21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਜਾਗਰੂਕਤਾ ਨਾਲ ਏਡਜ਼ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ- ਡਾ. ਪਮਿਲ ਬਾਂਸਲ <br/>

ਅਜੀਤ ਡੈਸਕ 04-12-2025
ਸੰਗਤ ਮੰਡੀ, 3 ਦਸੰਬਰ (ਸੁਖਤੇਜ ਧਾਲੀਵਾਲ)- ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਵਿਸ਼ਵ ਏਡਜ਼ ਦਿਵਸ ਮੌਕੇ ਇਕ ਸੈਮੀਨਾਰ ਆਯੋਜਿਤ ਕੀਤਾ ਗਿਆ¢ ਜਿਸ ਵਿਚ ਬਲਾਕ ਸੰਗਤ ਦੀਆਂ ਸਮੂਹ ਸਿਹਤ ਵਰਕਰ, ਸਿਹਤ ਸੁਪਰਵਾਈਜ਼ਰ ਤੇ ਸੀ.ਐਚ.ਓ. ਨੇ ਹਿੱਸਾ ਲਿਆ¢
ਇਸ ਮੌਕੇ ਡਾ ਬਾਂਸਲ ਨੇ ਕਿਹਾ ਕਿ ਜਾਗਰੂਕਤਾ ਨਾਲ ਏਡਜ਼ ਨੂੰ ਫੈਲਣ ਤੋਂ ਰੋਕਿਆ ਜਾ ਸਕਦਾ ਹੈ, ਕਿਉਂਕਿ ਏਡਜ਼ ਆਪਣੇ ਆਪ ਵਿਚ ਕੋਈ ਬਿਮਾਰੀ ਨਹੀਂ ਹੈ¢ ਏਡਜ਼ ਜਿਸ ਦਾ ਪੂਰਾ ਨਾਮ ਇਕੁਅਰਡ ਇਮਿਉਨੋ ਡੈਂਫੀਸਿਐਂਸੀ ਸਿੰਡਰੋਮ ਹੈ¢ ਇਹ ਹਿਊਮਨ ਇਮਿਉਨੋ ਵਾਇਰਸ ਕਰਕੇ ਹੁੰਦਾ ਹੈ¢ ਏਡਜ਼ ਆਪਣੇ ਆਪ ਵਿਚ ਇਕ ਬਿਮਾਰੀ ਨਹੀਂ ਸਗੋਂ ਬਿਮਾਰੀਆਂ ਦਾ ਸਮੂਹ ਹੈ ਜਿਸ ਵਿਚ ਸਿਰਦਰਦ, ਵਜ਼ਨ ਦਾ ਘਟਨਾ, ਲਿੰਫਾ ਗ੍ਰੰਥੀ ਦੀ ਸੋਜ ਅਤੇ ਸਰੀਰ ਦੀ ਰੋਗਾਣੂਆਂ ਨਾਲ ਲੜਨ ਦੀ ਸ਼ਕਤੀ ਦਾ ਘਟਣਾ ਸ਼ਾਮਿਲ ਹੈ¢ ਇਸ ਮੌਕੇ 'ਤੇ ਏਮਜ਼ ਦੇ ਡਾ.ਓੁਦਿਤਾ ਨੇ ਕਿਹਾ ਕਿ ਅਜੋਕੇ ਸਮੇਂ ਵਿਚ ਜਾਗਰੂਕਤਾ ਦੀ ਘਾਟ ਕਾਰਨ ਇਹ ਮਨੁੱਖ ਲਈ ਭਿਆਨਕ ਬਿਮਾਰੀਆਂ ਵਿਚੋਂ ਇਕ ਬਣ ਚੁੱਕੀ ਹੈ¢ ਏਡਜ਼ ਦੇ ਫੈਲਣ ਵਾਲੇ ਮੁੱਖ ਕਾਰਨਾਂ ਵਿਚ ਏਡਜ਼ ਤੋਂ ਸੰਕਰਮਿਤ ਵਿਅਕਤੀ ਦੇ ਨਾਲ ਅਣਸੁਰੱਖਿਅਤ ਸਰੀਰਕ ਸਬੰਧ ਬਣਾਉਣ, ਕਿਸੇ ਏਡਜ਼ ਵਾਲੇ ਵਿਅਕਤੀ ਤੋਂ ਖ਼ੂਨ ਲੈਣ, ਨਸ਼ਿਆਂ ਵਿਚ ਵਰਤੀ ਜਾਂਦੀ ਸੂਈ ਅਤੇ ਗਰਭਵਤੀ ਮਾਂ ਤੋਂ ਬੱਚਿਆਂ ਨੂੰ ਹੋਣਾ ਸ਼ਾਮਿਲ ਹੈ¢ ਏਡਜ਼ ਦੇ ਫੈਲਾਅ ਨਾਲ ਸਬੰਧਿਤ ਸਮਾਜ ਵਿਚ ਕਈ ਪ੍ਰਕਾਰ ਦੇ ਅੰਧ ਵਿਸ਼ਵਾਸ ਵੀ ਸ਼ਾਮਿਲ ਹਨ¢ ਏਡਜ਼ ਕਦੇ ਵੀ ਇਕੱਠੇ ਬੈਠ ਕੇ ਖਾਣਾ ਖਾਣ ਨਾਲ, ਇਕੱਠੇ ਖੇਡਣ ਨਾਲ, ਇਕੱਠੇ ਰਹਿਣ ਨਾਲ ਨਹੀਂ ਫੈਲਦਾ¢
ਸਾਹਿਲ ਪੁਰੀ ਬਲਾਕ ਹੈਲਥ ਐਜੂਕੇਟਰ ਨੇ ਕਿਹਾ ਕਿ ਏਡਜ਼ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ 'ਤੇ ਵਿਸ਼ਵ ਏਡਜ਼ ਦਿਵਸ ਮਨਾਇਆ ਜਾਂਦਾ ਹੈ¢

ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ ਕਾਗ਼ਜ਼ ਦਾਖਲ ਕਰਨ 'ਚ ਸੱਤਾਧਾਰੀ ਪਾਰਟੀ ਤੇ ਕਾਂਗਰਸ ਪਛੜੇ, ਅਕਾਲੀ ਦਲ ਰ... ਅਗਲੀ ਖ਼ਬਰ ਭਾਈ ਬਹਿਲੋ ਸਕੂਲ ਫਫੜੇ ਭਾਈਕੇ ਦੇ ਵਿਦਿਆਰਥੀਆਂ ਨੇ ਵਿੱਦਿਅਕ ਫੇਰਾ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।