21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਸਾਬੋ ਦਾ 21ਵਾਂ ਹੰਬਲ ਸ਼ੋਅ ਤੇ ਸਾਲਾਨਾ ਇਨਾਮ ਵੰਡ ਸਮਾਰੋਹ ਧੂਮ-ਧਾਮ ਮਨਾਇਆ <br/>

ਅਜੀਤ ਡੈਸਕ 04-12-2025
ਤਲਵੰਡੀ ਸਾਬੋ, 3 ਦਸੰਬਰ (ਰਵਜੋਤ ਸਿੰਘ ਰਾਹੀ, ਰਣਜੀਤ ਸਿੰਘ ਰਾਜੂ)-ਸਥਾਨਕ ਯੂਨੀਵਰਸਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ 21ਵਾਂ ਹੰਬਲ ਸ਼ੋਅ ਤੇ ਇਨਾਮ ਵੰਡ ਸਮਾਰੋਹ ਚੇਅਰਮੈਨ ਸੁਖਚੈਨ ਸਿੰਘ ਸਿੱਧੂ ਦੀ ਰਹਿਨੁਮਾਈ ਤੇ ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਦੀ ਅਗਵਾਈ ਹੇਠ ਧੂਮਧਾਮ ਨਾਲ ਕਰਵਾਇਆ | ਸਮਾਰੋਹ ਵਿਚ ਸਕੂਲ ਦੇ ਹੀ ਪੁਰਾਣੇ ਵਿਦਿਆਰਥੀ ਇੰਜੀਨੀਅਰ ਬਲਕਾਰ ਸਿੰਘ ਸਿੱਧੂ, ਹਾਊਸਿੰਗ ਡਾਟ ਕਾਮ (ਗੁੜਗਾਓ) ਨੇ ਮੁੱਖ ਮਹਿਮਾਨ ਵਜ਼ੋਂ ਸ਼ਿਰਕਤ ਕੀਤੀ | ਪ੍ਰਬੰਧਕਾਂ ਦੱਸਿਆ ਕਿ ਉਨ੍ਹਾਂ ਨੇ ਆਪਣੇ ਸਕੂਲੀ ਸਮੇਂ ਦੌਰਾਨ 'ਯੂ.ਪੀ.ਐੱਸ. ਹੈੱਡ ਬੁਆਏ' ਦੀ ਭੂਮਿਕਾ ਬਾਖੂਬੀ ਨਿਭਾਈ ਅਤੇ 'ਸਟੂਡੈਂਟ ਆਫ ਦਾ ਈਅਰ' ਐਵਾਰਡ ਆਪਣੀ ਮਿਹਨਤ ਅਤੇ ਲਗਨ ਨਾਲ ਝੋਲੀ ਵਿਚ ਪਵਾਇਆ | ਸਮਾਰੋਹ ਦਾ ਆਰੰਭ ਸ਼ਬਦ ਗਾਇਨ ਨਾਲ ਕੀਤਾ ਗਿਆ | ਨੰਨ੍ਹੇ-ਮੁੰਨੇ ਵਿਦਿਆਰਥੀਆਂ ਵਲੋਂ ਵੈਲਕਮ ਡਾਂਸ, ਕਸ਼ਮੀਰੀ ਡਾਂਸ, ਬਾਰਬੀ ਡਾਂਸ, ਗਰਬਾ, ਹਰਿਆਣਵੀ ਡਾਂਸ, ਵੈਸਟਰਨ ਡਾਂਸ, ਅਤੇ ਮਣੀਪੁਰੀ ਡਾਂਸ ਵਰਗੀਆਂ ਕਲਾ ਕਿਰਤੀਆਂ ਨੂੰ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ | ਸਕੂਲ ਦੇ ਪ੍ਰਗਤੀਪੂਰਨ ਸੰਚਾਲਨ ਦੇ 25 ਸਾਲ ਪੂਰੇ ਹੋਣ ਅਤੇ 26ਵੇਂ ਸਾਲ ਵਿਚ ਕਦਮ ਰੱਖਣ ਦੀ ਖੁਸ਼ੀ ਵਿਚ 'ਸਕੂਲ ਡਾਕੂਮੈਂਟਰੀ' ਦਰਸ਼ਕਾਂ ਦੇ ਰੂਬਰੂ ਕੀਤੀ ਗਈ | ਸਿੱਖ ਧਰਮ ਦੇ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ' ਸ਼ਹੀਦੀ ਪੁਰਬ ਨੂੰ ਸਮਰਪਿਤ ਸਕੂਲ ਦੇ ਬੱਚਿਆਂ ਵਲੋਂ ਧਾਰਮਿਕ ਪੇਸ਼ਕਾਰੀ ਪੇਸ਼ ਕੀਤੀ ਗਈ | ਗਿੱਧਾ, ਭੰਗੜਾ ਅਤੇ ਪੰਜਾਬੀ ਮੁਟਿਆਰਾਂ ਦੀ ਪੇਸ਼ਕਾਰੀ ਨੇ ਪੰਜਾਬ ਦੇ ਅਮੀਰ ਵਿਰਸੇ ਤੋਂ ਭਲੀ-ਭਾਂਤੀ ਜਾਣੂ ਕਰਵਾਇਆ | ਸਕੂਲ ਪਿ੍ੰਸੀਪਲ ਮਨਜੀਤ ਕੌਰ ਸਿੱਧੂ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹੀ | ਮੁੱਖ ਮਹਿਮਾਨ ਬਲਕਾਰ ਸਿੰਘ ਸਿੱਧੂ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਇਹ ਸੰਸਥਾ ਚੈਅਰਮੈਨ ਸੁਖਚੈਨ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਚੰਗੀ ਸੇਧ ਦੇ ਰਹੀ ਹੈ | ਸਮਾਗਮ ਦਾ ਸੰਚਾਲਨ 68 ਵੱਖ-ਵੱਖ ਸਟੇਜ ਸਕੱਤਰਾਂ ਵੱਲੋਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿਚ ਬਖੂਬੀ ਨਿਭਾਇਆ ਗਿਆ | ਉਪਰੰਤ ਸਾਰੇ ਭਾਗੀਦਾਰਾਂ ਨੂੰ ਇਨਾਮ ਦਿੱਤੇ ਗਏ |

ਪਿਛਲੀ ਖ਼ਬਰ ਪੰਚਾਇਤ ਸੰਮਤੀ ਬਲਾਕ ਬਠਿੰਡਾ ਦੇ 15 ਜ਼ੋਨਾਂ ਦੀ ਸ਼ੇ੍ਰਣੀ ਮੁਤਾਬਿਕ ਲਿਸਟ ਜਾਰੀ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਕੂਲ ਦੇ ਵਿਦਿਆਰਥੀਆਂ ਦਾ ਜੈਪੁਰ ਦਾ ਟੂਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।