21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਸਰਕਾਰੀ ਸਕੂਲ ਦੇ ਬੱਚਿਆਂ ਦਾ 6 ਰੋਜ਼ਾ ਵਿੱਦਿਅਕ ਟੂਰ <br/>

ਅਜੀਤ ਡੈਸਕ 04-12-2025
ਭੁੱਚੋ ਮੰਡੀ, 3 ਦਸੰਬਰ (ਬਿੱਕਰ ਸਿੰਘ ਸਿੱਧੂ)-ਸਕੂਲ ਸਿੱਖਿਆ ਵਿਭਾਗ ਦੇ ਹੁਕਮਾਂ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਖੁਰਾਨਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਚਮਕੌਰ ਸਿੰਘ ਦੀ ਪ੍ਰੇਰਨਾ ਅਤੇ ਸਕੂਲ ਮੁਖੀ ਦਵਿੰਦਰਪਾਲ ਅਗਵਾਈ ਹੇਠ ਪੀ. ਐਮ. ਸ਼੍ਰੀ. ਸ. ਸ. ਸ. ਸਕੂਲ, ਭੁੱਚੋ ਮੰਡੀ (ਲੜਕੇ) ਦਾ 6 ਰੋਜ਼ਾ ਅੰਤਰਰਾਜੀ ਟੂਰ ਜੈਪੁਰ ਰਾਜਸਥਾਨ ਵਿਖੇ ਗਿਆ | ਪ੍ਰਧਾਨ ਨਗਰ ਕੌਂਸਲ ਭੁੱਚੋ ਮੰਡੀ ਜੋਨੀ ਬਾਂਸਲ ਅਤੇ ਐਸ. ਐਮ. ਸੀ. ਮੈਂਬਰ ਪਿ੍ੰਸ ਗੋਲਣ ਨੇ ਹਰੀ ਝੰਡੀ ਦੇ ਕੇ ਟੂਰ ਨੂੰ ਰਵਾਨਾ ਕੀਤਾ | ਪ੍ਰਧਾਨ ਬਾਂਸਲ ਨੇ ਵਿਦਿਆਰਥੀਆਂ ਦੀ ਰਿਫ਼ਰੈਸ਼ਮੈਂਟ ਲਈ 10,000 ਰੁਪਏ ਦਿੱਤੇ | ਇਸ ਟੂਰ ਦਾ ਪ੍ਰਬੰਧ ਐਸ. ਐਮ. ਸੀ. ਕਮੇਟੀ ਪੀ. ਐਮ. ਸ਼੍ਰੀ ਸ. ਸ. ਸ. ਸਕੂਲ ਭੁੱਚੋ ਮੰਡੀ (ਲੜਕੇ) ਅਤੇ ਜਗਦੰਬੇ ਟੂਰ ਟਰੈਵਲ ਏਜੰਸੀ ਵਲੋਂ ਕੀਤਾ ਗਿਆ | ਰਾਤ ਕਰੀਬ 9 ਵਜੇ ਅਲਫ਼ਾ ਸਿਟੀ ਆਊਟਲੈਟ ਹਨੂੰਮਾਨਗੜ੍ਹ ਵਿਖੇ ਨੱਥੂ ਫੂਡ ਕੋਰਟ ਵਿਚ ਵਿਦਿਆਰਥੀਆਂ ਨੂੰ ਰਾਤ ਦਾ ਖਾਣਾ ਖਵਾਇਆ ਗਿਆ | ਉਥੋਂ ਚੱਲ ਕੇ ਸਵੇਰੇ ਵਿਦਿਆਰਥੀਆਂ ਅਤੇ ਸਟਾਫ਼ ਨੇ ਬਾਲਾ ਜੀ ਮੰਦਰ ਸਾਲਾਸਰ ਧਾਮ ਵਿਖੇ ਮੱਥਾ ਟੇਕਿਆ | ਦੁਪਹਿਰ ਕਰੀਬ 2 ਵਜੇ ਵਿਦਿਆਰਥੀ ਡੇਜ਼ ਹੋਟਲ ਜੈਪੁਰ ਵਿਖੇ ਪਹੁੰਚੇ | ਖਾਣਾ-ਖਾਣ ਤੋਂ ਬਾਅਦ ਵਿਦਿਆਰਥੀਆਂ ਨੂੰ ਮਿਊਜ਼ੀਅਮ, ਪ੍ਰਤੀਕਾ ਗੇਟ ਅਤੇ ਜਲ ਮਹਿਲ ਲਿਜਾਇਆ ਗਿਆ | ਇਸ ਟੂਰ ਦੌਰਾਨ ਵਿਦਿਆਰਥੀਆਂ ਨੂੰ ਜੰਤਰ ਮੰਤਰ, ਸਿਟੀ ਪੈਲਸ, ਸਾਇੰਸ ਪਾਰਕ, ਅਮੇਰ ਫੋਰਟ, ਹਵਾ ਮਹਿਲ, ਬਿਰਲਾ ਪਲੈਨੇਟੇਰੀਅਮ, ਬਿਰਲਾ ਮੰਦਰ, ਨਾਹਰਗੜ੍ਹ ਬਾਇਲੋਜੀਕਲ ਪਾਰਕ, ਜੈਗੜ੍ਹ ਕਿਲ੍ਹਾ ਆਦਿ ਸਥਾਨ ਵਿਖਾਏ ਗਏ | ਟੂਰ ਦੌਰਾਨ ਇਕ ਗਾਈਡ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਨੇ ਵਿਦਿਆਰਥੀਆਂ ਨੂੰ ਇਤਿਹਾਸ ਅਤੇ ਵਿਗਿਆਨ ਨਾਲ ਸਬੰਧਿਤ ਮਹੱਤਵਪੂਰਨ ਜਾਣਕਾਰੀ ਦਿੱਤੀ | ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਚੌਖੀ ਢਾਣੀ ਜੋ ਕਿ ਰਾਜਸਥਾਨ ਦੇ ਸੱਭਿਆਚਾਰ ਅਤੇ ਵਿਰਸੇ ਨਾਲ ਸਬੰਧਿਤ ਪ੍ਰਸਿੱਧ ਅਤੇ ਮਹੱਤਵਪੂਰਨ ਸਥਾਨ ਹੈ,ਵੀ ਵੇਖਿਆ | ਇੱਥੇ ਵਿਦਿਆਰਥੀਆਂ ਨੇ ਰਾਜਸਥਾਨੀ ਨਾਚ ਅਤੇ ਭੋਜਨ ਦਾ ਭਰਪੂਰ ਅਨੰਦ ਮਾਣਿਆ | ਵਿਦਿਆਰਥੀਆਂ ਨੇ ਜੈਪੁਰ ਦੇ ਪ੍ਰਸਿੱਧ ਬਾਜ਼ਾਰ ਬਾਪੂ ਜੀ ਮਾਰਕੀਟ ਤੋਂ ਖਰੀਦਦਾਰੀ ਵੀ ਕੀਤੀ | ਟੂਰ ਤੋਂ ਵਾਪਸ ਆਉਂਦੇ ਸਮੇਂ ਵਿਦਿਆਰਥੀਆਂ ਨੂੰ ਕਿਸ਼ਨਗੜ੍ਹ ਮਾਰਬਲ ਪੁਆਇੰਟ ਅਤੇ ਪੁਸ਼ਕਰ ਲਿਜਾਇਆ ਗਿਆ ਜਿੱਥੇ ਵਿਦਿਆਰਥੀਆਂ ਨੇ ਬ੍ਰਹਮਾ ਜੀ ਮੰਦਰ ਵਿਖੇ ਮੱਥਾ ਟੇਕਿਆ | ਇਸ ਟੂਰ 'ਤੇ ਪੀ. ਐਮ. ਸ਼੍ਰੀ. ਨੋਡਲ ਰਵਿੰਦਰ ਸਿੰਘ ਸਿੱਧੂ ਡੀ. ਪੀ. ਈ., ਕੰਚਨ ਸਿੰਗਲਾ ਅੰਗਰੇਜ਼ੀ ਮਿਸਟ੍ਰੈਸ, ਮੀਨਾਕਸ਼ੀ ਧਵਨ ਸਾਇੰਸ ਮਿਸਟ੍ਰੈਸ ਅਤੇ ਮਹਿੰਦਰ ਪਾਲ ਸਿੰਘ ਸ. ਸ. ਮਾਸਟਰ ਵੀ ਵਿਦਿਆਰਥੀਆਂ ਦੇ ਨਾਲ ਗਏ |

ਪਿਛਲੀ ਖ਼ਬਰ ਸਰਕਾਰੀ ਵਿਭਾਗਾਂ ਦੇ ਨਿੱਜੀਕਰਨ ਖ਼ਿਲਾਫ਼ ਠੇਕਾ ਮੁਲਾਜ਼ਮ 3 ਰੋਜ਼ਾ ਹੜਤਾਲ 'ਤੇ-ਸੰਦੀਪ ਕੁਮਾਰ <br/> ਅਗਲੀ ਖ਼ਬਰ ਡਾ.ਰਜਿੰਦਰ ਕੁਮਾਰ ਤਿ੍ਪਾਠੀ ਨੂੰ ਸਦਮਾ-ਪਿਤਾ ਦਾ ਦਿਹਾਂਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।