ਰਾਮਪੁਰਾ ਫੂਲ, 3 ਦਸੰਬਰ (ਹੇਮੰਤ ਕੁਮਾਰ ਸ਼ਰਮਾ)-ਸ੍ਰੀ ਗੁਰੂ ਹਰਗੋਬਿੰਦ ਪਬਲਿਕ, ਸੀਨੀਅਰ ਸੈਕੰਡਰੀ ਸਕੂਲ ਪਿੱਥੋ ਵਲੋਂ ਵਿਦਿਆਰਥੀਆਂ ਲਈ ਜੈਪੁਰ ਦਾ ਚਾਰ ਦਿਨਾਂ ਦਾ ਸਿੱਖਿਆ ਭਰਪੂਰ ਟੂਰ ਕੀਤਾ ਗਿਆ, ਜਿਸ ਦੌਰਾਨ ਵਿਦਿਆਰਥੀਆਂ ਨੇ ਇਤਿਹਾਸਕ ਤੇ ਸੱਭਿਆਚਾਰਕ ਥਾਵਾਂ ਦਾ ਦੌਰਾ ਕਰਦਿਆਂ ਕੀਮਤੀ ਜਾਣਕਾਰੀ ਪ੍ਰਾਪਤ ਕੀਤੀ | ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲੇ ਦਿਨ ਵਿਦਿਆਰਥੀਆਂ ਨੇ ਹਵਾ ਮਹੱਲ, ਜੰਤਰ ਮੰਤਰ ਅਤੇ ਜਲ ਮਹੱਲ ਦਾ ਦੌਰਾ ਕੀਤਾ | ਸ਼ਾਮ ਦੇ ਸਮੇਂ ਉਹ ਜੈਪੁਰ ਦੇ ਬਾਜ਼ਾਰਾਂ 'ਚ ਗਏ ਅਤੇ ਰਾਤ ਨੂੰ ਬਿਰਲਾ ਮੰਦਰ ਵਿਖੇ ਦਰਸ਼ਨ ਕਰਕੇ ਆਰਤੀ ਵਿਚ ਭਾਗ ਲਿਆ | ਦੂਜੇ ਦਿਨ ਵਿਦਿਆਰਥੀਆਂ ਨੇ ਇਤਿਹਾਸਕ ਜੈਗੜ੍ਹ ਕਿਲੇ੍ਹ ਵਿਚ ਰਾਜਪੂਤ ਤੇ ਮੁਗਲ ਕਾਲ ਦੀਆਂ ਤੋਪਾਂ ਅਤੇ ਵਿਰਾਸਤੀ ਚੀਜ਼ਾਂ ਦੇਖੀਆਂ | ਇਸ ਟੂਰ ਦੇ ਅੰਤਿਮ ਪੜਾਅ ਵਿਚ ਵਿਦਿਆਰਥੀ ਚੌਂਕੀ ਢਾਣੀ ਪਹੁੰਚੇ ਜਿੱਥੇ ਉਨ੍ਹਾਂ ਨੇ ਰਾਜਸਥਾਨੀ ਖਾਣੇ ਦਾ ਸੁਆਦ ਚੱਖਿਆ ਅਤੇ ਲੋਕ ਸੱਭਿਆਚਾਰ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਪ੍ਰਾਪਤ ਕੀਤੀ | ਸਕੂਲ ਦੇ ਚੇਅਰਮੈਨ ਦਰਸ਼ਨ ਸਿੰਘ ਨੇ ਕਿਹਾ ਕਿ ਟੂਰ ਸਿੱਖਿਆ ਦਾ ਮਹੱਤਵਪੂਰਨ ਹਿੱਸਾ ਹੁੰਦੇ ਹਨ |