20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਬਲਵੰਤ ਗਾਰਗੀ ਆਡੀਟੋਰੀਅਮ ਵਿਖੇ ਡਿਫਰੈਂਟ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਗਮ <br/>

ਮੁੱਖ ਮਹਿਮਾਨ ਸ਼ਮ੍ਹਾਂ ਰੌਸ਼ਨ ਕਰਦੇ ਹੋਏ (ਸੱਜੇ) ਵਿਦਿਆਰਥੀਆਂ ਦਾ ਸਨਮਾਨ ਕਰਦੇ ਪਤਵੰਤੇ ਸੱਜਣ | ਤਸਵੀਰਾਂ : ਲਵਲੀ <br/> 20-11-2025
ਬਠਿੰਡਾ, 19 ਨਵੰਬਰ (ਅਵਤਾਰ ਸਿੰਘ ਕੈਂਥ)-ਬਠਿੰਡਾ ਸ਼ਹਿਰ ਦੇ ਬਲਵੰਤ ਗਾਰਗੀ ਆਡੀਟੋਰੀਅਮ ਵਿਚ ਡਿਫ਼ਰੈਂਟ ਕਾਨਵੈਂਟ ਸਕੂਲ ਦਾ ਸਾਲਾਨਾ ਸਮਾਗਮ 'ਪਰੀਵਰਤਨ... ਇਕ ਬਿਹਤਰ ਕੱਲ੍ਹ ਲਈ..' ਧੂਮਧਾਮ ਨਾਲ ਮਨਾਇਆ ਗਿਆ | ਪ੍ਰੋਗਰਾਮ ਦਾ ਉਦਘਾਟਨ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਇਸ ਚਾਂਸਲਰ, ਆਰ. ਪੀ. ਤਿਵਾੜੀ ਅਤੇ ਮੇਅਰ ਪਦਮਜੀਤ ਮਹਿਤਾ ਦੁਆਰਾ ਸ਼ਮਾਂ ਰੌਸ਼ਨ ਕਰਕੇ ਕੀਤਾ ਗਿਆ | ਇਸ ਮੌਕੇ ਐਸ. ਪੀ. ਸਿਟੀ ਨਰਿੰਦਰ ਸਿੰਘ ਅਤੇ ਆਚਾਰੀਆ ਪ੍ਰਵਰ ਦਿਵਯਾਨੰਦ ਮਹਾਰਾਜ ਨਿਰਾਲੇ ਬਾਬਾ ਨੇ ਸ਼ਿਰਕਤ ਕਰਕੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿਤਾ | ਦਿਵਯਾ ਜਯੋਤੀ ਜਾਗਿ੍ਤੀ ਸੰਸਥਾਨ ਤੋਂ ਦੀਦੀ ਸ਼ੁਭਰਾ ਅਤੇ ਬ੍ਰਹਮਾਕੁਮਾਰੀ ਆਸ਼ਰਮ ਤੋਂ ਡਾ. ਸ਼ਿਵਾਂਗੀ ਨੇ ਵਿਦਿਆਰਥੀਆਂ ਅਤੇ ਮਾਪਿਆਂ ਦਾ ਮਾਰਗਦਰਸ਼ਨ ਕਰਨ ਲਈ ਆਪਣੇ ਵਿਚਾਰ ਸਾਂਝੇ ਕੀਤੇ | ਬਲਵਿੰਦਰ ਕੌਰ ਪੀ.ਸੀ.