29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਨਗਰ ਪੰਚਾਇਤ ਨਥਾਣਾ ਨੇ ਲਗਾਇਆ ਲੋਕ ਦਰਬਾਰ <br/>

ਅਜੀਤ ਡੈਸਕ 06-12-2025
ਨਥਾਣਾ, 5 ਦਸੰਬਰ (ਗੁਰਦਰਸ਼ਨ ਲੁੱਧੜ)-ਨਗਰ ਪੰਚਾਇਤ ਨਥਾਣਾ ਵਲੋਂ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਥਾਨਕ ਬੱਸ ਸਟੈਂਡ 'ਤੇ ਜਨਤਕ ਸਮੱਸਿਆਵਾਂ ਸੰਬੰਧੀ ਲੋਕ ਦਰਬਾਰ ਲਗਾਇਆ ਗਿਆ | ਇਸ ਮੌਕੇ ਪ੍ਰੋਗਰਾਮ ਦੌਰਾਨ ਨਗਰ ਪੰਚਾਇਤ ਪ੍ਰਧਾਨ ਇੰਦਰਵੀਰ ਕੌਰ ਅਤੇ ਪੰਚਾਇਤੀ ਆਗੂ ਨਰਿੰਦਰ ਸਿੰਘ ਨੈਰੀ ਸਿੱਧੂ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਸਾਂਝੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ | ਪੰਚਾਇਤੀ ਆਗੂ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਪ੍ਰਤੀਨਿਧ ਨਰਿੰਦਰ ਸਿੰਘ ਨੈਰੀ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਅਤੇ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਪੰਚਾਇਤ ਨਥਾਣਾ ਲੋਕਾਂ ਦੀ ਭਲਾਈ ਲਈ ਪੂਰੀ ਤਰ੍ਹਾਂ ਸਮਰਪਿਤ ਹੈ ਅਤੇ ਜਨਤਕ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ ਹੈ | ਉਨ੍ਹਾਂ ਕਿਹਾ ਕਿ ਨਗਰ ਨਥਾਣਾ ਵਿਚੋਂ ਜਲ ਨਿਕਾਸੀ ਪ੍ਰੋਜੈਕਟ ਦਾ ਕੰਮ ਪੂਰੀ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਜਲਦੀ ਹੀ ਇਸ ਦੀ ਉਸਾਰੀ ਮੁਕੰਮਲ ਹੁਣ ਉਪਰੰਤ ਨਗਰ ਨਥਾਣਾ ਦੀ ਜਲ ਨਿਕਾਸੀ ਦੀ ਸਮੱਸਿਆ ਸਥਾਈ ਤੌਰ 'ਤੇ ਹੱਲ ਹੋਣ ਜਾ ਰਹੀ ਹੈ | ਇਸ ਮੌਕੇ ਨਗਰ ਪੰਚਾਇਤ ਨਥਾਣਾ ਦੇ ਦਫ਼ਤਰੀ ਕਰਮਚਾਰੀ ਗੁਰਮਿੰਦਰ ਸਿੰਘ, ਜਸਪ੍ਰੀਤ ਕੌਰ, ਸੁਮਨਦੀਪ ਕੌਰ ਅਤੇ ਚਰਨਜੀਤ ਕੌਰ ਵੀ ਹਾਜ਼ਰ ਸਨ |


ਪਿਛਲੀ ਖ਼ਬਰ ਤੰਬਾਕੂ ਦੇ ਸੇਵਨ ਕਾਰਨ ਕੈਂਸਰ ਦਾ ਮਾਮਲਾ ਆਇਆ ਸਾਹਮਣੇ <br/> ਅਗਲੀ ਖ਼ਬਰ ਪਾਰਕ ਹਸਪਤਾਲ ਬਣਿਆ ਸੈਂਟਰ ਆਫ਼ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼-ਡਾ. ਹਰਸਿਮਰਨਜੀਤ ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।