29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

35 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ <br/>

ਅਜੀਤ ਡੈਸਕ 06-12-2025
ਬਠਿੰਡਾ, 5 ਦਸੰਬਰ (ਪੱਤਰ ਪ੍ਰੇਰਕ)-ਸ੍ਰੀ ਰਾਮ ਹੈਲਥ ਸੋਸਾਇਟੀ ਵਲੋਂ ਮੁੱਖ ਮਹਿਮਾਨ ਡਾ. ਤਰਸੇਮ ਗਰਗ ਚੀਫ਼ ਡੀਫੈਂਸ ਬਾਰਡਨ ਦੀ ਅਗਵਾਈ ਵਿਚ 35 ਗਰਭਵਤੀ ਔਰਤਾਂ ਨੂੰ ਪੌਸ਼ਟਿਕ ਆਹਾਰ ਵੰਡਿਆ ਗਿਆ | ਡਾਕਟਰ ਗਰਗ ਨੇ ਸੋਸਾਇਟੀ ਦੇ ਜੱਚਾ-ਬੱਚਾ ਦੀ ਤੰਦਰੁਸਤੀ ਲਈ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦੇ ਦੱਸਿਆ ਕਿ ਇਹ ਉੱਤਮ ਸੇਵਾ ਹੈ, ਜਿਸ ਨਾਲ ਦੇਸ਼ ਦਾ ਭਵਿੱਖ ਉੱਜਵਲ ਹੋਵੇਗਾ¢ ਮੈਡਮ ਰੀਤੂ ਸਵੇਰਾ ਪ੍ਰਧਾਨ ਆਸ ਵੈੱਲਫ਼ੇਅਰ ਸੋਸਾਇਟੀ (ਰਜਿ:) ਅਤੇ ਸਹਿਯੋਗੀ ਐਸ.ਆਰ.ਐਚ.ਐਸ ਨੇ ਹਾਜ਼ਰ ਗਰਭਵਤੀਆਂ ਨੂੰ ਪੌਸ਼ਟਿਕ ਆਹਾਰ ਦੀ ਮਹੱਤਤਾ ਬਾਰੇ ਦੱਸਦੇ ਸਰਕਾਰ ਵਲੋਂ ਡਲਿਵਰੀ ਸਮੇਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਅਤੇ ਹਰ ਮਹੀਨੇ ਮੈਡੀਕਲ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ¢ ਡਾ. ਰੋਬਿਨ ਮਹੇਸ਼ਵਰੀ ਚਿਲਡਰਨ ਹਸਪਤਾਲ ਨੇ ਗਰਭਵਤੀ ਮਾਵਾਂ ਨੂੰ ਆਪਣੀ ਸਿਹਤ ਸੰਭਾਲ ਤੇ ਬੱਚਿਆਂ ਲਈ ਮਾਂ ਦੇ ਦੁੱਧ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ | ਜਨਰਲ ਸਕੱਤਰ ਪ੍ਰੇਮ ਪਾਲ ਨੇ ਸੋਸਾਇਟੀ ਦੇ ਕੰਮਾਂ ਬਾਰੇ ਜਾਣਕਾਰੀ ਦਿੱਤੀ | ਪ੍ਰੋਜੈਕਟ ਇੰਚਾਰਜ ਡਾ. ਆਰ.ਕੇ. ਗਰਗ ਨੇ ਗਰਭਵਤੀਆਂ ਨੂੰ ਗਰਭ ਦੌਰਾਨ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਦੀ ਸਲਾਹ ਦਿੱਤੀ | ਸੋਸਾਇਟੀ ਪ੍ਰਧਾਨ ਡਾ. ਆਰ. ਐਨ. ਮਹੇਸ਼ਵਰੀ ਨੇ ਹਾਜ਼ਰੀਨ ਮੈਂਬਰਾਂ ਨੂੰ ਸੋਸਾਇਟੀ ਦੇ ਕੰਮਾਂ ਨੂੰ ਜਨ-ਜਨ ਤੱਕ ਪਹਿਚਾਉਣ ਲਈ ਕਿਹਾ¢ ਇਸ ਸਮੇਂ ਪੰਕਜ ਓਮ ਮੈਨੇਜਰ, ਰਣਧੀਰ ਯਾਦਵ, ਸੁਭਾਸ਼ ਗੋਇਲ ਵੀਰ ਕਾਲੋਨੀ, ਪ੍ਰਦੀਪ ਮਾਸੂਮ, ਓਮੇਧ ਜੈਨ, ਰਜਿੰਦਰ ਮਾਨ, ਸਵੀ ਮਹੇਸ਼ਵਰੀ ਅਤੇ ਆਸ ਵੈੱਲਫ਼ੇਅਰ ਸੋਸਾਇਟੀ ਦੀਆਂ ਮੈਂਬਰ ਮੈਡਮ ਹਾਜ਼ਰ ਸਨ |

ਪਿਛਲੀ ਖ਼ਬਰ ਪਾਰਕ ਹਸਪਤਾਲ ਬਣਿਆ ਸੈਂਟਰ ਆਫ਼ ਐਕਸੀਲੈਂਸ-ਇਨ-ਕਾਰਡੀਅਕ ਸਾਇੰਸਜ਼-ਡਾ. ਹਰਸਿਮਰਨਜੀਤ ਸਿੰਘ <br/> ਅਗਲੀ ਖ਼ਬਰ ਨਾਨਕਸਰ ਵਿਖੇ ਪੂਰਨਮਾਸ਼ੀ ਦੇ ਦਿਹਾੜੇ 'ਤੇ ਦਿਨ ਤੇ ਰਾਤ ਦੇ ਸਮਾਗਮ ਹੋਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।