25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਸੂਬੇ 'ਚ ਭਾਜਪਾ ਲਗਾਤਾਰ ਮਜ਼ਬੂਤੀ ਵੱਲ-ਬੌਬੀ ਸਿੰਗਲਾ <br/>

ਅਜੀਤ ਡੈਸਕ 08-11-2025
ਭਗਤਾ ਭਾਈਕਾ, 7 ਨਵੰਬਰ (ਸੁਖਪਾਲ ਸਿੰਘ ਸੋਨੀ)-ਭਾਵੇਂ ਵਿਰੋਧੀ ਪਾਰਟੀਆਂ ਦੇ ਲੋਕਾਂ ਵਲੋਂ ਭਾਜਪਾ ਖਿਲਾਫ਼ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ, ਪ੍ਰੰਤੂ ਕੇਂਦਰ ਦੀ ਭਾਜਪਾ ਸਰਕਾਰ ਹਰ ਵਰਗ ਦੇ ਲੋਕਾਂ ਨੂੰ ਰਾਹਤ ਦੇਣ ਅਤੇ ਦੇਸ਼ ਦੀ ਖੁਸ਼ਹਾਲੀ ਲਈ ਵਚਨਬੱਧ ਹੈ | ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਸਦਕਾ ਸੂਬੇ ਵਿਚ ਭਾਜਪਾ ਲਗਾਤਾਰ ਮਜ਼ਬੂਤ ਹੋ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਭਾਜਪਾ ਮੰਡਲ ਭਗਤਾ ਭਾਈਕਾ ਦੇ ਪ੍ਰਧਾਨ ਬਵਲੇਸ਼ ਕੁਮਾਰ (ਬੌਬੀ ਸਿੰਗਲਾ) ਨੇ ਤਰਨਤਾਰਨ ਜ਼ਿਮਨੀ ਚੋਣ ਦੇ ਦੌਰੇ ਉਪਰੰਤ ਪ੍ਰੈੱਸ ਰਿਲੀਜ਼ ਦੌਰਾਨ ਕੀਤਾ | ਪ੍ਰਧਾਨ ਬੌਬੀ ਸਿੰਗਲਾ ਨੇ ਕਿਹਾ ਕਿ ਤਰਨ ਤਾਰਨ ਜ਼ਿੰਮਨੀ ਚੋਣ ਦੌਰਾਨ ਲੋਕਾਂ ਦਾ ਭਾਜਪਾ ਉਮੀਦਵਾਰ ਪ੍ਰਤੀ ਬੇਹੱਦ ਪਿਆਰ ਅਤੇ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹਲਕਾ ਤਰਨ ਤਾਰਨ ਦੇ ਲੋਕ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ (ਜ਼ਿਲ੍ਹਾ ਪ੍ਰਧਾਨ ਤਰਨ ਤਾਰਨ) ਦਾ ਵੱਡੀ ਪੱਧਰ 'ਤੇ ਸਾਥ ਦੇ ਰਹੇ ਹਨ | ਬੌਬੀ ਸਿੰਗਲਾ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਸੂਬੇ ਦੇ ਲੋਕਾਂ ਲਈ ਅਨੇਕਾਂ ਰਾਹਤ ਸਕੀਮਾਂ ਦਾ ਅਗਾਜ਼ ਕੀਤਾ ਹੈ, ਜਿਸ ਦਾ ਵੱਡੀ ਪੱਧਰ 'ਤੇ ਲੋਕ ਲਾਭ ਵੀ ਪ੍ਰਾਪਤ ਕਰ ਰਹੇ ਹਨ | ਉਨ੍ਹਾਂ ਦੱਸਿਆ ਕਿ ਤਰਨ ਤਾਰਨ ਤੋਂ ਭਾਜਪਾ ਉਮੀਦਵਾਰ ਹਰਜੀਤ ਸਿੰਘ ਸੰਧੂ ਜੋ ਕਿ ਬੇਦਾਗ਼, ਇਮਾਨਦਾਰ ਅਤੇ ਲੋਕ ਸੇਵਾ ਨੂੰ ਸਮਰਪਿਤ ਰਹਿਣ ਵਾਲਾ ਇਨਸਾਨ ਹੈ | ਸੰਧੂ ਦੀ ਜਿੱਤ ਲੋਕਾਂ ਦੀ ਆਪਣੀ ਜਿੱਤ ਹੋਵੇਗੀ | ਇਸ ਸਮੇਂ ਮਨਦੀਪ ਸ਼ਰਮਾ ਮਲੂੂਕਾ, ਰਾਧੇ ਸ਼ਾਮ ਗੋਇਲ, ਗੁਰਜੰਟ ਸਿੰਘ ਸਿਰੀਏਵਾਲਾ, ਕੁਲਦੀਪ ਸਿੰਘ ਸਿਰੀਏਵਾਲਾ, ਪੱਪੂ ਗੰਗਾਨਗਰੀਆਂ ਆਦਿ ਹਾਜ਼ਰ ਸਨ |


ਪਿਛਲੀ ਖ਼ਬਰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮੌਕੇ ਕੱਢੀ ਜਾਗਰੂਕਤਾ ਰੈਲੀ <br/> ਅਗਲੀ ਖ਼ਬਰ ਜੈ ਦੁਰਗਾ ਮੰਦਰ ਕੋਟਸ਼ਮੀਰ ਵਿਚ ਤੁਲਸੀ ਦੇ ਵਿਆਹ ਦੀ ਕੀਤੀ ਪੂਜਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।