20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਭੁੱਚੋ ਮੰਡੀ ਦੇ ਮੁੱਖ ਬਾਜ਼ਾਰ 'ਚ 2 ਦੁਕਾਨਾਂ 'ਚੋਂ ਚੋਰੀ

ਅਜੀਤ ਡੈਸਕ 20-11-2025
ਭੁੱਚੋ ਮੰਡੀ, 19 ਨਵੰਬਰ (ਪਰਵਿੰਦਰ ਸਿੰਘ ਜੌੜਾ)-ਇੱਥੋਂ ਦੇ ਮੁੱਖ ਬਾਜ਼ਾਰ ਵਿਖੇ ਬੀਤੀ ਰਾਤ 2 ਦੁਕਾਨਾਂ 'ਚੋਂ ਚੋਰੀ ਹੋਣ ਦੀ ਸੂਚਨਾ ਹੈ | ਸਥਾਨਕ ਮਾਲ ਰੋਡ 'ਤੇ ਸਥਿਤ ਡਾਇਮੰਡ ਚੌਕ ਦੇ ਐਨ ਸਾਹਮਣੇ ਉਸਾਰੀ ਅਧੀਨ 2 ਮੰਜ਼ਿਲਾਂ ਦੁਕਾਨ ਦੇ ਅੱਗੇ ਜਾਂ ਪਿੱਛੇ ਗੇਟ ਨਹੀਂ ਲਗਾਇਆ ਗਿਆ | ਸਮਝਿਆ ਜਾਂਦਾ ਹੈ ਕਿ ਚੋਰ ਪਿਛਲੇ ਪਾਸੇ ਦੀ ਇਸ ਦੁਕਾਨ 'ਚ ਦਾਖ਼ਲ ਹੋਏ ਅਤੇ ਰਾਜ ਰੈਡੀਮੇਡ ਅਤੇ ਜਨਰਲ ਸਟੋਰ 'ਚ ਦਾਖ਼ਲ ਹੋ ਗਏ | ਡੱਬੂ ਦੀ ਹੱਟੀ ਕਰਿਆਣਾ ਸਟੋਰ 'ਚੋਂ 25/30 ਹਜ਼ਾਰ ਰੁਪਏ ਨਕਦ ਅਤੇ ਕੁਝ ਸੁੱਕੇ ਮੇਵੇ ਚੋਰੀ ਕਰਕੇ ਲੈ ਗਏ | ਰਾਜ ਰੈਡੀਮੇਡ ਅਤੇ ਜਨਰਲ ਸਟੋਰ ਦੇ ਮਾਲਕ ਦਾ ਕਹਿਣਾ ਸੀ ਕਿ ਚੋਰ ਤਕਰੀਬਨ 30 ਹਜ਼ਾਰ ਦੀ ਨਗਦੀ ਅਤੇ ਬੈਗ ਸਮੇਤ ਕੱਪੜੇ ਚੋਰੀ ਕੀਤੇ | ਇਸ ਵਾਰਦਾਤ ਨਾਲ ਸ਼ਹਿਰ ਦੇ ਦੁਕਾਨਦਾਰਾਂ 'ਚ ਸਹਿਮ ਦਾ ਮਾਹੌਲ ਹੈ | ਸਥਾਨਕ ਪੁਲਿਸ ਚੌਕੀ ਇੰਚਾਰਜ ਗੁਰਪ੍ਰੀਤ ਸਿੰਘ ਬਾਬਾ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਇਸ ਚੋਰੀ ਸੰਬੰਧੀ ਕੋਈ ਲਿਖਤੀ ਦਰਖਾਸਤ ਨਹੀਂ ਆਈ, ਪ੍ਰੰਤੂ ਉਹ ਆਪਣੇ ਪੱਧਰ 'ਤੇ ਘਟਨਾ ਬਾਰੇ ਪੜ੍ਹਤਾਲ ਕਰਨਗੇ |
ਪਿਛਲੀ ਖ਼ਬਰ ਦੋ ਮੋਟਰਸਾਈਕਲਾਂ ਦੀ ਆਪਸੀ ਟੱਕਰ ਵਿਚ ਪੰਜ ਜ਼ਖ਼ਮੀ <br/> ਅਗਲੀ ਖ਼ਬਰ ਮਜ਼ਦੂਰਾਂ ਦਾ ਪੱਕਾ ਮੋਰਚਾ ਲਗਾਤਾਰ ਜਾਰੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।