21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਚਾਇਤ ਸੰਮਤੀ ਬਲਾਕ ਬਠਿੰਡਾ ਦੇ 15 ਜ਼ੋਨਾਂ ਦੀ ਸ਼ੇ੍ਰਣੀ ਮੁਤਾਬਿਕ ਲਿਸਟ ਜਾਰੀ

ਅਜੀਤ ਡੈਸਕ 04-12-2025
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਬਠਿੰਡਾ ਦੇ ਪੰਚਾਇਤ ਸੰਮਤੀ ਦੇ 15 ਜ਼ੋਨਾਂ ਦੇ ਮੈਂਬਰਾਂ ਦੀ ਚੋਣ ਕੀਤੀ ਜਾਣੀ ਹੈ¢ ਇਹ ਜਾਣਕਾਰੀ ਰਿਟਰਨਿੰਗ ਅਫ਼ਸਰ ਪੰਚਾਇਤ ਸੰਮਤੀ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਸ ਬਲਕਰਨ ਸਿੰਘ ਮਾਹਲ ਨੇ ਸਾਂਝੀ ਕੀਤੀ¢ ਰਿਟਰਨਿੰਗ ਅਫ਼ਸਰ ਪੰਚਾਇਤ ਸੰਮਤੀ-ਕਮ-ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਬਲਕਰਨ ਸਿੰਘ ਮਾਹਲ ਨੇ ਦੱਸਿਆ ਕਿ ਪੰਚਾਇਤ ਸੰਮਤੀ ਦੇ ਪਿੰਡ ਦਿਉਣ, ਗਹਿਰੀ ਭਾਗੀ ਉਰਫ਼ ਗਹਿਰੀ ਦੇਵੀ ਨਗਰ ਤੇ ਝੂੰਬਾ (ਅਨੁਸੂਚਿਤ ਜਾਤੀ), ਬੀੜ ਬਹਿਮਣ, ਚੁੱਘੇ ਕਲਾਂ ਤੇ ਤਲਾਬ ਨਹਿਰ ਬਸਤੀ (ਅਨੁਸੂਚਿਤ ਜਾਤੀ ਇਸਤਰੀ), ਤਿਉਣਾ, ਬੱਲੂਆਣਾ, ਗੁਲਾਬਗੜ੍ਹ ਤੇ ਬੁਲਾਢੇਵਾਲਾ (ਇਸਤਰੀ), ਜੱਸੀ ਪੌਂ ਵਾਲੀ, ਭਾਗੂ, ਵਿਰਕ ਕਲਾਂ, ਮੁਲਤਾਨੀਆਂ ਅਤੇ ਬੁਰਜ ਮਹਿਮਾ (ਜਨਰਲ) ਲਈ ਚੋਣ ਕੀਤੀ ਜਾਵੇਗੀ¢ ਉਨ੍ਹਾਂ ਅੱਗੇ ਦੱਸਿਆ ਕਿ ਉਕਤ ਜ਼ੋਨਾਂ ਲਈ ਉਮੀਦਵਾਰ ਜਾਂ ਉਸ ਦਾ ਤਜਵੀਜ਼ ਕਰਤਾ ਆਪਣੇ ਨਾਮਜ਼ਦਗੀ ਪੱਤਰ ਸਵੇਰੇ 11 ਤੋਂ ਬਾਅਦ ਦੁਪਹਿਰ 3 ਵਜੇ ਤੱਕ ਰਿਟਰਨਿੰਗ ਅਫ਼ਸਰ ਨੂੰ 4 ਦਸੰਬਰ 2025 ਤੱਕ (ਸਿਵਾਏ ਪਬਲਿਕ ਛੁੱਟੀ ਵਾਲੇ ਦਿਨ) ਕਮਰਾ ਨੰਬਰ 311 ਅਦਾਲਤ ਰੂਮ, ਦੂਜੀ ਮੰਜਿਲ ਦਫ਼ਤਰ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਵਿਖੇ ਜਮ੍ਹਾ ਕਰਵਾ ਸਕਦੇ ਹਨ¢ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕੋਈ ਉਮੀਦਵਾਰ ਆਪਣੀ ਉਮੀਦਵਾਰੀ ਵਾਪਸ ਲੈਣੀ ਚਾਹੁੰਦਾ ਹੈ ਤਾਂ ਉਹ ਜਾਂ ਉਸ ਦਾ ਤਜਵੀਜ਼ ਕਰਤਾ, (ਜਿਸ ਨੂੰ ਉਸ ਵਲੋਂ ਲਿਖਤੀ ਰੂਪ ਵਿਚ ਅਧਿਕਾਰਤ ਕੀਤਾ ਗਿਆ ਹੋਵੇ) ਤਾਂ ਉਹ 6 ਦਸੰਬਰ 2025 ਨੂੰ ਦੁਪਹਿਰ 3 ਵਜੇ ਤੱਕ ਲੈ ਸਕਦਾ ਹੈ¢ ਉਨ੍ਹਾਂ ਇਹ ਵੀ ਕਿਹਾ ਕਿ 6 ਦਸੰਬਰ 2025 ਨੂੰ ਦੁਪਹਿਰ 3 ਵਜੇ ਤੋਂ ਬਾਅਦ ਚੋਣ ਨਿਸ਼ਾਨ ਅਲਾਟ ਕੀਤੇ ਜਾਣਗੇ¢ ਚੋਣਾਂ 14 ਦਸੰਬਰ 2025 ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ¢
ਪਿਛਲੀ ਖ਼ਬਰ ਮਾਲਵਾ ਪੰਜਾਬੀ ਸਾਹਿਤ ਸਭਾ ਦਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ <br/> ਅਗਲੀ ਖ਼ਬਰ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦਾ 21ਵਾਂ ਹੰਬਲ ਸ਼ੋਅ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਧੂਮ-ਧਾਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।