ਰਾਮਾਂ ਮੰਡੀ, 19 ਨਵੰਬਰ (ਤਰਸੇਮ ਸਿੰਗਲਾ, ਗੁਰਪ੍ਰੀਤ ਸਿੰਘ ਅਰੋੜਾ)-ਅੱਜ ਟਾਊਨਸ਼ਿਪ ਰੋਡ 'ਤੇ 2 ਮੋਟਰ ਸਾਇਕਲਾਂ ਦੀ ਹੋਈ ਆਪਸੀ ਟੱਕਰ ਵਿਚ 5 ਵਿਅਕਤੀਆਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖਮੀਆਂ ਨੂੰ ਇਲਾਜ ਲਈ ਸਥਾਨਕ ਹੈਲਪ ਲਾਈਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਾਂ ਰਿੰਕਾ ਮਿਸਤਰੀ, ਕਾਲਾ ਬੰਗੀ, ਅਤੇ ਐਂਬੂਲੈਂਸ ਚਾਲਕ ਆਸ਼ੂ ਵਲੋਂ ਐਂਬੂਲੈਂਸ ਰਾਹੀਂ ਸਥਾਨਕ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ | ਜਿਨ੍ਹਾਂ ਵਿਚੋਂ 2 ਦੀ ਪਹਿਚਾਣ ਹੁਸਨਦੀਪ ਸਿੰਘ ਪੁੱਤਰ ਜਗਵੀਰ ਸਿੰਘ ਵਾਸੀ ਮੁਹਾਲਾਂ ਅਤੇ ਜਸਪ੍ਰੀਤ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਕੋਟਲੀ ਵਜੋਂ ਹੋਈ ਹੈ |