰਘ ਸੋਨੀ)-ਸੀ.ਐੱਮ.ਐੱਸ. ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਭਾਈਕਾ ਦਾ ਸਾਲਾਨਾ ਸਮਾਗਮ ਬੜੀ ਹੀ ਧੂਮ -ਧਾਮ ਅਤੇ ਉਤਸ਼ਾਹ ਨਾਲ ਕਰਵਾਇਆ ਗਿਆ¢ ਸਕੂਲ ਦੇ ਪਿ੍ੰਸੀਪਲ ਰਮਨ ਕੁਮਾਰ ਨੇ ਸਮਾਗਮ ਦੇ ਮੁੱਖ ਮਹਿਮਾਨ ਡਾ. ਜਗਜੀਤ ਸਿੰਘ ਧੂਰੀ ਪ੍ਰਧਾਨ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਂਡ ਐੱਸੋਸੀਏਸ਼ਨ ਅਤੇ ਜੁਆਇੰਟ ਐੱਸੋਸੀਏਸ਼ਨ ਆਫ਼ ਕਾਲਜਿਜ਼ ਅਤੇ ਵਿਸ਼ੇਸ਼ ਮਹਿਮਾਨ ਮੈਡਮ ਮਮਤਾ ਖੁਰਾਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਬਠਿੰਡਾ ਸਮੇਤ ਮਹਿਮਾਨ ਅਤੇ ਮਾਪਿਆਂ ਨੂੰ ਜੀ ਆਇਆਂ ਆਖਿਆ¢ ਮੁੱਖ ਮਹਿਮਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੇ ਸੰਬੋਧਨ ਵਿਚ ਆਏ ਹੋਏ ਮਾਪਿਆਂ ਨੂੰ ਬੱਚਿਆਂ ਦੀ ਸਾਂਭ ਸੰਭਾਲ ਆਦਿ ਦੇ ਨੁਕਤੇ ਸਾਂਝੇ ਕੀਤੇ¢ ਪਿ੍ੰਸੀਪਲ ਦਲਬੀਰ ਸਿੰਘ ਨੇ ਕਿਹਾ ਕਿ ਇੱਕ ਪੇਂਡੂ ਖੇਤਰ ਵਿਚ ਉੱਚ ਕੋਟੀ ਦੀਆਂ ਸਹੂਲਤਾਂ ਅਤੇ ਬਹੁਤ ਹੀ ਮਿਆਰੀ ਸਿੱਖਿਆ ਦੇਣ ਵਾਲੇ ਅਤੇ ਵਿਦਿਆਰਥੀਆਂ ਦੀ ਜ਼ਿੰਦਗੀ ਵਿਚ ਗਿਆਨ ਦਾ ਚਾਨਣ ਫੈਲਾਉਣ ਵਾਲੇ ਸੀ.ਐੱਮ.ਐੱਸ. ਸਕੂਲ ਦੇ ਸਟਾਫ਼ ਅਤੇ ਮੈਨੇਜਮੈਂਟ ਦਾ ਧੰਨਵਾਦ ਕਰਨਾ ਬਣਦਾ ਹੈ¢ ਸਕੂਲ ਪ੍ਰਤੀ ਇਮਾਨਦਾਰ ਅਤੇ ਮਿਹਨਤੀ ਸਟਾਫ਼ ਮੈਂਬਰ ਮੈਡਮ ਗੁਰਜੀਤ ਕÏਰ (ਅਧਿਆਪਕਾ) ਮੈਡਮ ਕਰਮਜੀਤ ਕੌਰ (ਪ੍ਰਬੰਧਕੀ ਸਟਾਫ਼) ਸੁਰਿੰਦਰ ਕੁਮਾਰ ਬਾਵਾ (ਡਰਾਈਵਰ) ਅਤੇ ਬੀਬੀ ਹਰਦੀਪ ਕੌਰ (ਸੇਵਾਦਾਰ) ਨੂੰ ਆਪੋ-ਆਪਣੇ ਖੇਤਰ ਵਿਚ ਸਭ ਤੋਂ ਲੰਮਾ ਸਮਾਂ ਸਕੂਲ ਵਿਚ ਬੇਦਾਗ਼ ਡਿਊਟੀ ਕਰਨ ਲਈ ਬੈੱਸਟ ਸਰਵਿਸ ਅਵਾਰਡ ਨਾਲ ਨਿਵਾਜਿਆ ਗਿਆ¢ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਸਕੂਲ ਦੇ ਪਿ੍ੰਸੀਪਲ ਰਮਨ ਕੁਮਾਰ ਅਤੇ ਸਮੁੱਚੇ ਸਟਾਫ਼ ਨੂੰ ਵਧਾਈ ਦਿੱਤੀ | ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਖੁਸ਼ਵੰਤ ਸਿੰਘ, ਰਾਜਵੰਤ ਸਿੰਘ, ਜਗਮੋਹਨ ਸਿੰਘ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ ਗਗਨ, ਲਵਪ੍ਰੀਤ ਸਿੰਘ ਤੋਂ ਇਲਾਵਾ ਕਰਨਲ ਏ ਡੀ ਪਿਤਰੇ 20 ਪੰਜਾਬ ਐਨ.ਸੀ.ਸੀ. ਬਠਿੰਡਾ, ਹਰਦੇਵ ਸਿੰਘ ਰਿਟਾਇਰਡ ਸਰਕਲ ਸੁਪਰਡੈਂਟ ਪੀ.ਐੱਸ.ਪੀ.ਸੀ. ਐਲ, ਪਰਮਪਾਲ ਸਿੰਘ ਪ੍ਰਧਾਨ ਬਾਬਾ ਫਰੀਦ ਹਾਕੀ ਕਲੱਬ ਫ਼ਰੀਦਕੋਟ, ਅਲਬੇਲ ਸਿੰਘ ਮੈਂਬਰ, ਪ੍ਰਕਾਸ਼ ਸਿੰਘ ਗਾਧੂ ਪ੍ਰਸਿੱਧ ਪੰਜਾਬੀ ਫ਼ਿਲਮ ਐਕਟਰ, ਗੁਰਜਾਪ ਸਿੰਘ ਸੇਖੋਂ ਜਨਰਲ ਸੈਕਟਰੀ ਬਾਬਾ ਫਰੀਦ ਧਾਰਮਿਕ ਸਮੇਤ ਇਲਾਵਾ ਇਲਾਕੇ ਦੀਆਂ ਨਾਮਵਰ ਵਿੱਦਿਅਕ, ਰਾਜਨੀਤਿਕ ਅਤੇ ਧਾਰਮਿਕ ਸੰਸਥਾਵਾਂ ਦੇ ਮੁਖੀ ਸਾਹਿਬਾਨ ਵਲੋਂ ਇਸ ਪ੍ਰੋਗਰਾਮ ਵਿਚ ਸ਼ਮੂਲੀਅਤ ਕੀਤੀ ਗਈ¢