21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਸ਼ੁਰੂ ਕੀਤਾ 'ਸੀਯੂ ਪੰਜਾਬ ਰੇਡੀਓ 89.6 ਐਫਐਮ <br/>

ਪੰਜਾਬ ਕੇਂਦਰੀ ਯੂਨੀਵਰਸਿਟੀ 'ਚ 'ਸੀਯੂ ਪੰਜਾਬ ਰੇਡੀਓ 89.6 ਐਫਐਮ' ਦੀ ਸ਼ੁਰੂਆਤ ਮੌਕੇ ਵਾਇਸ-ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾਰੀ ਅਤੇ ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਟੀ. ਜੀ. ਸੀਤਾਰਾਮ | ਤਸਵੀਰ: ਲਵਲੀ <br/> 04-12-2025
ਬਠਿੰਡਾ, 3 ਦਸੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਆਪਣਾ ਕਮਿਊਨਿਟੀ ਰੇਡੀਓ ਸਟੇਸ਼ਨ 'ਸੀਯੂ ਪੰਜਾਬ ਰੇਡੀਓ 89.6 ਐਫਐਮ' ਸ਼ੁਰੂ ਕੀਤਾ ਜੋ ਸਿੱਖਿਆ, ਸਸ਼ਕਤੀਕਰਨ ਅਤੇ ਭਾਈਚਾਰਕ ਵਿਕਾਸ ਲਈ ਇਕ ਮਜ਼ਬੂਤ ਨਵਾਂ ਪਲੇਟਫਾਰਮ ਸਥਾਪਤ ਕਰਦੇ ਹੋਏ ਯੂਨੀਵਰਸਿਟੀ ਨੂੰ ਸਿੱਧੇ ਤੌਰ 'ਤੇ ਲੋਕਾਂ ਨਾਲ ਜੋੜੇਗਾ | ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ ਮਾਨਯੋਗ ਵਾਇਸ-ਚਾਂਸਲਰ ਪ੍ਰੋ: ਰਾਘਵੇਂਦਰ ਪ੍ਰਸਾਦ ਤਿਵਾਰੀ ਦੁਆਰਾ ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਟੀ. ਜੀ. ਸੀਤਾਰਾਮ ਦੀ ਵਿਸ਼ੇਸ਼ ਹਾਜ਼ਰੀ ਵਿਚ ਬਠਿੰਡਾ ਜ਼ਿਲ੍ਹੇ ਦੇ ਘੁੱਦਾ ਪਿੰਡ ਵਿਚ ਸਥਿਤ ਯੂਨੀਵਰਸਿਟੀ ਕੈਂਪਸ ਵਿਚ ਕੀਤਾ ਗਿਆ | ਇਸ ਕਮਿਊਨਿਟੀ ਰੇਡੀਓ ਦਾ ਪ੍ਰਸਾਰਣ ਲਗਭਗ 10 ਕਿੱਲੋਮੀਟਰ ਦੇ ਘੇਰੇ ਵਿਚ ਸੁਣਿਆ ਜਾ ਸਕੇਗਾ ਅਤੇ ਆਲੇ ਦੁਆਲੇ ਦੇ ਪਿੰਡਾਂ ਤੇ ਭਾਈਚਾਰਿਆਂ ਤੱਕ ਅਰਥਪੂਰਨ, ਜਾਣਕਾਰੀਪਰਕ ਅਤੇ ਪ੍ਰੇਰਨਾਦਾਇਕ ਪ੍ਰੋਗਰਾਮਾਂ ਦੀ ਪਹੁੰਚ ਬਣਾਏਗਾ | ਇਸ ਸਟੇਸ਼ਨ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਹਰ ਰੋਜ਼ ਚਾਰ ਘੰਟੇ ਸਵੇਰੇ 9:30 ਤੋਂ 11:30 ਵਜੇ ਤੇ ਸ਼ਾਮ 3:00 ਤੋਂ 5:00 ਵਜੇ ਪ੍ਰਸਾਰਿਤ ਹੋਵੇਗਾ | ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਇਸ ਪਹਿਲਕਦਮੀ ਨੂੰ ਸਮਾਵੇਸ਼ੀ ਸਿੱਖਿਆ ਤੇ ਸਮਾਜਿਕ ਜਾਗਰੂਕਤਾ ਵੱਲ ਇੱਕ ਪਰਿਵਰਤਨਸ਼ੀਲ ਕਦਮ ਦੱਸਿਆ | ਏਆਈਸੀਟੀਈ ਦੇ ਚੇਅਰਮੈਨ ਪ੍ਰੋ. ਟੀ. ਜੀ. ਸੀਤਾਰਾਮ ਨੇ ਯੂਨੀਵਰਸਿਟੀ ਵਲੋਂ ਸ਼ੁਰੂ ਕੀਤੇ ਇਸ ਮਹੱਤਵਪੂਰਨ ਸੰਚਾਰ ਮੰਚ ਦੀ ਸ਼ਲਾਘਾ ਕੀਤੀ | ਆਪਣੇ ਉਦਘਾਟਨੀ ਸੰਦੇਸ਼ ਵਿੱਚ ਪ੍ਰੋ. ਤਿਵਾਰੀ ਅਤੇ ਪ੍ਰੋ. ਸੀਤਾਰਾਮ ਨੇ ਭਰੋਸਾ ਜਤਾਇਆ ਕਿ ਸੀਯੂ ਪੰਜਾਬ ਰੇਡੀਓ 89.6 ਐਫਐਮ ਦੀਆਂ ਤਰੰਗਾਂ ਪੂਰੇ ਖੇਤਰ ਵਿਚ ਸਿੱਖਿਆ, ਸਸ਼ਕਤੀਕਰਨ, ਜਾਗਰੂਕਤਾ ਅਤੇ ਜਨ-ਭਾਗੀਦਾਰੀ ਨੂੰ ਮਜ਼ਬੂਤ ਢੰਗ ਨਾਲ ਪ੍ਰੋਤਸਾਹਿਤ ਕਰਨਗੀਆਂ | ਇਸ ਮੌਕੇ ਰਜਿਸਟਰਾਰ ਡਾ. ਵਿਜੇ ਸ਼ਰਮਾ ਨੇ ਕਮਿਊਨਿਟੀ ਰੇਡੀਓ ਦੀ ਸ਼ੁਰੂਆਤ 'ਤੇ ਪੂਰੇ ਯੂਨੀਵਰਸਿਟੀ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਹ ਰੇਡੀਓ ਜ਼ਮੀਨੀ ਪੱਧਰ 'ਤੇ ਭਾਈਚਾਰਕ ਭਾਗੀਦਾਰੀ ਨੂੰ ਮਜ਼ਬੂਤ ਕਰਨ ਵਾਲਾ ਪ੍ਰਭਾਵਸ਼ਾਲੀ ਮਾਧਿਅਮ ਸਾਬਤ ਹੋਵੇਗਾ | ਸੀਯੂ ਪੰਜਾਬ ਰੇਡੀਓ ਦੇ ਡਾਇਰੈਕਟਰ ਡਾ: ਰੂਬਲ ਕਨੋਜੀਆ ਅਤੇ ਨੋਡਲ ਅਧਿਕਾਰੀ ਰੌਬਿਨ ਜਿੰਦਲ ਨੇ ਦੱਸਿਆ ਕਿ ਇਹ ਕਮਿਊਨਿਟੀ ਰੇਡੀਓ ਲੋਕਾਂ ਨੂੰ ਆਪਣੀ ਪ੍ਰਤਿਭਾ ਪੇਸ਼ ਕਰਨ, ਆਪਣੀ ਆਵਾਜ਼ ਬੁਲੰਦ ਕਰਨ ਅਤੇ ਸਮਕਾਲੀ ਸਮਾਜਿਕ ਮੁੱਦਿਆਂ 'ਤੇ ਚਰਚਾ ਕਰਨ ਲਈ ਖੁੱਲ੍ਹਾ ਮੰਚ ਪ੍ਰਦਾਨ ਕਰੇਗਾ | ਉਨ੍ਹਾਂ ਇਹ ਵੀ ਕਿਹਾ ਕਿ ਇਹ ਰੇਡੀਓ ਵਿਦਿਅਕ ਸਮੱਗਰੀ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ, ਲੋਕ ਕਲਾ, ਲੋਕ-ਸੰਗੀਤ, ਪ੍ਰੇਰਣਾਦਾਇਕ ਕਹਾਣੀਆਂ ਅਤੇ ਭਾਈਚਾਰਕ ਸਫ਼ਲਤਾਵਾਂ ਨੂੰ ਵੀ ਉਜਾਗਰ ਕਰਨ 'ਤੇ ਕੇਂਦਰਿਤ ਰਹੇਗਾ |

ਪਿਛਲੀ ਖ਼ਬਰ ਸੇਂਟ ਜ਼ੇਵੀਅਰਜ ਸਕੂਲ ਰਾਮਪੁਰਾ ਫੂਲ ਵਿਖੇ ਜ਼ੇਵੀਅਰ ਪੁਰਬ ਮਨਾਇਆ <br/> ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਨੇ 'ਰਾਸ਼ਟਰੀ ਪ੍ਰਦੂਸ਼ਣ ਨਿਯੰਤਰਣ ਦਿਹਾੜਾ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।