03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2025

ਕੋਟਫੱਤਾ ਸਰਕਲ ਦੀਆਂ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਸਹਾਇਕ ਰਜਿਸਟਰਾਰ ਪੰਕਜ ਸ਼ਰਮਾ ਦਾ ਸਨਮਾਨ <br/>

ਅਜੀਤ ਡੈਸਕ 22-11-2025
ਕੋਟ ਫੱਤਾ, 21 ਨਵੰਬਰ (ਰਣਜੀਤ ਸਿੰਘ ਬੁੱਟਰ)- ਸਰਕਲ ਕੋਟਫੱਤਾ ਤੇ ਬਠਿੰਡਾ ਦੇ ਸਮੂਹ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਇਕੱਤਰ ਹੋ ਕੇ ਪੰਕਜ ਸ਼ਰਮਾ ਨੂੰ ਸਹਾਇਕ ਰਜਿਸਟਰਾਰ ਬਠਿੰਡਾ ਦਾ ਚਾਰਜ ਸੰਭਾਲਣ ਤੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ¢ ਸਹਿਕਾਰੀ ਸਭਾਵਾਂ ਦੇ ਸਕੱਤਰਾਂ ਵਲੋਂ ਪੰਕਜ ਸ਼ਰਮਾ ਦੇ ਬਤÏਰ ਇੰਸਪੈਕਟਰ ਹੁੰਦਿਆਂ ਸਰਕਲਾਂ ਵਿਚ ਕੀਤੇ ਕੰਮਾਂ ਦੀ ਬਹੁਤ ਸਰਾਹਨਾ ਕੀਤੀ ਗਈ ਕਿਉਂਕਿ ਉਹ ਆਪਣਾ ਕੰਮ ਬਹੁਤ ਮਿਹਨਤ ਅਤੇ ਇਮਾਨਦਾਰੀ ਨਾਲ ਕਰਦੇ ਹਨ¢ ਸਮੂਹ ਸਰਕਲਾਂ ਦੇ ਸਕੱਤਰਾਂ ਨੇ ਉਮੀਦ ਕੀਤੀ ਕਿ ਉਹ ਅਫ਼ਸਰ ਬਣ ਕੇ ਵੀ ਦਫ਼ਤਰ ਅਤੇ ਮੁਲਾਜ਼ਮਾਂ ਦੇ ਕੰਮ ਇਮਾਨਦਾਰੀ ਨਾਲ ਕਰਨਗੇ¢ ਸ੍ਰੀ ਸ਼ਰਮਾ ਨੇ ਵਿਸ਼ਵਾਸ ਦਵਾਇਆ ਕੇ ਉਹ ਹਰ ਤਰ੍ਹਾਂ ਦੇ ਕੰਮ ਵਿਚ ਸਾਥ ਦੇਣਗੇ ਤੇ ਮੁਲਾਜ਼ਮਾਂ ਨੂੰ ਕਿਸੇ ਕੰਮ ਵਿਚ ਕੋਈ ਮੁਸ਼ਕਿਲ ਨਹੀਂ ਆਉਣ ਦੇਣਗੇ ਤੇ ਹਰ ਕੰਮ ਪਹਿਲ ਦੇ ਅਧਾਰ 'ਤੇ ਕਰਨਗੇ¢ ਸਭਾਵਾਂ ਦੇ ਕਰਮਚਾਰੀਆਂ ਨੇ ਵਿਸ਼ਵਾਸ ਦਿੱਤਾ ਕੇ ਉਹ ਵੀ ਹਰ ਕੰਮ ਵਿਚ ਸਹਿਯੋਗ ਕਰਨਗੇ¢ ਇਸ ਸਨਮਾਨ ਪ੍ਰੋਗਰਾਮ ਵਿਚ ਗੁਰਪਾਲ ਸਿੰਘ ਗਹਿਰੀ ਭਾਗੀ ਸਾਬਕਾ ਮੀਤ ਪ੍ਰਧਾਨ ਪੰਜਾਬ,ਬਲਜਿੰਦਰ ਸ਼ਰਮਾ ਕੋਟਸ਼ਮੀਰ ਸਾਬਕਾ ਜ਼ਿਲ੍ਹਾ ਪ੍ਰਧਾਨ, ਰਘਵੀਰ ਸਿੰਘ ਜੈ ਸਿੰਘ ਵਾਲਾ, ਗੁਰਮੇਲ ਸਿੰਘ ਜੱਸੀ, ਹਰਪ੍ਰੀਤ ਸਿੰਘ ਮਹਿਤਾ, ਰਣਜੀਤ ਸਿੰਘ ਜੰਗੀਰਾਣਾ, ਸੁਖਦੇਵ ਸਿੰਘ ਲਹਿਰਾ ਬੇਗਾ, ਗੁਰਸੇਵਕ ਸਿੰਘ ਚੱਕ ਬਖਤੂ ਰਮੇਸ਼ ਸ਼ਰਮਾ ਅਤੇ ਹੋਰ ਬਹੁਤ ਸਾਰੇ ਸਕੱਤਰ ਸ਼ਾਮਲ ਹੋਏ¢
21ਬੀਟੀਡੀ21
ਸਹਿਕਾਰੀ ਸਭਾਵਾਂ ਦੇ ਸਕੱਤਰ ਸਹਾਇਕ ਰਜਿਸਟਰਾਰ ਪੰਕਜ ਸ਼ਰਮਾ ਦਾ ਸਨਮਾਨ ਕਰਦੇ ਹੋਏ¢ ਅਜੀਤ ਤਸਵੀਰ




ਪਿਛਲੀ ਖ਼ਬਰ ਸਾਮਾਨ ਦੇ ਪੈਸੇ ਦੇਣ ਆਏ ਨੌਜਵਾਨ ਨਾਲ ਦੁਕਾਨਦਾਰ ਦੀ ਹੋਈ ਬਹਿਸਬਾਜ਼ੀ <br/> ਅਗਲੀ ਖ਼ਬਰ ਅੱਖਾਂ ਦਾ ਮੁਫ਼ਤ ਜਾਂਚ ਤੇ ਅਪ੍ਰੇਸ਼ਨ ਲੈਂਜ ਕੈਂਪ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।