ਐਸ. ਸਿਵਲ ਜੁਡੀਸ਼ੀਅਲ ਮੈਜਿਸਟ੍ਰਰੇਟ (ਕਾਨੂੰਨੀ) ਨੇ ਮਾਪਿਆਂ ਅਤੇ ਵਿਦਿਆਰਥੀਆਂ ਨੂੰ ਵਿਸ਼ੇਸ਼ ਕਾਨੂੰਨਾਂ ਅਤੇ ਅਧਿਕਾਰਾਂ ਬਾਰੇ ਜਾਣਕਾਰੀ ਦਿੱਤੀ | ਇਨਾਮ ਵੰਡ ਸਮਾਰੋਹ ਵਿਚ ਸ਼ਾਮਲ ਮਮਤਾ ਖੁਰਾਨਾ ਸੇਠੀ (ਜ਼ਿਲ੍ਹਾ ਸਿੱਖਿਆ ਅਧਿਕਾਰੀ, ਸੈਕੰਡਰੀ) ਵਲੋਂ ਵਿਦਿਆਰਥੀਆਂ ਨੂੰ ਸਿੱਖਿਆ 'ਚ ਚੰਗੇ ਪ੍ਰਦਰਸ਼ਨ ਲਈ ਸਰਟੀਫ਼ਿਕੇਟ ਦਿਤੇ ਗਏ | ਜੂਨੀਅਰ ਵਿੰਗ ਨੇ ਕੋਰੀਓਗ੍ਰਾਫ਼ੀ ਰਾਹੀਂ ਸਫ਼ਾਈ ਅਤੇ ਵਾਤਾਵਰਣ ਬਾਰੇ ਵਿਸ਼ੇਸ਼ ਸੰਦੇਸ਼ ਦਿੱਤਾ | ਸੀਨੀਅਰ ਵਿਦਿਆਰਥੀਆਂ ਨੇ ਨਸ਼ੇ ਵਿਸ਼ੇ 'ਤੇ ਇਕ ਨਾਟਕ ਪੇਸ਼ ਕੀਤਾ | ਵਿਦਿਆਰਥੀਆਂ ਵਲੋਂ ਪੇਸ਼ ਪੰਜਾਬੀ ਸਭਿਆਚਾਰਕ ਪ੍ਰਦਰਸ਼ਨ ਬਹੁਤ ਸ਼ਲਾਘਾਯੋਗ ਸੀ | ਇਸ ਮੌਕੇ ਐਸ.ਐਸ.ਡੀ. ਗਰਲਜ਼ ਕਾਲਜ ਦੀ ਪਿ੍ੰਸੀਪਲ ਨੀਰੂ ਗਰਗ, ਨਵਪ੍ਰੀਤ ਬਾਹੀਆ, ਐਮ.ਡੀ.ਮਾਕ. ਐਂਡ ਇਮੀਗ੍ਰੇਸ਼ਨ ਬਠਿੰਡਾ, ਰਾਕੇਸ਼ ਨਰੂਲਾ, ਰਾਧੇਸ਼ਾਮ ਬਾਂਸਲ, ਜੋਗਿੰਦਰ ਕਾਕਾ, ਵਪਾਰ ਮੰਡਲ ਦੇ ਪ੍ਰਧਾਨ ਅਮਿਤ ਕਪੂਰ, ਸਵਰਨ ਸੰਘ ਦੇ ਪ੍ਰਧਾਨ ਕਰਤਾਰ ਸਿੰਘ ਜੌੜਾ ਅਤੇ ਸ਼ੁਭਮ ਕੁਮਾਰ ਵਿਸ਼ੇਸ਼ ਤੌਰ 'ਤੇ ਮੌਜੂਦ ਸਨ | ਸਕੂਲ ਦੇ ਚੇਅਰਮੈਨ ਐਮ. ਕੇ. ਮੰਨਾ ਅਤੇ ਸਮਾਜ ਸੇਵੀ ਪਿ੍ੰ: ਵੀਨੂ ਗੋਇਲ ਨੇ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ | ਪਿ੍ੰਸੀਪਲ ਨਰੇਸ਼ ਸ਼ਰਮਾ, ਕੋਆਰਡੀਨੇਟਰ ਇੰਦਰਜੀਤ ਕੌਰ ਅਤੇ ਪੀ ਆਰ ਓ ਜਤਿੰਦਰ ਕੌਰ ਨੇ ਸਭ

ਪਿਛਲੀ ਖ਼ਬਰ ਸ਼ੂਟਿੰਗ ਮੁਕਾਬਲੇ 'ਚ ਸਿਲਵਰ ਮੈਡਲ ਪ੍ਰਾਪਤ ਕੀਤਾ <br/> ਅਗਲੀ ਖ਼ਬਰ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾਂ ਸ਼ਹੀਦੀ ਦਿਵਸ ਨੂੰ ਸਮਰਪਿਤ ਚਿੱਤਰਕਲਾ ਮੁਕਾਬਲੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।