21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਮਾਲਵਾ ਪੰਜਾਬੀ ਸਾਹਿਤ ਸਭਾ ਦਾ ਸਨਮਾਨ ਸਮਾਰੋਹ ਤੇ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ <br/>

ਅਜੀਤ ਡੈਸਕ 04-12-2025
ਰਾਮਪੁਰਾ ਫੂਲ, 3 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਮਾਲਵਾ ਪੰਜਾਬੀ ਸਾਹਿਤ ਸਭਾ ਰਾਮਪੁਰਾ ਫੂਲ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਸਹਿਯੋਗ ਨਾਲ ਪਿੰਡ ਰਾਮਪੁਰਾ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ | ਹੈੱਡ ਮਾ. ਹਰਿੰਦਰ ਸਿੰਘ ਭੁੱਲਰ ਅਤੇ ਲੈਕ: ਦਹੂਦ ਸਿੰਘ ਨੇ ਦੱਸਿਆ ਕਿ ਇਸ ਦੀ ਸ਼ੁਰੂਆਤ ਵਿਸ਼ੇਸ਼ ਮਹਿਮਾਨ ਐਡਵੋਕੇਟ ਪਰਮਜੀਤ ਸਿੰਘ ਗਿੱਲ ਨੇ ਕੀਤੀ | ਸਮਾਗਮ ਦੇ ਮੁੱਖ ਮਹਿਮਾਨ ਡਾ: ਸਵਰਾਜ ਸਿੰਘ (ਵਿਸ਼ਵ ਚਿੰਤਕ) ਸਨ ਅਤੇ ਇਸ ਦੀ ਪ੍ਰਧਾਨਗੀ ਪਵਨ ਹਰਚੰਦਪੁਰੀ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ) ਨੇ ਕੀਤੀ | ਸਭ ਤੋਂ ਪਹਿਲਾਂ ਸਵ: ਬਲਦੇਵ ਸਿੰਘ ਸੰਧੂ ਦੀ ਮੌਤ 'ਤੇ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਸਮਾਗਮ ਦੀ ਸ਼ੁਰੂਆਤ ਮਨਪ੍ਰੀਤ ਮਣੀ ਵਾਇਸ ਆਫ਼ ਪੰਜਾਬ ਦੇ ਗੀਤ ਨਾਲ ਹੋਈ | ਇਹ ਸਮਾਗਮ ਪ੍ਰੋ: ਗੁਰਬਚਨ ਸਿੰਘ ਤਾਂਘੀ ਦੀ ਯਾਦ ਵਿਚ ਅਤੇ ਬਲਦੇਵ ਸਿੰਘ ਸੰਧੂ ਨੂੰ ਸਮਰਪਿਤ ਸੀ | ਪ੍ਰੋ: ਗੁਰਬਚਨ ਸਿੰਘ ਤਾਂਘੀ ਦੀ ਜੀਵਨੀ ਬਾਰੇ ਹੈਡਮਾਸਟਰ ਹਰਿੰਦਰ ਸਿੰਘ ਭੁੱਲਰ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਦੋਂਕਿ ਬਲਦੇਵ ਸਿੰਘ ਸੰਧੂ ਦੀ ਜੀਵਨੀ ਬਾਰੇ ਮੁੱਖ ਅਧਿਆਪਕ ਸੁਖਵਿੰਦਰ ਸਿੰਘ ਬਾਠ ਨੇ ਵਿਸਥਾਰ ਪੂਰਵਕ ਦੱਸਿਆ | ਸਭਾ ਦੀ ਰਿਪੋਰਟ ਦਰਸ਼ਨ ਸਿੰਘ ਪ੍ਰੀਤੀਮਾਨ ਵਲੋਂ ਪੜ੍ਹੀ ਗਈ | ਡਾ: ਬਲਦੇਵ ਸਿੰਘ ਬੱਦਨ ਨੂੰ ਡਾਕਟਰ ਜਗਤਾਰ ਐਵਾਰਡ, ਡਾਕਟਰ ਭਗਵੰਤ ਸਿੰਘ ਨੂੰ ਭਾਈ ਕਾਹਨ ਸਿੰਘ ਨਾਭਾ ਪੁਰਸਕਾਰ ਦਿੱਤਾ ਗਿਆ | ਡਾਕਟਰ ਜੋਗਿੰਦਰ ਸਿੰਘ ਨਿਰਾਲਾ ਨੂੰ ਕੁਲਵੰਤ ਸਿੰਘ ਵਿਰਕ ਐਵਾਰਡ, ਡਾਕਟਰ ਦਰਸ਼ਨ ਸਿੰਘ ਆਸ਼ਟ ਨੂੰ ਗਿਆਨੀ ਧਨਵੰਤ ਸਿੰਘ ਸੀਤਲ ਪੁਰਸਕਾਰ ਦਿੱਤਾ ਗਿਆ | ਡਾਕਟਰ ਗੁਰਚਰਨ ਕੌਰ ਕੋਚਰ ਨੂੰ ਪ੍ਰਭਜੋਤ ਕੌਰ ਐਵਾਰਡ ਨਾਲ ਸਨਮਾਨਿਤ ਕੀਤਾ | ਸਨਮਾਨਿਤ ਸ਼ਖਸੀਅਤਾਂ ਦੇ ਮਾਣ-ਪੱਤਰ ਮਨਦੀਪ ਕੌਰ ਸਿੱਧੂ, ਸੁਰਿੰਦਰ ਪਾਲ ਕੌਰ ਧਨੌਲਾ, ਹਰਜਸਪ੍ਰੀਤ ਕੌਰ (ਪ੍ਰੀਤ ਗਿੱਲ), ਪਰਮਪ੍ਰੀਤ ਕੌਰ ਬਠਿੰਡਾ, ਸਨੇਹ ਵੀਰ ਕੌਰ ਨੇ ਮਾਣ ਪੱਤਰ ਪੜੇ ਜਦੋਂਕਿ ਗੁਰਜਿੰਦਰ ਸਿੰਘ ਰਸੀਆ ਨੇ ਪੰਜੇ ਸਨਮਾਨਿਤ ਸ਼ਖਸੀਅਤਾਂ ਦੇ ਕਾਵਿ-ਚਿੱਤਰ ਗਾ ਕੇ ਰੰਗ ਬੰਨਿਆ | ਪੰਜਾਂ ਸ਼ਖਸੀਅਤਾਂ ਨੂੰ ਮਮੈਟੋ, ਕਾਵਿ-ਚਿੱਤਰ, ਲੋਈ ਤੇ ਨਗਦੀ ਨਾਲ ਸਨਮਾਨਿਤ ਕੀਤਾ ਗਿਆ | ਅਖ਼ੀਰ ਤੇ ਦਰਸ਼ਨ ਸਿੰਘ ਪ੍ਰੀਤੀਮਾਨ ਨੇ ਆਈਆਂ ਸਾਰੀਆਂ ਸ਼ਖਸੀਅਤਾਂ ਲਈ ਧੰਨਵਾਦੀ ਸ਼ਬਦ ਕਹੇ | ਸਟੇਜ ਦੀ ਕਾਰਵਾਈ ਲੈਕਚਰਾਰ ਦਹੂਦ ਸਿੰਘ ਨੇ ਕੀਤੀ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਡਿਊਟੀਆਂ ਲਗਾਈਆਂ <br/> ਅਗਲੀ ਖ਼ਬਰ ਪੰਚਾਇਤ ਸੰਮਤੀ ਬਲਾਕ ਬਠਿੰਡਾ ਦੇ 15 ਜ਼ੋਨਾਂ ਦੀ ਸ਼ੇ੍ਰਣੀ ਮੁਤਾਬਿਕ ਲਿਸਟ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।