14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਸਰਬਸੰਮਤੀ ਨਾਲ 19 ਮੈਂਬਰਾਂ ਦੀ ਕੀਤੀ ਚੋਣ

ਅਜੀਤ ਡੈਸਕ 07-12-2025

ਬਠਿੰਡਾ, 6 ਦਸੰਬਰ (ਪ੍ਰੀਤਪਾਲ ਸਿੰਘ ਰੋਮਾਣਾ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਸੀਟੂ ਵਲੋਂ ਜ਼ਿਲ੍ਹਾ ਬਠਿੰਡਾ ਦਾ ਇਕ ਦਿਨਾਂ ਇਜਲਾਸ ਬਠਿੰਡਾ ਵਿਚ ਜ਼ਿਲ੍ਹਾ ਪ੍ਰਧਾਨ ਪ੍ਰਕਾਸ਼ ਕੌਰ ਸੋਹੀ ਦੀ ਅਗਵਾਈ ਵਿਚ ਕੀਤਾ ਗਿਆ | ਇਸ ਇਜਲਾਸ ਵਿਚ ਸੂਬਾ ਜਨਰਲ ਸਕੱਤਰ ਸੁਭਾਸ਼ ਰਾਣੀ ਉਚੇਚੇ ਤੌਰ 'ਤੇ ਪਹੁੰਚੇ | ਇਸ ਦੌਰਾਨ ਜ਼ਿਲ੍ਹਾ ਜਰਨਲ ਸਕੱਤਰ ਨੇ ਤਿੰਨ ਸਾਲਾਂ ਵਿਚ ਕੀਤੇ ਕੰਮ ਸੰਘਰਸ਼ ਅਤੇ ਸੰਘਰਸ਼ ਤੋਂ ਪ੍ਰਾਪਤੀ ਦੀ ਰਿਪੋਰਟ ਪੇਸ਼ ਕੀਤੀ | ਜ਼ਿਲ੍ਹਾ ਕੈਸ਼ੀਅਰ ਵਲੋਂ ਤਿੰਨ ਸਾਲਾਂ ਦੀ ਮੈਂਬਰਸ਼ਿਪ ਅਤੇ ਖ਼ਰਚ ਦਾ ਲੇਖਾ ਜੋਖਾ ਪੇਸ਼ ਕੀਤਾ ਗਿਆ | ਦੋਵੇਂ ਰਿਪੋਰਟਾਂ ਨੂੰ ਸਾਰੇ ਡੈਲੀਗੇਟਾਂ ਵਲੋਂ ਸਰਬ ਸੰਮਤੀ ਨਾਲ ਪਾਸ ਕੀਤਾ ਗਿਆ | ਇਸ ਮੌਕੇ ਬਠਿੰਡਾ ਜ਼ਿਲ੍ਹਾ ਦੀ ਨਵੀਂ 19 ਜ਼ਿਲ੍ਹਾ ਕਮੇਟੀ ਦਾ ਸਰਬ-ਸੰਮਤੀ ਨਾਲ ਗਠਨ ਕੀਤਾ ਗਿਆ | ਜਿਸ ਵਿਚ ਪ੍ਰਕਾਸ਼ ਕੌਰ ਸੋਹੀ ਜ਼ਿਲ੍ਹਾ ਪ੍ਰਧਾਨ, ਪ੍ਰਤਿਭਾ ਸ਼ਰਮਾ ਜਰਨਲ ਸਕੱਤਰ, ਸੁਖਵਿੰਦਰ ਕੌਰ ਤਿਓਣਾ ਜ਼ਿਲ੍ਹਾ ਕੈਸ਼ੀਅਰ, ਅਮਰਜੀਤ ਕੌਰ ਭਗਤਾ ਭਾਈ ਕਾ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ |

ਪਿਛਲੀ ਖ਼ਬਰ ਸਿਵਲ ਡਿਫੈਂਸ ਅਤੇ ਪੰਜਾਬ ਹੋਮ ਗਾਰਡਜ਼ ਬਠਿੰਡਾ ਵਲੋਂ ਆਈਲੈਟਸ ਅਤੇ ਇੰਮੀਗ੍ਰੇਸ਼ਨ ਐਸੋਸੀਏਸ਼ਨ ਦਾ ਸਨਮਾਨ ਅਗਲੀ ਖ਼ਬਰ 'ਆਪ' ਸਰਕਾਰ ਨੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਨਾਮਜਦਗੀਆਂ ਵੇਲੇ ਧੱਕਾ ਕਰਕੇ ਲੋਕਤੰਤਰ ਦੀ ਪਿੱਠ 'ਚ ਛੁਰਾ ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।